ਚੰਡੀਗੜ੍ਹ, 14 ਮਈ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਨੁਸੂਚਿਤ ਜਾਤੀ ਵਿੰਗ (ਐਸ.ਸੀ ਵਿੰਗ) ਦੇ ਪ੍ਰਧਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ, ਸ. ਗੁਲਜਾਰ ਸਿੰਘ ਰਾਣੀਕੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਅਨੁਸੂਚਿਤ ਜਾਤੀ ਵਿੰਗ (ਐਸ.ਸੀ ਵਿੰਗ) ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਸੂਚੀ ਜਾਰੀ ਕਰਦਿਆਂ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਵਿੰਗ ਨਾਲ ਸਬੰਧਤ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਪੂੁਰਾ ਮਾਣ ਸਨਮਾਨ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਅੱਜ ਜਾਰੀ ਸੂਚੀ ਅਨੁਸਾਰ ਸ. ਚਰਨਜੀਤ ਸਿੰਘ ਅਟਵਾਲ ਨੂੰ ਮੁੱਖ ਸਰਪ੍ਰਸਤ, ਸ. ਗੁਰਦੇਵ ਸਿੰਘ ਬਾਦਲ, ਬੀਬੀ ਸਤਵੰਤ ਕੌਰ ਸੰਧੂ ਅਤੇ ਸ. ਸੁਖਦੇਵ ਸਿੰਘ ਲਿਬੜਾ ਨੂੰ ਵਿੰਗ ਦਾ ਸਰਪ੍ਰਸਤ ਬਣਾਇਆ ਗਿਆ ਹੈ।
ਡਾ. ਚੀਮਾ ਨੇ ਦੱਸਿਆ ਕਿ ਇਸ ਵਿੰਗ ਦੀ ਅਨੁਸ਼ਾਸ਼ਨੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਹਨਾਂ ਵਿੱਚ ਸ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਨੂੰ ਚੇਅਰਮੈਨ, ਬੀਬੀ ਸਤਵੰਤ ਕੌਰ ਸੰਧੂ, ਸ. ਸਰਵਣ ਸਿੰਘ ਫਿਲੌਰ ਅਤੇ ਜਸਟਿਸ ਨਿਰਮਲ ਸਿੰਘ ਨੂੰ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ ਹੈ।
ਅੱਜ ਜਿਹਨਾਂ ਆਗੂਆਂ ਨੂੰ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਸੋਹਣ ਸਿੰਘ ਠੰਡਲ, ਸ. ਸ਼ੇਰ ਸਿੰਘ ਘੁਬਾਇਆ, ਸ. ਗੋਬਿੰਦ ਸਿੰਘ ਕਾਂਝਲਾ, ਬੀਬੀ ਪਰਮਜੀਤ ਕੌਰ ਗੁਲਸ਼ਨ, ਸ. ਚਤਿੰਨ ਸਿੰਘ ਸਮਾਓ, ਸ਼੍ਰੀ ਵਿਜੇ ਦਾਨਵ, ਡਾ. ਸੁਖਵਿੰਦਰ ਸੁੱਖੀ ਅਤੇ ਸ. ਲਾਭ ਸਿੰਘ ਦੇਵੀਨਗਰ ਦੇ ਨਾਮ ਸ਼ਾਮਲ ਹਨ। ਸ. ਸਰਵਣ ਸਿੰਘ ਫਿਲੌਰ ਸਾਬਕਾ ਮੰਤਰੀ ਨੂੰ ਇਸ ਵਿੰਗ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ। ਜਿਹਨਾਂ ਆਗੂਆਂ ਨੂੰ ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਮਨਜੀਤ ਸਿੰਘ ਮੀਆਂਵਿੰਡ ਐਮ.ਐਲ.ਏ, ਸ. ਮਲਕੀਅਤ ਸਿੰਘ ਏ.ਆਰ, ਸ. ਕੇਵਲ ਸਿੰਘ ਬਾਦਲ, ਸ. ਸੁਖਵਿੰਦਰ ਸਿੰਘ ਝਬਾਲ, ਚੌਧਰੀ ਯਸ਼ਪਾਲ, ਸ਼੍ਰੀ ਨਰੇਸ਼ ਧੀਗਾਨ, ਸ਼੍ਰੀ ਸੁਭਾਸ ਸੌਂਧੀ ਜ¦ਧਰ, ਸ. ਪਾਖਰ ਸਿੰਘ ਨਿਮਾਣਾ, ਸ਼੍ਰੀ ਰਮੇਸ਼ ਥਾਪਰ ਜ¦ਧਰ , ਸ਼੍ਰੀ ਓਮ ਪ੍ਰਕਾਸ਼ ਗੱਬਰ ਅਤੇ ਰਣਦੀਪ ਗਿੱਲ ਅੰਮ੍ਰਿਤਸਰ ਦੇ ਨਾਮ ਸ਼ਾਮਲ ਹਨ।
ਜਿਹਨਾਂ ਆਗੂਆਂ ਨੂੰ ਇਸ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਮਹਿੰਦਰ ਕੌਰ ਜੋਸ਼, ਸ਼੍ਰੀ ਦੇਸ ਰਾਜ ਧੁੱਗਾ, ਸ਼੍ਰੀ ਪਵਨ ਕੁਮਾਰ ਟੀਨੂੰ, ਸੰਤ ਬਲਬੀਰ ਸਿੰਘ ਘੁੰਨਸ, ਸ. ਇੰਦਰ ਇਕਬਾਲ ਸਿੰਘ ਅਟਵਾਲ ਅਤੇ ਸ਼੍ਰੀ ਰਾਜ ਕੁਮਾਰ ਅਤਿਕਾਏ ਦੇ ਨਾਮ ਸ਼ਾਮਲ ਹਨ। ਸ. ਮਨਜੀਤ ਸਿੰਘ ਮਹਿਤੋ ਅਤੇ ਸ. ਦਰਸ਼ਨ ਸਿੰਘ ਸ਼ਿਵਜੋਤ ਨੂੰ ਐਸ.ਸੀ ਵਿੰਗ ਦਾ ਦਫਤਰ ਸਕੱਤਰ ਬਣਾਇਆ ਗਿਆ ਹੈ। ਸ. ਹਰਪ੍ਰੀਤ ਸਿੰਘ ਮਲੋਟ ਐਮ.ਐਲ.ਏ ਨੂੰ ਐਸ.ਸੀ ਵਿੰਗ ਦਾ ਪ੍ਰੈਸ ਸਕੱਤਰ ਬਣਾਇਆ ਗਿਆ ਹੈ।
ਜਿਹਨਾਂ ਆਗੂਆਂ ਨੂੰ ਇਸ ਵਿੰਗ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਬਿਕਰਮਜੀਤ ਸਿੰਘ ਖਾਲਸਾ, ਸ਼੍ਰੀ ਦਰਸ਼ਨ ਲਾਲ ਜੇਠੂਮਜਾਰਾ ਅਤੇ ਸ੍ਰੀ ਦੀਪਕ ਕੁਮਾਰ ਕਾਲਾ ਬੱਕਰਾ ਦੇ ਨਾਮ ਸ਼ਾਮਲ ਹਨ।
ਸ. ਬਿਕਰਮਜੀਤ ਸਿੰਘ ਖਾਲਸਾ, ਸ. ਇੰਦਰਇਕਬਾਲ ਸਿੰਘ ਅਟਵਾਲ ਅਤੇ ਸ਼੍ਰੀ ਦੀਪਕ ਕੁਮਾਰ ਕਾਲਾ ਬੱਕਰਾ ਨੂੰ ਵਿੰਗ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਜਿਹਨਾਂ ਆਗੂਆਂ ਨੂੰ ਇਸ ਵਿੰਗ ਦੇ ਐਡਵਾਈਜਰੀ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਬੀਬੀ ਸਤਵਿੰਦਰ ਕੌਰ ਧਾਲੀਵਾਲ, ਸ਼੍ਰੀ ਅਵਿਨਾਸ਼ ਚੰਦਰ ਮੁੱਖ ਸੰਸਦੀ ਸਕੱਤਰ, ਸ. ਗੁਰਤੇਜ ਸਿੰਘ ਘੁੜਿਆਣਾ, ਸ. ਦਰਸ਼ਨ ਸਿੰਘ ਸ਼ਿਵਾਲਿਕ, ਸ. ਬਲਜੀਤ ਸਿੰਘ ਜਲਾਲਉਸਮਾਂ, ਬੀਬੀ ਵਨਿੰਦਰ ਕੌਰ ਲੂੰਬਾ, ਬੀਬੀ ਰਾਜਵਿੰਦਰ ਕੌਰ ਭਾਗੀਕੇ, ਪੰਜੇ ਵਿਧਾਇਕ, ਸ. ਅਜੈਪਾਲ ਸਿੰਘ ਮੀਰਾਂਕੋਟ ਅਤੇ ਸ. ਸਤਪਾਲ ਸਿੰਘ ਝੋਰੜਾਂ ਲੁਧਿਆਣਾ ਦੇ ਨਾਮ ਸ਼ਾਮਲ ਹਨ।
ਇਸ ਵਿੰਗ ਦੇ ਲੀਗਲ ਸੈਲ ਦਾ ਵੀ ਗਠਨ ਕਰ ਦਿੱਤਾ ਗਿਆ ਹੈ ਜਿਸ ਵਿੱਚ ਜਸਟਿਸ (ਰਿਟਾ) ਨਿਰਮਲ ਸਿੰਘ ਐਮ.ਐਲ.ਏ ਨੂੰ ਇਸ ਸੈਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜਦ ਕਿ ਸ਼੍ਰੀ ਐਸ.ਆਰ. ਕਲੇਰ ਮੈਂਬਰ ਸਕੱਤਰ, ਸ. ਗੁਰਦਿੰਰਪਾਲ ਸਿੰਘ ਲਾਲੀ ਰਾਣੀਕੇ, ਐਡਵੋਕੇਟ ਰਜਿੰਦਰ ਕੌਰ ਤਰਨ ਤਾਰਨ, ਐਡਵੋਕੇਟ ਗੁਰਬਚਨ ਸਿੰਘ ਮੋਹਾਲੀ, ਐਡਵੋਕੇਟ ਤਜਿੰਦਰ ਸਿੰਘ ਅੰਮ੍ਰਿਤਸਰ, ਐਡਵੋਕੇਟ ਅਮਨਬੀਰ ਸਿੰਘ ਸਿਆਲੀ ਅੰਮ੍ਰਿਤਸਰ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਨੂੰ ਮੈਬਰ ਵਜੋਂ ਸਾਮਲ ਕੀਤਾ ਗਿਆ ਹੈ।
ਡਾ. ਚੀਮਾ ਨੇ ਦੱਸਿਆ ਪੰਜਾਬ ਨੂੰ ਪੰਜ ਜੋਨਾਂ ਵਿੱਚ ਵੰਡ ਕੇ ਅਨੁਸੁੂਚਿਤ ਜਾਤੀ ਵਿੰਗ ਦੇ ਜੋਨ ਵਾਈਜ਼ ਪ੍ਰਧਾਨ ਨਿਯੁਕਤ ਕਰ ਦਿੱਤੇ ਗਏ ਹਨ। ਮਾਲਵਾ ਜੋਨ ਨੰ 1 ਦਾ ਪ੍ਰਧਾਨ ਸ. ਜੋਗਿੰਦਰ ਸਿੰਘ ਜਿੰਦੂ ਐਮ.ਐਲ.ਏ ਨੂੰ ਬਣਾਇਆ ਗਿਆ ਹੈ ਜਿਸ ਵਿੱਚ ਬਠਿੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫਾਜਿਲਕਾ, ਫਿਰੋਜਪੁਰ ਅਤੇ ਫਰੀਦਕੋਟ ਜ਼ਿਲਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰਾਂ ਮਾਲਵਾ ਜੋਨ 2 ਦਾ ਪ੍ਰਧਾਨ ਦਰਸ਼ਨ ਸਿੰਘ ਸ਼ਿਵਜੋਤ ਨੂੰ ਬਣਾਇਆ ਗਿਆ ਹੈ ਜਿਸ ਵਿੱਚ ਪਟਿਆਲਾ, ਫਤਿਹਗੜ੍ਹ ਸਾਹਿਬ, ਰੋਪੜ ਅਤੇ ਮੋਹਾਲੀ ਜ਼ਿਲਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਮਾਲਵਾ ਜੋਨ 3 ਦਾ ਪ੍ਰਧਾਨ ਸ. ਭਾਗ ਸਿੰਘ ਮਾਨਗੜ੍ਹ ਚੇਅਰਮੈਨ ਜਿਲਾ ਪ੍ਰੀਸ਼ਦ ਲੁਧਿਆਣਾ ਨੂੂੰ ਬਣਾਇਆ ਗਿਆ ਹੈ ਇਸ ਜੋਨ ਵਿੱਚ ਸੰਗਰੂਰ, ਬਰਨਾਲਾ, ਮੋਗਾ ਅਤੇ ਲੁਧਿਆਣਾ ਜ਼ਿਲਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਡਾ ਚੀਮਾ ਨੇ ਦੱਸਿਆ ਕਿ ਦੋਆਬੇ ਜੋਨ ਦਾ ਪ੍ਰਧਾਨ ਸ. ਦਰਸ਼ਨ ਸਿੰਘ ਕੋਟਕਰਾਰ ਖਾਨ ਨੂੰ ਬਣਾਂਿੲਆ ਗਿਆ ਹੈ ਅਤੇ ਇਸ ਵਿੱਚ ਦੋਆਬੇ ਦੇ ਚਾਰੇ ਜ਼ਿਲੇ ਜ¦ਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰਾਂ ਮਾਝਾ ਜੋਨ ਦਾ ਪ੍ਰਧਾਨ ਸ. ਪ੍ਰਗਟ ਸਿੰਘ ਬਨਵਾਲੀਪੁਰ ਨੂੰ ਬਣਾਇਆ ਗਿਆ ਹੈ ਅਤੇ ਇਸ ਵਿੱਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਜਿਹਨਾਂ ਆਗੂਆਂ ਨੂੰ ਵੱਖ- ਵੱਖ ਜ਼ਿਲਿਆਂ ਦੇ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ਼੍ਰੀ ਵਿੱਕੀ ਚੀਦਾ ਪ੍ਰਧਾਨ ਅੰਮ੍ਰਿਤਸਰ (ਸ਼ਹਿਰੀ), ਸ. ਤਰਸੇਮ ਸਿੰਘ ਸਿਆਲਕਾ ਪ੍ਰਧਾਨ ਅੰਮ੍ਰਿਤਸਰ (ਦਿਹਾਤੀ), ਸ. ਦਿਆਲ ਸਿੰਘ ਪ੍ਰਧਾਨ ਬਠਿੰਡਾ (ਸ਼ਹਿਰੀ), ਸ. ਦਰਸ਼ਨ ਸਿੰਘ ਕੋਟਫੱਤਾ ਐਮ.ਐਲ.ਏ ਪ੍ਰਧਾਨ ਬਠਿੰਡਾ (ਦਿਹਾਤੀ), ਸ. ਜੱਗਾ ਸਿੰਘ ਮੌੜ ਪ੍ਰਧਾਨ ਬਰਨਾਲਾ, ਡਾ. ਗੁਰਚਰਨ ਸਿੰਘ ਹਰਬੰਸਪੁਰਾ ਪ੍ਰਧਾਨ ਫਤਿਹਗੜ੍ਹ ਸਾਹਿਬ, ਸ. ਸੁਖਦੇਵ ਸਿੰਘ ਕੋਟਸੁਖੀਆ ਪ੍ਰਧਾਨ ਫਰੀਦਕੋਟ, ਸ. ਅੰਗਰੇਜ ਸਿੰਘ ਪ੍ਰਧਾਨ ਫਿਰੋਜਪੁਰ, ਡਾ. ਰਾਜ ਸਿੰਘ ਡਿੱਬੀਪੁਰਾ ਪ੍ਰਧਾਨ ਫਾਜਲਿਕਾ, ਸ. ਲਖਵਿੰਦਰ ਸਿੰਘ ਘੁੰਮਣ ਪ੍ਰਧਾਨ ਗੁਰਦਾਸਪੁਰ, ਸ. ਪਰਮਜੀਤ ਸਿੰਘ ਪ੍ਰਧਾਨ ਹੁਸ਼ਿਆਰਪੁਰ, ਸ. ਪਰਮਜੀਤ ਸਿੰਘ ਰੇਰੂੁ ਪ੍ਰਧਾਨ ਜ¦ਧਰ (ਸ਼ਹਿਰੀ), ਸ. ਤਰਸੇਮ ਸਿੰਘ ਪ੍ਰਧਾਨ ਜ¦ਧਰ (ਦਿਹਾਤੀ), ਮਾਸਟਰ ਗੁਰਦੇਵ ਸਿੰਘ ਪ੍ਰਧਾਨ ਕਪੂੁਰਥਲਾ, ਸ. ਕੁਲਦੀਪ ਸਿੰਘ ਖਾਲਸਾ ਪ੍ਰਧਾਨ ਲੁਧਿਆਣਾ (ਸ਼ਹਿਰੀ 1) (ਹਲਕਾ ਦੱਖਣੀ ਅਤੇ ਆਤਮ ਨਗਰ), ਸ. ਬਲਵਿੰਦਰ ਸਿੰਘ ਸੰਧੂ ਪ੍ਰਧਾਨ ਲੁਧਿਆਣਾ (ਸ਼ਹਿਰੀ 2) (ਹਲਕਾ ਪੂਰਬੀ ਅਤੇ ਕੇਂਦਰੀ), ਸ. ਜਸਵਿੰਦਰ ਸਿੰਘ ਭੋਲਾ ਪ੍ਰਧਾਨ ਲੁਧਿਆਣਾ (ਸ਼ਹਿਰੀ 3) (ਹਲਕਾ ਉਤਰੀ ਅਤੇ ਪੱਛਮੀ), ਸ. ਬਲਜਿੰਦਰ ਸਿੰਘ ਪ੍ਰਧਾਨ ਪੁਲਿਸ ਜਿਲਾ ਜਗਰਾਉਂ, ਸ. ਮਨਜੀਤ ਸਿੰਘ ਪ੍ਰਧਾਨ ਪੁਲਿਸ ਜਿਲਾ ਖੰਨਾ (ਸ਼ਹਿਰੀ) ਅਤੇ ਸ. ਪ੍ਰੇਮ ਸਿੰਘ ਪ੍ਰਧਾਨ ਪੁਲਿਸ ਜਿਲਾ ਖੰਨਾ (ਦਿਹਾਤੀ), ਸ. ਬਲਵਿੰਦਰ ਸਿੰਘ ਹੈਪੀ ਪ੍ਰਧਾਨ ਮੋਗਾ, ਸ. ਦਿਲਬਾਗ ਸਿੰਘ ਪ੍ਰਧਾਨ ਮੋਹਾਲੀ, ਸ. ਸਵਰਨ ਸਿੰਘ ਹੀਰੇਵਾਲ ਪ੍ਰਧਾਨ ਮਾਨਸਾ, ਸ. ਗੁਰਚਰਨ ਸਿੰਘ ਖਾਲਸਾ ਪ੍ਰਧਾਨ ਪਟਿਆਲਾ (ਸ਼ਹਿਰੀ), ਸ. ਜਸਪਾਲ ਸਿੰਘ ਕਲਿਆਣ ਪ੍ਰਧਾਨ ਪਟਿਆਲਾ (ਦਿਹਾਤੀ), ਸ਼੍ਰੀ ਰਮਨ ਕੁਮਾਰ ਪ੍ਰਧਾਨ ਪਠਾਨਕੋਟ (ਸ਼ਹਿਰੀ), ਸ. ਗੁਰਜੀਤ ਸਿੰਘ ਪ੍ਰਧਾਨ ਪਠਾਨਕੋਟ (ਦਿਹਾਤੀ), ਸ. ਗੁਰਪਾਲ ਸਿੰਘ ਖੇੜੀ ਪ੍ਰਧਾਨ ਰੂਪਨਗਰ, ਸ਼੍ਰੀ ਸੋਹਣ ਲਾਲ ਢਾਂਡਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਸ. ਮਲਕੀਤ ਸਿੰਘ ਚੰਗਾਲ ਪ੍ਰਧਾਨ ਸੰਗਰੂਰ ਅਤੇ ਸੂਬੇਦਾਰ ਗੁਲਜ਼ਾਰ ਸਿੰਘ ਨੂੰ ਪ੍ਰਧਾਨ ਤਰਨ ਤਾਰਨ ਨਿਯੁਕਤ ਕੀਤਾ ਗਿਆ ਹੈ।
ਇਸੇ ਤਰਾਂ ਇਸ ਵਿੰਗ ਦੀ ਵਰਕਿੰਗ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜਿਸ ਵਿੱਚ ਸ. ਨਿਰਮਲ ਸਿੰਘ , ਸ. ਬਲਵੰਤ ਸਿੰਘ ਸ਼ਾਹਪੁਰ ਦੋਵੇਂ ਸਾਬਕਾ ਵਿਧਾਇਕ, ਸ. ਦਰਬਾਰਾ ਸਿੰਘ ਗੁਰੂ, ਸ. ਮੱਖਣ ਸਿੰਘ ਲਾਲਕਾ, ਬੀਬੀ ਪੁਸ਼ਪਿੰਦਰ ਕੌਰ ਮਜਬੂਰ, ਬੀਬੀ ਜਗਮੀਤ ਕੌਰ ਸੰਧੂ, ਬੀਬੀ ਸਤਵੀਰ ਕੌਰ ਮਨਹੇੜਾ, ਸ. ਨਿਰਮਲ ਸਿੰਘ ਹੁਸ਼ਿਆਰਪੁਰ, ਸ. ਭਾਗ ਸਿੰਘ ਵਰਪਾਲ, ਸ. ਵਰਿੰਦਰ ਸਿੰਘ ਜੀਆਨੱਥਾ, ਸ. ਮੇਜਰ ਸਿੰਘ ਕਲੇਰ, ਸ. ਗੁਲਜਾਰ ਸਿੰਘ ਸਰਪੰਚ ਜਲਾਲਪੁਰਾ, ਸ. ਮਹਿਲ ਸਿੰਘ ਮਾਹਲ, ਸ. ਗੁਰਦੀਪ ਸਿੰਘ ਧੌਲਕਲਾਂ, ਸ. ਸੁਰਜਣ ਸਿੰਘ ਸੁਧਾਰ, ਸ. ਕੁਲਵੰਤ ਸਿੰਘ ਦਿਆਲਪੁਰਾ, ਸ਼੍ਰੀ ਰਣਜੀਤ ਕੁਮਾਰ ਧਾਨਿਕ ਬਠਿੰਡਾ, ਸ਼੍ਰੀ ਡੀ.ਆਰ. ਬਾਗੜੀ, ਸ. ਕਿਰਪਾਲ ਸਿੰਘ ਅਟਾਰੀ, ਸ. ਕਰਤਾਰ ਸਿੰਘ ਅਟਾਰੀ, ਸ. ਕਸ਼ਮੀਰ ਸਿੰਘ ਡਿਪਟੀ ਮੇਅਰ ਅੰਮ੍ਰਿਤਸਰ, ਸ਼੍ਰੀ ਜੋਗਿੰਦਰਪਾਲ ਆਦਮਪੁਰ, ਸ. ਚਰਨਜੀਤ ਸਿੰਘ ਆਦਮਪੁਰ, ਸ. ਜਰਨੈਲ ਸਿੰਘ ਭੋਤਨਾ, ਸ. ਭੁਪਿੰਦਰ ਸਿੰਘ ਸਾਹੋਕੇ, ਸ. ਗੁਰਬਚਨ ਸਿੰਘ ਗੁਰਦਾਸਪੁਰ, ਸ. ਮਨਜੀਤ ਸਿੰਘ ਅਵਾਦਾਨ, ਬੀਬੀ ਸੁਰਿੰਦਰ ਕੌਰ ਫਤਿਹਗੜ੍ਹ ਸਾਹਿਬ, ਸ਼੍ਰੀ ਰਾਮ ਲਾਲ ਜਾਨੀਆਂ, ਸ਼੍ਰੀ ਸੋਹਣ ਲਾਲ ਸਾਖੂਪੁਰ, ਸ਼੍ਰੀ ਰਾਮ ਕਿਸ਼ਨ ਨਵਾਂਸ਼ਹਿਰ, ਸ. ਮੇਵਾ ਸਿੰਘ ਧੂਰੀ ਅਤੇ ਮੈਂਬਰ ਐਸ.ਜੀ.ਪੀ.ਸੀ ਸ. ਬਿਕਰਮਜੀਤ ਸਿੰਘ ਕੋਟਲਾ, ਕੈਪਟਨ ਅਵਤਾਰ ਸਿੰਘ ਭਗਤਾ, ਬੀਬੀ ਜੋਗਿੰਦਰ ਕੌਰ ਬੱਲੂਆਣਾ, ਸ. ਅਵਤਾਰ ਸਿੰਘ ਰਿਆ, ਸ. ਬਲਵਿੰਦਰ ਸਿੰਘ ਫਿਰੋਜਪੁਰ, ਸ. ਗੁਰਨਾਮ ਸਿੰਘ ਬਟਾਲਾ, ਬੀਬੀ ਜੋਗਿੰਦਰ ਕੌਰ ਡੇਰਾਬਾਬਾ ਨਾਨਕ, ਸ. ਬਲਦੇਵ ਸਿੰਘ ਕਲਿਆਣ, ਸ. ਹਰਪਾਲ ਸਿੰਘ ਜੱਲਾ, ਬਾਬਾ ਬੁੂਟਾ ਸਿੰਘ ਮਾਨਸਾ, ਸ. ਰੇਸ਼ਮ ਸਿੰਘ ਮੋਗਾ, ਸ. ਬਿੱਕਰ ਸਿੰਘ ਚੰਨੂ, ਸ. ਗੁਰਬਖਸ਼ ਸਿੰਘ ਖਾਲਸਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਸ. ਬਲਵਿੰਦਰ ਸਿੰਘ ਵੇਈਂਪੁਈਂ, ਬੀਬੀ ਹਰਜਿੰਦਰ ਕੌਰ ਪੱਟੀ ਦੇ ਨਾਮ ਸ਼ਾਮਲ ਹਨ।
ਡਾ. ਚੀਮਾ ਨੇ ਦੱਸਿਆ ਕਿ ਆੳਂੁਦੇ ਕੁਝ ਦਿਨਾਂ ਵਿੱਚ ਪਾਰਟੀ ਦੇ ਬਾਕੀ ਜਥੇਬੰਦਕ ਢਾਂਚੇ, ਬਾਕੀ ਵਿੰਗਾਂ ਦੇ ਢਾਂਚੇ ਅਤੇ ਜਿਲਿਆਂ ਦੀਆਂ ਜਥੇਬੰਦੀਆਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।
(ਡਾ. ਦਲਜੀਤ ਸਿੰਘ ਚੀਮਾ)
ਸਕੱਤਰ ਅਤੇ ਬੁਲਾਰਾ