April 28, 2026 10:21 am

ਮਜੀਠੀਆ ਵੱਲੋਂ ਨਗਰ ਕੌਂਸਲ ਮਜੀਠਾ ਦੇ ਪ੍ਰਧਾਨ ਤਰੁਨ ਅਬਰੋਲ ਦੀ ਤਾਜਪੋਸ਼ੀ

ਮਜੀਠਾ/ਅੰਮ੍ਰਿਤਸਰ, 11 ਮਈ (ਸੁਖਬੀਰ ਸਿੰਘ)- ਲੋਕ ਸੰਪਰਕ ਅਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਮਜੀਠਾ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨ ਸ੍ਰੀ ਤਰੁਨ ਕੁਮਾਰ ਅਬਰੋਲ ਦੀ ਤਾਜਪੋਸ਼ੀ ਕੀਤੀ ਗਈ। ਇਸ ਮੌਕੇ ਉਨ੍ਹਾਂ ਤਰੁਨ ਅਬਰੋਲ ਨੂੰ ਸਥਾਨਿਕ ਨਗਰ ਕੌਂਸਲ ਦਫ਼ਤਰ ਵਿੱਚ ਪ੍ਰਧਾਨ ਦੀ ਕੁਰਸੀ ’ਤੇ ਬਿਠਾਇਆ ਅਤੇ ਮੂੰਹ ਮਿੱਠਾ ਕਰਾਇਆ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ. ਮਜੀਠੀਆ ਨੇ ਜਿੱਥੇ ਨਵੇਂ ਚੁਣੇ ਗਏ ਕੌਂਸਲ ਪ੍ਰਧਾਨ ਅਤੇ ਕੌਂਸਲਰਾਂ ਨੂੰ ਵਧਾਈ ਦਿੱਤੀ ਉੱਥੇ ਉਹਨਾਂ ਚੋਣਾਂ ਦੌਰਾਨ 12 ਦੀਆਂ 13 ਸੀਟਾਂ ’ਤੇ ਅਕਾਲੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਮਜੀਠਾ ਵਾਸੀਆਂ ਦਾ ਧੰਨਵਾਦ ਕੀਤਾ। ਮਜੀਠੀਆ ਨੇ ਖੁਲਾਸਾ ਕਰਦਿਆਂ ਕਿਹਾ ਕਿ ਉਕਤ ਜਿੱਤ ਵਿੱਚ ਕਾਂਗਰਸ ਪਾਰਟੀ ਦੇ ਉਹਨਾਂ ਸੂਝਵਾਨ ਵੋਟਰਾਂ ਦਾ ਵੀ ਅਹਿਮ ਹਿੱਸਾ ਹੈ ਜਿਨ੍ਹਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਨਗਰ ਦੇ ਵਿਕਾਸ ਲਈ ਅਕਾਲੀ ਭਾਜਪਾ ਦੇ ਉਮੀਦਵਾਰਾਂ ਦਾ ਸਾਥ

ਦਿੱਤਾ। ਸ. ਮਜੀਠੀਆ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਅਤੇ ਜ਼ਿੰਮੇਵਾਰ ਲੋਕਾਂ ਨੂੰ ਨਗਰ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਲ ਵਿਸ਼ੇਸ਼ ਤਵਜੋਂ ਦੇਣ ਦੀ ਨਸੀਹਤ ਦਿੱਤੀ । ਉਹਨਾਂ ਭਰੋਸਾ ਦਿੱਤਾ ਕਿ ਉਹ ਮਜੀਠਾ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹਿਣਗੇ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਮਜੀਠਾ ਨੇ 2007 ਤੋਂ ਬਾਅਦ ਵੱਡੀ ਤਰੱਕੀ ਕੀਤੀ ਹੈ। ਇਸ ਮੌਕੇ ਬੋਲਦਿਆਂ ਚਾਰ ਵਾਰ ਨਗਰ ਕੌਂਸਲ ਦੇ ਜੇਤੂ ਰਹੇ ਅਤੇ ਨਗਰ ਕੌਂਸਲ ਦੇ ਨਵਨਿਯੁਕਤ ਪ੍ਰਧਾਨ ਸ੍ਰੀ ਤਰੁਨ ਕੁਮਾਰ ਅਬਰੋਲ ਨੇ ਉਹਨਾਂ ‘ਤੇ ਭਰੋਸਾ ਕਰਨ ਲਈ ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ ਅਤੇ ਸ: ਬਿਕਰਮ ਸਿੰਘ ਮਜੀਠੀਆ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਗੂਆਂ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਸਮੁੱਚੀ ਟੀਮ ਨੂੰ ਨਾਲ ਲੈ ਕੇ ਮਜੀਠਾ ਦੇ ਵਿਕਾਸ ਲਈ ਕੋਸ਼ਿਸ਼ ਕਰਦੇ ਰਹਿਣਗੇ। ਇਸ ਮੌਕੇ ਸ: ਰਾਜ ਮਹਿੰਦਰ ਸਿੰਘ ਮਜੀਠਾ, ਐਸ ਡੀ ਐਮ ਰੋਹਿਤ ਗੁਪਤਾ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਭੁਪਿੰਦਰ ਸਿੰਘ ਭਿੰਡੂ, ਜੋਧ ਸਿੰਘ ਸਮਰਾ, ਬਲਬੀਰ ਸਿੰਘ ਚੰਦੀ, ਜਗਤੇਸ਼ਵਰ ਸਿੰਘ ਮਜੀਠਾ, ਹੇਮੀ ਮਜੀਠਾ, ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਰਾਕੇਸ਼ ਪ੍ਰਾਸ਼ਰ, ਈ ਓ ਮਜੀਠਾ ਮਨਮੋਹਨ ਸਿੰਘ ਰੰਧਾਵਾ, ਰਜਿੰਦਰ ਕੁਮਾਰ ਪੱਪੂ ਜੈਂਤੀਪੁਰ,  ਅਵਤਾਰ ਸਿੰਘ ਗਿੱਲ, ਲਖਵੰਤ ਸਿੰਘ ਗਿੱਲ, ਬੱਬੀ ਭੰਗਵਾਂ, ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਰਘਬੀਰ ਸਿੰਘ ਭਗਵਾਂ, ਅਨੂਪ ਸਿੰਘ, ਹਰ ਭੁਪਿੰਦਰ ਸਿੰਘ ਸ਼ਾਹ, ਸੰਤ ਪ੍ਰਕਾਸ਼ ਸਿੰਘ, ਸੋਨਮ, ਨਾਨਕ ਸਿੰਘ, ਰਾਜੇਸ਼ ਕੁਮਾਰ ਲਾਟੀ, ਸਨੇਹ ਲਤਾ, ਸਰਬਜੀਤ ਸਿੰਘ , ਮਲਕੀਤ ਸਿੰਘ ਆੜ੍ਹਤੀ ਮਹਿੰਦਰ ਸਿੰਘ, ਸੁਰਿੰਦਰ ਕੁਮਾਰ ਗੋਲਡੀ, ਦੁਰਗਾ ਦਾਸ, ਨਰਿੰਦਰ ਪ੍ਰਿੰਸ ਅਜੈ ਚੋਪੜਾ ਆਦਿ ਆਗੂ ਮੌਜੂਦ ਸਨ।

Send this to a friend