ਜਲੰਧਰ/ਚੰਡੀਗੜ੍ਹ, 10 ਮਈ- ਪੰਜਾਬ ਨੂੰ ‘ਨਵਿਆਉਣਯੋਗ ਊੁਰਜਾ ਮਸ਼ੀਨਰੀ ਹੱਬ’ ਵਜੋਂ ਵਿਕਸਤ ਕਰਨ ਲਈ ‘ਇੰਡੋ ਜਰਮਨ ਊਰਜਾ ਪ੍ਰੋਗਰਾਮ ’ ਤਹਿਤ ਜਰਮਨੀ ਵਲੋਂ ਪੰਜਾਬ ਸਰਕਾਰ ਨੂੰ ਵੱਡਮੁੱਲੇ ਸਹਿਯੋਗ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਜਰਮਨੀ ਨੂੰ ਸੂਬੇ ਵਿਚਲੇ ਸੂਰਜੀ ਤੇ ਬਾਇਓਮਾਸ ਊਰਜਾ ਖੇਤਰ ਵਿਚਲੀਆਂ ਅਪਾਰ ਸੰਭਾਵਨਾਵਾਂ ਨੂੰ ਉਭਾਰਕੇ ਊਰਜਾ ਪੈਦਾ ਕਰਨ ਲਈ ਵੀ ਸਹਿਯੋਗ ਦਾ ਸੱਦਾ ਦਿੱਤਾ ਗਿਆ ਹੈ। ਇੰਡੋ ਜਰਮਨ ਐਨਰਜ਼ੀ ਪ੍ਰੋਗਰਾਮ ਦੇ ਇਕ ਵਫਦ ਵਲੋਂ ਡਾਇਰੈਕਟਰ ਡਾ. ਵਿਨਫਰਾਇਡ ਡੈਮ ਦੀ ਅਗਵਾਈ ਹੇਠ ਪੰਜਾਬ ਦੇ ਗੈਰ ਰਵਾਇਤੀ ਊਰਜਾ ਵਿਭਾਗ ਦੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਫੋਰਮ ਦੀ ਦੂਜੇ ਦੇਸ਼ਾਂ ਨੂੰ ਤਕਨੀਕੀ ਸਹਾਇਤਾ ਤੇ ਜਰਮਨ ਕੰਪਨੀਆਂ ਵਲੋਂ ਗੈਰ ਰਵਾਇਤੀ ਊਰਜਾ ਦੇ ਖੇਤਰ ਵਿਚ ਨਿਵੇਸ਼ ਬਾਰੇ ਨਿਭਾਈ ਜਾ ਰਹੀ ੍ਯਭੂਮਿਕਾ ਬਾਰੇ ਇਕ
ਪੇਸ਼ਕਾਰੀ ਰਾਹੀਂ ਜਾਣਕਾਰੀ ਦਿੱਤੀ। ਉਨ੍ਹਾਂ ਪੰਜਾਬ ਵਿਚ ਗੈਰ ਰਵਾਇਤੀ ਊਰਜਾ ਖੇਤਰ ਵਿਚਲੇ ਪ੍ਰਾਜੈਕਟਾਂ ਲਈ ਸਾਜੋ ਸਾਮਾਨ ਤਿਆਰ ਕਰਨ ਲਈ ਪੰਜਾਬ ਨੂੰ ਹੱਬ ਵਜੋਂ ਵਿਕਸਤ ਕਰਨ ਵਿਚ ਸਹਾਇਤਾ ਦਾ ਪ੍ਰਸਤਾਵ ਵੀ ਪੇਸ਼ ਕੀਤਾ। ਇਸ ਤੋਂ ਇਲਾਵਾ ਵਫਦ ਵਲੋਂ ਗੈਰ ਰਵਾਇਤੀ ਊਰਜਾ ਖੇਤਰ ਦੀਆਂ ਨਾਮੀ ਕੰਪਨੀਆਂ ਦੇ ਮਾਹਿਰਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਅਤੇ ਉ¤ਚ ਗੁਣਵੱਤਾ ਵਾਲੇ ਨਵਿਆਉਣਯੋਗ ਊਰਜਾ ਪ੍ਰਾਜੈਕਟ ਸਥਾਪਿਤ ਕਰਨ ਬਾਰੇ ਵੀ ਪੇਸ਼ਕਸ਼ ਕੀਤੀ ਗਈ।
ਇੰਡੋ ਜਰਮਨ ਫੋਰਮ ਵਲੋਂ ਪੰਜਾਬ ਨੂੰ ਗੈਰ ਰਵਾਇਤੀ ਊਰਜਾ ਖੇਤਰ ਦੇ ਵਿਕਾਸ ਲਈ ਕੀਤੇ ਜਾ ਰਹੇ ਸਹਿਯੋਗ ’ਤੇ ਫੋਰਮ ਦੀ ਸ਼ਲਾਘਾ ਕਰਦਿਆਂ ਸ. ਮਜੀਠੀਆ ਨੇ ਵਫਦ ਨੂੰ ਯਕੀਨ ਦਿਵਾਇਆ ਕਿ ਸੂਬਾ ਸਰਕਾਰ ਵਲੋਂ ਜਰਮਨੀ ਦੇ ਉਦਯੋਗਾਂ ਨੂੰ ਪੰਜਾਬ ਵਿਚ ਨਿਵੇਸ਼ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੈਰ ਰਵਾਇਤੀ ਊਰਜਾ ਖੇਤਰ ਵਿਚ ਨਿਵੇਸ਼ ਲਈ ਨਿਵੇਸ਼ਕ ਪੱਖੀ ਨੀਤੀ ਲਾਗੂ ਕੀਤੀ ਗਈ ਹੈ। ਜਰਮਨੀ ਨੂੰ ਸੂਰਜੀ ਊਰਜਾ ਤੇ ਬਾਇਓਮਾਸ ਦੇ ਖੇਤਰ ਵਿਚ ਪੰਜਾਬ ਵਿਚ ਮੌਜੂਦ ਅਪਾਰ ਸੰਭਾਵਨਾਵਾਂ ਬਾਰੇ ਦੱਸਦਿਆਂ ਸ.ਮਜੀਠੀਆ ਨੇ ਵਫਦ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੋਹਾਂ ਖੇਤਰਾਂ ਵਿਚ ਪੰਜਾਬ ਨੂੰ ਤਕਨੀਕੀ ਤੇ ਹੋਰ ਪ੍ਰਕਾਰ ਦੀ ਸਹਾਇਤਾ ਪ੍ਰਦਾਨ ਕਰਨ ਕਿਉਂ ਜੋ ਜਰਮਨੀ ਵਲੋਂ ਇਨ੍ਹਾਂ ਦੋਹਾਂ ਨਵਿਆਉਣਯੋਗ ਸਾਧਨ੍ਯਾਂ ਰਾਹੀਂ ਊਰਜਾ ਪੈਦਾ ਕਰਨ ਵਿਚ ਸ਼ਾਨਦਾਰ ਕੰਮ ਕੀਤਾ ਗਿਆ ਹੈ।
ਇਸ ਮੌਕੇ ਸਕੱਤਰ, ਗੈਰ ਰਵਾਇਤੀ ਊਰਜਾ ਸ੍ਰੀ ਅਨੁਰਿੱਧ ਤਿਵਾੜੀ ਨੇ ਕਿਹਾ ਕਿ ਪੰਜਾਬ ਵਿਚ ਨਹਿਰਾਂ ਦੇ ਕਿਨਾਰਿਆਂ ’ਤੇ 1000 ਮੈਗਾਵਾਟ ਦੀ ਸਮਰੱਥਾ ਦੇ ਸੂਰਜੀ ਊਰਜਾ ਪਲਾਂਟ ਸਥਾਪਿਤ ਹੋਣ ਦੀ ਸਮਰੱਥਾ ਮੌਜੂਦ ਹੈ। ਇਸ ਮੌਕੇ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਅਮਰਪਾਲ ਸਿੰਘ ਵੀ ਮੌਜੂਦ ਸਨ।