April 28, 2026 7:13 pm

ਪ੍ਰੈ¤ਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਨਿਯੁਕਤੀ

ਅੰਮ੍ਰਿਤਸਰ, 14 ਅਪ੍ਰੈਲ- ਅੱਜ ਪ੍ਰੈ¤ਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ (ਰਜਿ.) ਦੀ ਇਕ ਹੰਗਾਮੀ ਮੀਟਿੰਗ ਸਥਾਨਕ ਤਾਜ ਪੈਲਸ ਤਰਨ ਤਾਰਨ ਰੋਡ ਵਿਖੇ ਸੂਬਾ ਪ੍ਰਧਾਨ ਸੰਜੀਵ ਪੁੰਜ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸ਼ਹਿਰੀ ਇਕਾਈ ਦੇ ਅਹੁਦੇਦਾਰਾਂ ਦੀ ਨਿਯੁਕਤੀ ਤੇ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਪ੍ਰੈ¤ਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵੱਲੋਂ ਅੱਜ ਸਥਾਨਕ ਪੈਲਸ ਵਿਚ ਪੱਤਰਕਾਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਦੌਰਾਨ ਪੱਤਰਕਾਰਾਂ ਨੇ ਆਪਣੀਆਂ ਮੁਸ਼ਕਿਲਾਂ ਬਾਰੇ ਸੂਬਾ ਪ੍ਰਧਾਨ ਨੂੰ ਜਾਣੂ ਕਰਵਾਉਂਦਿਆਂ ਹੋਇਆ ਕਿਹਾ ਕਿ ਉਨ੍ਹਾਂ ਨੂੰ ਆਪਣੀ ਕਵਰੇਜ ਕਰਦਿਆਂ ਸਮੇਂ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸਦੇ ਨਾਲ ਨਾਲ ਡੀ ਪੀ ਆਰ ਵੱਲੋਂ ਪੰਜਾਬ ਸਰਕਾਰ ਵਲੋਂ ਬਣਾਏ ਜਾਣ ਵਾਲੇ ਸ਼ਨਾਖਤੀ ਕਾਰਡ ਨਾ ਬਣਨ ਬਾਰੇ ਵੀ ਜਾਣੂ ਕਰਵਾਇਆ ਜਿਸ ਬਾਰੇ ਸੂਬਾ ਪ੍ਰਧਾਨ ਨੇ ਪੱਤਰਕਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਬਾਰੇ ਸੂਚਨਾ

ਪ੍ਰਸਾਰਣ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਜਲਦੀ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਮੁਆਫ਼ ਤੇ 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੱਤਰਕਾਰਾਂ ਨੂੰ ਪੈਨਸ਼ਨ ਦਿਵਾਉਣ ਲਈ ਪ੍ਰੈ¤ਸ ਸੰਘਰਸ਼ ਐਸੋਸੀਏਸ਼ਨ  ਜਲਦੀ ਹੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ਼ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਇਨ੍ਹਾਂ ਮੰਗਾਂ ਸਬੰਧੀ ਮੁਲਾਕਾਤ ਕੀਤੀ ਜਾਵੇਗੀ ਜੇਕਰ ਪੰਜਾਬ ਸਰਕਾਰ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਤੋਂ ਕੁਤਾਹੀ ਵਰਤਦੀ ਹੈ ਤਾਂ ਇਸਦਾ ਖਮਿਆਜ਼ਾ ਆਉਣ ਵਾਲੀਆਂ ਵਿਧਾਨ ਸਭਾ ਚੌਣਾ ਵਿਚ ਅਕਾਲੀ ਭਾਜਪਾ ਨੂੰ ਭੁਗਤਨਾ ਪਵੇਗਾ ਉਹਨਾਂ ਕਿਹਾ ਕਿ ਸਾਡਾ ਸੰਘਰਸ਼ਨ ਉਹਨਾਂ ਚਿਰ ਜਾਰੀ ਰਹੇਗਾ ਜਿਨਾਂ ਚਿਰ ਪੰਜਾਬ ਸਰਕਾਰ ਸਾਡੀਆਂ ਮੰਗਾ ਪ੍ਰਵਾਨ ਨਹੀ ਕਰਦੀ। ਇਸ ਅਹਿਮ ਮੀਟਿੰਗ ਵਿਚ ਵਿਚਾਰ ਮਗਰੋਂ ਸਰਬ ਸੰਮਤੀ ਨਾਲ ਅੰਮ੍ਰਿਤਸਰ ਸ਼ਹਿਰੀ ਦੇ ਆਹੁਦੇਦਾਰਾਂ ਦੀ ਨਿਯੂਕਤੀ ਕੀਤੀ ਗਈ ਐਡਵਾਈਜ਼ਰ ਸੁਨੀਲ ਗੁਪਤਾ ਨੇ ਹਰਜ਼ੀਤ ਸਿੰਘ ਗਰੇਵਾਲ ਦਾ ਪ੍ਰਧਾਨਗੀ ਵਜੋਂ ਨਾਮ ਘੋਸ਼ਿਤ ਕੀਤਾ ਜਿਸਦੀ ਤਾਕੀਦ ਜਨਰਲ ਸੈਕਟਰੀ ਜੌਗਿੰਦਰ ਜੌੜਾ ਨੇ ਕੀਤੀ ਹਾਉਸ ਨੇ ਤਾੜੀਆਂ ਤੇ ਜੈਕਾਰਿਆਂ ਦੀ ਗੁੰਜ ਵਿਚ ਸਰਬਸੰਮਤੀ ਨਾਲ  ਗਰੇਵਾਲ ਨੂੰ ਪ੍ਰਧਾਨ ਵਜੋਂ ਸਵੀਕਾਰ ਕੀਤਾ ਤੇ ਇਸਦੇ ਨਾਲ ਹੀ ਮੀਤ ਪ੍ਰਧਾਨ ਸ਼ਹਿਰੀ ਸ੍ਰ ਅਨਿਲ ਸਿੰਘ,ਸਕੱਤਰ ਹਰਪਾਲ ਸਿੰਘ,ਪ੍ਰੈਸ ਸਕੱਤਰ ਭੁਪਿੰਦਰ ਸਿੰਘ ਨੂੰ ਨਿਯੂਕਤ ਕੀਤਾ ਗਿਆ ਇਹਨਾਂ ਆਹੁਦੇਦਾਰਾਂ ਦੀ ਨਿਯੂਕਤੀ ਮਗਰੋਂ ਢੋਲ ਧਮਾਕਿਆਂ ਨਾਲ ਪ੍ਰੈਸ ਸੰਘਰਸ਼ ਦੇ ਸਾਰੇ ਆਹੁੱਦੇਦਾਰ ਤੇ ਮੈਂਬਰ ਗੁਰੂਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਨਤਮਸਤਕ ਹੋਏ ਤੇ ਆਪਣੀਆਂ ਜਿੰਮੇਵਾਰੀਆਂ ਪ੍ਰਤੀ ਪੂਰਾ ਉਤਰਨ ਲਈ ਸੁਹੰ ਚੁੱਕੀ,ਇਸ ਮੌਕੇ ਬਿਕਰਮ ਗਿੱਲ੍ਹ,ਸੁਸ਼ੀਲ ਸ਼ਰਮਾਂ,ਭੁਪਿੰਦਰ ਸਿੰਘ ਟੌਨੀ,ਸੰਜੀਵ ਕਟੌਚ,ਜਗਤਾਰ ਸਿੰਘ ਲਾਲੀ,ਸੌਨੂੰ ਸੌਢੀ,ਦੀਪਕ ਕੁਮਾਰ,ਮਧੂ ਰਾਜਪੂਤ,ਮਨੀ ਖੋਸਲਾ,ਸੁਖਬੀਰ ਸਿੰਘ,ਸੂਰਜ,ਰਕੇਸ਼,ਅਮਨਦੀਪ ਸਿੰਘ ਮਾਹਲ,ਦਿਲਰਾਜ਼ ਗਿਲ੍ਹ,ਅਵਤਾਰ ਸਿੰਘ,ਗੁਰਪ੍ਰੀਤ ਮੱਲ੍ਹੀ,ਦਵਾਰਕਾ ਨਾਥ,ਸਾਹਬ ਸਿੰਘ ਖੋਖਰ ਰਮਦਾਸ,ਹਰਜਿੰਦਰ ਸਿੰਘ, ਰਜਿੰਦਰ ਕੁਮਾਰ,ਸਿੰਧਾਰਥ ਅਰੌੜਾ ਤਰਨ ਤਾਰਨ,ਸਾਹਿਲ ਬਹਿਲ,ਰਮੇਸ਼ ਕੁਮਾਰ,ਨਿਰਮਲ ਸਿੰਘ,ਰਾਜ ਕੁਮਾਰ ਰੀਟਾ,ਸੁਖਜਿੰਦਰ ਸਿੰਘ,ਮਨਿੰਦਰ ਗੌਰੀ,ਮਨਿੰਦਰ ਸਿੰਘ,ਹਰਦੀਪ ਸਿੰਘ,ਮਲਕੀਤ ਸਿੰਘ ਸਾਹਿਲ ਅਰੌੜਾ,ਦਰਸ਼ਨ ਕੁਮਾਰ,ਨੀਰਜ਼ ਕੁਮਾਰ,ਸੂਰਜ ਵਰਮਾਂ,ਹਰਸ਼ ਪੁੰਜ,ਸੰਨੀ ਮੌਜੂਦ ਸਨ।

Send this to a friend