April 28, 2026 2:46 pm

ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 2 ਰੰਗੇ ਹੱਥੀਂ ਕਾਬੂ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ)- ਅਮ੍ਰਿਤਸਰ ਦੇ ਕਮਿਸਨਰ ਪੁਲਿਸ ਜਤਿੰਦਰ ਸਿੰਘ ਔਲਖ ਦੇ ਦਿਸਾ ਨਿਰਦੇਸਾ ਅਨੁਸਾਰ ਥਾਣਾ ਸਿਵਲ ਲਾਇਨ ਦੇ  ਮੁੱਖ ਅਫਸਰ, ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਅਮ੍ਰਿਤਸਰ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ ਜਦ ਦੋਸੀ 1. ਕਪਿਲ ਕੁਮਾਰ ਪੁੱਤਰ ਅਸੋਕ ਕੁਮਾਰ ਵਾਸੀ ਗਲੀ ਨੰਬਰ 3, ਕਰਮਪਪੁਰਾ ਫਤਿਗਹੜ ਚੂੜੀਆ ਰੋਡ, ਅਮ੍ਰਿਤਸਰ ਅਤੇ ਦੋਸੀ ਜਸਕਰਨ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਮਕਾਨ ਨੰਬਰ 23 ਗਲੀ ਨੰਬਰ 1, ਗੋਪਾਲ ਨਗਰ ਮਜੀਠਾ ਰੋਡ, ਅਮ੍ਰਿਤਸਰ। ਜਿੰਨਾ ਦੇ ਖਿਲਾਫ ਪਹਿਲਾ ਵੀ 5-6 ਮੁਕੱਦਮੇ ਦਰਜ ਰਜਿਸਟਰ ਹਨ ਅਤੇ ਬਾਰ 2 ਜੁਰਮ ਕਰਨ ਦੇ ਆਦੀ ਹਨ। ਇਹਨਾ ਨੂੰ ਇਲਾਕਾ ਥਾਣਾ ਵਿੱਚੋ ਸੱਕੀ ਹਾਲਤ ਵਿੱਚ ਕਾਬੂ ਕਰਕੇ ਪੁਛਗਿੱਛ ਕੀਤੀ ਤਾ ਉਹਨਾ ਨੇ ਇੰਕਸਾਫ ਕੀਤਾ ਕਿ ਉਹਨਾ ਨੇ ਮਿਤੀ 9-5-15 ਨੂੰ ਹੋਟਲ ਊਨਾ ਹੰਬਲ ਨੇੜੇ ਇਕ ਔਰਤ ਕੋਲੋ ਪਰਸ ਖੋਹਿਆ ਸੀ। ਜਿਸ ਵਿੱਚ ਇੱਕ ਪਾਸਪੋਰਟ ਅਤੇ 2500

ਰੁਪਏ ਅਤੇ ਇੱਕ ਪਾਸਪੋਰਟ, ਡਰਾਇਵਿੰਗ ਲਾਇਸੰਸ, ਪੈਨ ਕਾਰਡ, ਏ.ਟੀ.ਐਮ ਕਾਰਡ ਸੀ। ਜਿਸ ਸਬੰਧੀ ਪਹਿਲਾ ਹੀ ਥਾਣਾ ਵਿੱਚ ਮੁਦੱਈਆ ਦੇ ਬਿਆਨਾ ਤੇ ਮੁਕੱਦਮਾ ਨੰਬਰ 149 ਮਿਤੀ    09-05-15 ਜੁਰਮ 379 ਬੀ, 34 ਭ:ਦ, ਥਾਣਾ ਸਿਵਲ ਲਾਇਨ ਦਰਜ ਰਜਿਸਟਰ ਸੀ। ਦੋਸੀਆ ਕੋਲੋ ਉਕਤ ਮੁਕੱਦਮਾ ਵਿੱਚ ਖੋਹਿਆ ਹੋਇਆ ਸਮਾਨ ਬ੍ਰਾਮਦ ਕੀਤਾ ਅਤੇ ਦੌਰਾਨੇ ਪੁਛਗਿੱਛ ਦੋਸੀਆ ਉਕਤਾ ਨੇ ਇੰਕਸਾਫ ਕੀਤਾ ਕਿ ਉਹਨਾ ਨੇ ਇਸ ਤੋ ਪਹਿਲਾ ਕਰਿਸਟਲ ਚੌਕ ਵਿੱਚ ਇੱਕ ਔਰਤ ਕੋਲੋ ਚੈਨੀ ਖੋਹੀ,ਅਤੇ ਰੇਸ ਕੋਰਸ ਰੋਡ ਨੇੜੇ ਅਦਲੱਖਾ ਹਸਪਤਾਲ ਕੋਲੋ ਇੱਕ ਔਰਤ ਕੋਲੋ ਪਰਸ ਖੋਹਿਆ,ਅਤੇ ਇਸ ਤੋ ਇਲਾਵਾ ਇਲਾਕਾ ਥਾਣਾ ਵਿੱਚ 3-4 ਹੋਰ ਵਾਰਦਾਤਾ ਨੂੰ ਵੀ ਅੰਜਾਮ ਦਿੱਤਾ ਹੈ, ਦੋਸੀਆ ਨੂੰ ਗ੍ਰਿਫਤਾਰ ਕਰਕੇ ਪੇਸ ਅਦਾਲਤ ਕੀਤਾ ਜਾ ਰਿਹਾ ਹੈ ਦੋਸੀਆ ਦਾ ਰਿਮਾਡ ਹਾਸਲ ਕਰਕੇ ਪੁਛਗਿੱਛ ਕੀਤੀ ਜਾਵੇਗੀ ਅਤੇ ਹੋਰ ਵਾਰਦਾਤਾ ਟਰੇਸ ਹੋਣ ਦੀ ਸੰਭਾਵਾਨਾ ਹੈ।

Send this to a friend