ਜਲੰਧਰ/ਚੰਡੀਗੜ੍ਹ, 15 ਮਈ- ਪੰਜਾਬ ਸਰਕਾਰ ਅਤੇ ਨਾਬਾਰਡ ਵੱਲੋਂ ਸਾਂਝੇ ਤੌਰ ਤੇ ਕੀਤੇ ਗਏ ਕਰਾਰ ਮੁਤਾਬਕ ਸੂਬੇ ਵਿੱਚ ਵੱਖ-ਵੱਖ ਥਾਂਵਾਂ ਤੇ 10 ਭੰਡਾਰ ਘਰਾਂ ਦੀ ਉਸਾਰੀ ਕੀਤੀ ਜਾਵੇਗੀ।ਇਹ ਆਧੁਨਿਕ ਸਟੀਲ ਮਕੈਨੀਕਲ ਭੰਡਾਰ ਘਰ (ਸੈਲੋ) ਦੀ ਅਨਾਜਾਂ ਨੂੰ ਸਟੋਰ ਕਰਨ ਦੀ ਸਮਰੱਥਾ 5 ਲੱਖ ਟਨ ਤੋ ਵੀ ਵੱਧ ਹੋਵੇਗੀ।ਇਹਨਾਂ ਸ਼ੈਲਰਾਂ ਦੀ ਉਸਾਰੀ ਨਾਬਕੋਨਸ ਦੇ ਸੁਝਾਵਾਂ ਮੁਤਾਬਕ ਕੀਤੀ ਜਾਵੇਗੀ ਜੋ ਕਿ ਨਾਬਾਰਡ ਦੀ ਹੀ ਇਕ ਸ਼ਾਖਾ ਹੈ। ਇਹ ਭੰਡਾਰ ਘਰ ਵਿਸ਼ੇਸ਼ ਤੌਰ ’ਤੇ ਮੰਡੀਆਂ ਵਿਚ ਖੁੱਲੇ ਤੋਰ ਤੇ ਰੱਖੇ ਜਾਣ ਵਾਲੇ ਅਨਾਜਾਂ ਨੂੰ ਲਈ ਉਸਾਰੇ ਜਾ ਰਹੇ ਹਨ। ਇਹ ਸਾਂਝਾ ਕਰਾਰ ਪੰਜਾਬ ਸਰਕਾਰ ਵੱਲੋਂ ਸ਼੍ਰੀ ਐਸ.ਐਸ.ਜੋਲਲ, ਐਮ.ਡੀ.ਪਨਗ੍ਰੇਨ ਅਤੇ ਨਾਬਾਰਡ ਵੱਲੋਂ ਸ਼੍ਰੀ ਨਰੇਸ਼ ਗੁਪਤਾ ਚੀਫ ਜਨਰਲ ਮੈਨੇਜਰ ਨਾਬਾਰਡ ਵਿਚਕਾਰ ਖੁਰਾਕ ਮੰਤਰੀ, ਪੰਜਾਬ, ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪ੍ਰਮੁੱਖ ਸੱਕਤਰ, ਖੁਰਾਕ, ਜੀ. ਵਜਰਾਲਿੰਗਮ, ਡਾਇਰੈਕਟਰ, ਵਿੱਤ, ਸ਼੍ਰੀ ਐਮ. ਐਸ. ਸਾਰੰਗ,
ਚੈਅਰਮੈਨ, ਪਨਗ੍ਰੇਨ, ਸ਼੍ਰੀ ਡੀ.ਐਸ.ਗਰੇਵਾਲ ਅਤੇ ਹਾਲ ਹੀ ਵਿਚ ਨਿਯੁਕਤ ਹੋਣ ਵਾਲੇ ਚੀਫ ਜਨਰਲ ਮੈਨੇਜਰ ਸ਼੍ਰੀ ਪੀ.ਐਮ. ਗੋਰੇ ਅਤੇ ਦੋਵਾਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਦੀ ਹਾਜਰੀ ਵਿਚ ਕੀਤਾ ਗਿਆ। ਇਸ ਪ੍ਰੌਜੈਕਟ ਉਤੇ ਕੁੱਲ 1691 ਕਰੋੜ ਦਾ ਖਰਚਾ ਆਵੇਗਾ ਜਿਸ ਨੂੰ ਵੱਖ-ਵੱਖ ਪੜਾਅ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ।ਇਸ ਦੇ ਪਹਿਲੇ ਪੜਾਅ ਦੀ ਉਸਾਰੀ ਲਈ 210 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।ਖੁਰਾਕ ਵਿਭਾਗ ਵਲੋਂ ਇਹਨਾਂ ਭੰਡਾਰ ਘਰਾਂ ਦੇ ਲਈ ਥਾਂਵਾਂ ਦਾ ਚੁਨਾਵ ਵੀ ਕਰ ਲਿਆ ਗਿਆ ਹੈ।
ਨਾਬਾਰਡ ਟੀਮ ਨਾਲ ਗੱਲ ਕਰਦੇ ਹੋਏ ਖੁਰਾਕ ਮੰਤਰੀ ਨੇ ਕਿਹਾ ਕਿ ਇਕ-ਦੋ ਦਿਨਾਂ ਵਿਚ ਹੀ ਭੰਡਾਰ ਘਰਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਸ ਪ੍ਰੋਜੈਕਟ ਦੀ ਮੁਕੰਮਲ ਉਸਾਰੀ 10 ਮਹੀਨਿਆਂ ਦੇ ਦੌਰਾਨ 16 ਮਾਰਚ,2016 ਤੱਕ ਕਰ ਦਿੱਤੀ ਜਾਵੇਗੀ।ਮੰਤਰੀ ਨੇ ਦੱਸਿਆ ਕਿ ਇਹਨਾਂ ਆਧੁਨਿਕ ਭੰਡਾਰ ਘਰਾਂ ਦੀ ਉਸਾਰੀ ਦਾ ਕਾਰਜ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਸਾਲ 2011 ਵਿਚ ਖੁਰਾਕ ਵਿਭਾਗ,ਪੰਜਾਬ ਵਲੋਂ ਸ਼ੁਰੂ ਕੀਤਾ ਗਿਆ, ਜਿਸ ਲਈ ਵਿਸ਼ਵ ਬੈਂਕ ਦੀ ਸੰਸਥਾ ,ਅੰਤਰ ਰਾਸ਼ਟਰੀ ਵਿੱਤ ਕਾਰਪੋਰੇਸ਼ਨ ਵਲੋਂ ਪ੍ਰੋਜੈਕਟ ਨੂੰ ਵੱਧਿਆ ਕਾਰਗੁਜਾਰੀ ਦੇ ਅਧਾਰ ਤੇ ਆਵਾਰਡ ਵੀ ਦਿੱਤਾ ਗਿਆ।
ਚੀਫ ਜਨਰਲ ਮੈਨੇਜਰ ਨਾਬਾਰਡ ਸ਼੍ਰੀ ਨਰੇਸ਼ ਗੁਪਤਾ ਨੇ ਕਿਹਾ ਕਿ ਨਾਬਾਰਡ ਵਲੋਂ ਭੰਡਾਰ ਘਰ ਪ੍ਰੋਜੈਕਟ ਲਈ ਪੂਰਨ ਤੋਰ ਤੇ ਹਰ ਤਰ੍ਹਾਂ ਦੀ ਵਿੱਤੀ ਅਤੇ ਤਕਨੀਕੀ ਮਦੱਦ ਮੁਹੱਇਆ ਕਰਵਾਈ ਜਾਵੇਗੀ।