ਚੰਡੀਗੜ੍ਹ, 13 ਮਈ- ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕਰਦਿਆਂ ਉਨ੍ਹਾਂ ਦੀਆਂ ਸ਼ਿਕਾਇਤ੍ਯਾਂ ਸਿੱਧੇ ਉੁਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਸ੍ਯਾਂਝੀਆਂ ਕਰਨ ਲਈ ਇਕ ਹੈਲਪਲਾਇਨ ਨੰਬਰ 1905 ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕੰਮ ਕਰੇਗੀ। ਇਸ ਹੈਲਪਲਾਇਨ ਦੇ ਕੰਮਕਾਜ ਤੇ ਲੋਕਾਂ ਦੀ ਸੰਤੁਸ਼ਟੀ ਜਾਣਨ ਲਈ ਉਪ ਮੁੱਖ ਮੰਤਰੀ ਵਲੋਂ ਨਿੱਜੀ ਤੌਰ ’ਤੇ ਹਰ ਪੰਦਰਵਾੜੇ ਇਸਦਾ ਮੁਲਾਂਕਣ ਕੀਤਾ ਜਾਇਆ ਕਰੇਗਾ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਵਲੋਂ ਲੋਕ ਸਮੱਸਿਆਵਾਂ ਦੇ ਹੱਲ ਲਈ ਸ਼ੁਰੂ ਕੀਤੀ ਈ-ਮੇਲ ÷ਸੁਕਹਬਰਿਬੳਦੳਲ20140ਗਮੳਲਿ.ਚੋਮ÷ ਰਾਹੀਂ ਲੋਕਾਂ ਦੀ ਹਰ ਸ਼ਿਕਾਇਤ ’ਤੇ ਹੋ ਰਹੀ ਕਾਰਵਾਈ ਬਾਰੇ ਸਬੰਧਿਤ ਸ਼ਿਕਾਇਤ ਕਰਤਾ ਨੂੰ ਜਾਣਕਾਰੀ ਨਾਲੋ-ਨਾਲ ਦੇਣ ਕਾਰਨ ਈ-ਮੇਲ ਨੂੰ ਲਾਮਿਸਾਲ ਹੁੰਗਾਰਾ ਮਿਲਿਆ ਹੈ।
ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਹ ਹੈਲਪਲਾਇਨ ਪ੍ਰਸ਼ਾਸ਼ਕੀ ਸੁਧਾਰ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਹੈ ਅਤੇ ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਦੇ ਤਹਿਤ ਵਿਭਾਗਾਂ ਗ੍ਰਹਿ ਵਿਭਾਗ ਵਲੋਂ 181 ਅਤੇ ਕਰ ਤੇ ਆਬਕਾਰੀ ਵਲੋਂ ਵੀ 1800-258-2580 ਹੈਲਪਲਾਇਨ ਦੀ ਵੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਪੰਜਾਬ ਪੁਲਿਸ ਵਲੋਂ 7696-181-181 ਵਟਸ ਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਰਾਹੀਂ ਲੋਕ ਕਿਸੇ ਸ਼ਿਕਾਇਤ ਸਬੰਧੀ ਫੋਟੋ, ਵੀਡੀਓ, ਆਡੀਓ ਆਦਿ ਅਪਲੋਡ ਕਰਨ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਕੰਮ, ਵਿਵਹਾਰ ਆਦਿ ਬਾਰੇ ਵੀ ਫੀਡ ਬੈਕ ਦੇ ਸਕਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਰਕਾਰੀ ਵਿਭਾਗਾਂ ਨਾਲ ਕੰਮਕਾਜ ਅਤੇ ਤਾਲਮੇਲ ਲਈ ਵੱਖ-ਵੱਖ ਤਰ੍ਹਾਂ ਦੀਆਂ ਸੰਚਾਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਹ ਹੈਲਪਲਾਇਨ ਵਿਸ਼ੇਸ਼ ਤੌਰ ’ਤੇ ਪ੍ਰਵਾਸੀ ਭਾਰਤੀਆਂ, ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਲਈ ਸਹਾਈ ਹੋਵੇਗੀ ਜਿਨ੍ਹਾਂ ਲਈ ਕਿਸੇ ਕੰਮਕਾਜ ਵਿਚ ਦਿੱਕਤ ਦੇ ਮੱਦੇਨਜ਼ਰ ਸਰਕਾਰੀ ਦਫਤਰਾਂ ਤੱਕ ਪਹੁੰਚ ਕਰਨੀ ਔਖੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਹੈਲਪਲਾਇਨ ਰਾਹੀਂ ਦਰਜ ਹੋਈ ਸ਼ਿਕਾਇਤ ਸਬੰਧੀ ਸ਼ਿਕਾਇਤ ਕਰਤਾ ਨੂੰ ਇਕ ਆਈ.ਡੀ. ਨੰਬਰ ਜਾਰੀ ਕੀਤਾ ਜਾਵੇਗਾ ਜੋ ਕਿ ਭਵਿੱਖ ਵਿਚ ਸ਼ਿਕਾਇਤ ਬਾਰੇ ਕਾਰਵਾਈ ਲਈ ਵਰਤਿਆ ਜਾਵੇਗਾ। ਸ਼ਿਕਾਇਤ ਕਰਤਾ ਆਪਣੀ ਸ਼ਿਕਾਇਤ ’ਤੇ ਹੋ ਰਹੀ ਕਾਰਵਾਈ ਬਾਰੇ ਆਈ.ਡੀ. ਨੰਬਰ ਰਾਹੀਂ ਕਿਸੇ ਵੀ ਸਮੇਂ ਜਾਣਕਾਰੀ ਪ੍ਰਾਪਤ ਕਰ ਸਕੇਗਾ। ਇਸ ਤੋਂ ਇਲਾਵਾ ਸ਼ਿਕਾਇਤ ਦੇ ਕੀਤੇ ਹੱਲ ਬਾਰੇ ਸ਼ਿਕਾਇਤ ਕਰਤਾ ਦੇ ਸੰਤੁਸ਼ਟ ਨਾ ਹੋਣ ਤੱਕ ਉਸਦੀ ਸ਼ਿਕਾਇਤ ਨੂੰ ਦਾਖਲ ਦਫਤਰ ਨਹੀਂ ਕੀਤਾ ਜਾਵੇਗਾ।