June 18, 2026 1:34 am

ਸਰਕਾਰੀ ਬੱਸਾਂ ਦੇ ਡਰਾਈਵਰਾਂ ਦੀ ਲਾਪਰਵਾਹੀ

ਨਾਭਾ, 5 ਅਗਸਤ (ਗੁਰਬਖਸ਼ ਸਿੰਘ ਸੰਧੂ)- ਪਟਿਆਲਾ ਗੇਟ ਤੋਂ ਲੈ ਕੇ ਰੋਹਟੀ ਪੁਲਾਂ ਤੱਕ ਟ੍ਰੈਫ਼ਿਕ ਦੀ ਬਹੁਤਾਤ ਹੈ। ਰਾਧਾ ਸੁਆਮੀ ਡੇਰੇ ਨੇੜੇ ਟੀ ਪੁਆਇੰਟ ‘ਤੇ ਗਰਿਡ ਚੌਂਕ ‘ਤੇ ਅਨੇਕਾਂ ਹਾਦਸੇ ਹੋ ਚੁੱਕੇ ਹਨ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ।
van news
ਲੋਕਾਂ ਦੀ ਲਾਪਰਵਾਹੀ ਕਾਰਨ ਹਰ ਰੋਜ਼ ਦੇ ਹਾਦਸਿਆਂ ਨੂੰ ਠੱਲ ਪਾਉਣ ਲਈ ਪ੍ਰਸ਼ਾਸ਼ਨ ਰਾਧਾ ਸੁਆਮੀ ਡੇਰੇ ਨੇੜੇ ਟੀ ਪੁਆਇੰਟ ‘ਤੇ ਅਤੇ ਦੁੱਧ ਫ਼ੈਕਟਰੀ ਮੋੜ ‘ਤੇ ਅਤੇ ਗਰਿਡ ਚੌਂਕ ‘ਤੇ ਸਪੀਡ ਬਰੇਕਰ ਬਣਾ ਦਿੱਤੇ ਜਿਸ ਕਾਰਨ ਰੋਜ ਦਿਆਂ ਹਾਦਸਿਆਂ ਤੋਂ ਬੜਾ ਬਚਾਅ ਹੋਇਆ ਹੈ ਪਰ ਸੜਕ ਦੇ ਆਲੇ ਦੁਆਲੇ ਵਾਲੇ ਦੁਕਾਨਦਾਰਾ ਦਾ ਕਹਿਣਾ ਹੈ ਕਿ ਪ੍ਰਾਈਵੇਟ ਵੱਸਾਂ ਵਾਲੇ ਇਨ੍ਹਾਂ ਸਪੀਡ ਬਰੇਕਰਾਂ ‘ਤੇ ਆਪਣੀਆਂ ਬੱਸਾਂ ਬਹੁਤ ਹੌਲੀ ਕਰਕੇ ਲੰਘਾਉਂਦੇ ਹਨ ਪਰ ਸਰਕਾਰੀ ਬੱਸਾਂ ਵਾਲੇ ਇਨ੍ਹਾਂ ਸਪੀਡ ਬਰੇਕਰਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ ਤੇਜ਼ ਰਫ਼ਤਾਰ ‘ਤੇ ਹੀ ਬੈਠੀਆਂ ਸਵਾਰੀਆਂ ਵੀ ਉਭੜ ਜਾਂਦੀਆਂ ਹਨ ਤੇਜ ਰਫ਼ਤਾਰੀ ਹਾਦਸੇ ਦਾ ਸ਼ਿਕਾਰ ਵੀ ਹੋ ਸਕਦੀ ਹੈ। ਖਾਸ ਕਰਕੇ ਗਰਿਡ ਚੌਂਕ ਅਤੇ ਦੁੱਧ ਫ਼ੈਕਟਰੀ ਦੇ ਮੋੜ ‘ਤੇ ਕਿਉਂਕਿ ਇਥੇ ਸਿੰਗਲ ਸਪੀਡ ਬਰੇਕਰ ਲੱਗੇ ਹਨ। ਦੁਕਾਨਦਾਰਾਂ ਨੇ ਇਹ ਵੀ ਸ਼ੰਕਾਂ ਜ਼ਾਹਰ ਕੀਤੀ ਕਿ ਸ਼ਾਇਦ ਸਰਕਾਰੀ ਬੱਸਾਂ ਵਾਲੇ ਇਸ ਕਰਕੇ ਇਥੇ ਆਪਣੀਆਂ ਬੱਸਾਂ ਹੌਲੀ ਨਹੀਂ ਕਰਦੇ ਤਾਂ ਜੋ ਇਥੇ ਕੋਈ ਸਵਾਰੀ ਉੱਤਰ ਜਾ ਚੜ੍ਹ ਨਾ ਸਕੇ, ਦੁਕਾਨਦਾਰਾਂ ਨੇ ਮਹਿਕਮੇ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰੀ ਬੱਸਾਂ ਦੇ ਡਰਾਈਵਰਾਂ ਨੂੰ ਤਾੜਨਾ ਕਰਨੀ ਚਾਹੀਦੀ ਹੈ ਕਿ ਉਹ ਸਪੀਡ ਬਰੇਕਰਾਂ ‘ਤੇ ਬੱਸਾਂ ਨੂੰ ਹੌਲੀ ਕਰਕੇ ਲੰਘਾਉਣ।

Send this to a friend