ਗਿੱਦੜਬਾਹਾ, 13 ਮਈ (ਜਸਕਰਨ ਸਿੱਧੂ ਰਾਜਾ)- ਅੱਜ ਹਲਕਾ ਇੰਚਾਰਜ ਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ ਸ. ਹਰਦੀਪ ਸਿੰਘ ‘ਡਿੰਪੀ ਢਿੱਲੋਂ’ ਨੇ ਹਲਕਾ ਗਿੱਦੜਬਾਹਾ ਤੋਂ ਯੂਥ ਅਕਾਲੀ ਦਲ ਦੀ ਮੈਂਬਰਸ਼ਿਪ ਰੈਲੀ ਲਈ ਤਕਰੀਬਨ 400 ਗੱਡੀਆਂ ਦੇ ਕਾਫਲੇ ਨੂੰ ਰਵਾਨਾ ਕੀਤਾ। ਰੈਲੀ ਵਿੱਚ ਹਲਕਾ ਗਿੱਦੜਬਾਹਾ ਤੋਂ ਹਲਕਾ ਇੰਚਾਰਜ ਸ. ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਨੌਜਵਾਨਾਂ ਦੇ ਵੱਡੇ ਇਕੱਠ ਤੇ ਤਕਰੀਬਨ 400 ਗੱਡੀਆਂ ਦੇ ਵੱਡੇ ਕਾਫਲੇ ਨਾਲ ਸ਼ਾਮਿਲ ਹੋਏ। ਇਸ ਮੌਕੇ ਯੂਥ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਹਲਕਾ ਗਿੱਦੜਬਾਹਾ ਦੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਇਸ ਮੌਕੇ ਡਿੰਪੀ ਢਿੱਲੋਂ ਹਲਕਾ ਇੰਚਾਰਜ ਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੇ ਦੱਸਿਆ ਕਿ ਅੱਜ ਬਠਿੰਡਾ ਦੇ ਕਿਊਨਜਲੈਂਡ ਰਿਜੋਰਟ ਵਿਖੇ ਮਾਲਵਾ ਜੋਨ-1 ਲਈ ਯੂਥ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਸ਼ੁਰੂ ਕਰਨਗੇ। ਇਸ
ਮੌਕੇ ਮਨੀ ਢਿੱਲੋਂ ਸ਼ਹਿਰੀ ਇੰਚਾਰਜ, ਸੰਨੀ ਢਿੱਲੋਂ ਪ੍ਰਧਾਨ ਧਰਮ ਬੋਰਡ, ਚੇਅਰਮੈਨ ਚਰਨਜੀਤ ਸਿੰਘ ਭੂੰਦੜ, ਚੇਅਰਮੈਨ ਗੁਰਚਰਨ ਸਿੰਘ ਭਲਾਈਆਣਾ, ਜਥੇਦਾਰ ਨਵਤੇਜ ਸਿੰਘ ਕਾਉਂਣੀ, ਜਸਵਿੰਦਰ ਢਿੱਲੋਂ, ਗੁਰਿੰਦਰ ਲੁਹਾਰਾ, ਚਰਨਜੀਤ ਲੁਹਾਰਾ, ਸੁਰਜੀਤ ਸਿੰਘ ਫਕਰਸਰ, ਗੋਪੀ ਸੁਖਨਾ, ਸਰਪੰਚ ਹਰਜੀਤ ਸਿੰਘ ਨੀਲਾ ਮਾਨ, ਕੁਲਵਿੰਦਰ ਢਿੱਲੋਂ ਉਪ ਪ੍ਰਧਾਨ, ਲੱਖੀ ਕਿੰਗਰਾ ਪ੍ਰਧਾਨ, ਮੱਖਣ ਕਿੰਗਰਾ ਪ੍ਰਧਾਨ, ਗੁਰਪ੍ਰੀਤ ਭਲਾਈਆਣਾ, ਹਰਵਿੰਦਰ ਸਿੰਘ ਕਾਕਾ, ਮਾਧੋਦਾਸ ਸਿੰਘ ਕੌਂਸਲਰ, ਰੈਸਟੀ ਰੰਧਾਵਾ, ਬਲਵਿੰਦਰ ਸਿੰਘ ਬਬਲੂ, ਹੈਰੀ ਸਰਾਂ, ਹਲਕਾ ਗਿੱਦੜਬਾਹਾ ਦੇ ਯੂਥ ਅਕਾਲੀ ਆਗੂ ਤੇ ਵਰਕਰ, ਐਸ.ਓ.ਆਈ. ਵਰਕਰ, ਪ੍ਰਦੀਪ ਸਿੰਘ, ਜਗਤਾਰ ਸਿੰਘ ਧਾਲੀਵਾਲ ਨਿੱਜੀ ਸਹਾਇਕ ਡਿੰਪੀ ਢਿੱਲੋਂ ਹਾਜ਼ਰ ਸਨ।