April 28, 2026 1:59 am

ਮੈਲਬੋਰਨ ’ਚ ਧਮਾਕੇ ਕਰਨ ਦੀ ਸਾਜ਼ਿਸ਼ ਨਾਕਾਮ

ਮੈਲਬੋਰਨ, 9 ਮਈ (ਪੀ. ਟੀ.)- ਆਸਟ੍ਰੇਲੀਆ ਦੀ ਪੁਲਿਸ ਨੇ ਇਕ 17 ਸਾਲ ਦੇ ਲੜਕੇ ਨੂੰ ਅ¤ਤਵਾਦੀ ਗਤੀਵਿਧੀਆਂ ਨਾਲ ਜੁੜੇ ਹੋਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਮੈਲਬੋਰਨ ਕੋਲ ਹੋਈ ਇਸ ਗ੍ਰਿਫਤਾਰੀ ਨਾਲ ਉਨ੍ਹਾਂ ਨੇ ਸ਼ਹਿਰ ‘ਚ ਤਿੰਨ ਦੇਸੀ ਬੰਬਾਂ ਨਾਲ ਧਮਾਕੇ ਕਰਨ ਦੀ ਯੋਜਨਾ ਨੂੰ ਨਾਕਾਮ ਕਰ ਦਿ¤ਤਾ ਹੈ।ਇਸ ਨੌਜਵਾਨ ਦੀ ਪਹਿਚਾਣ ਅਜੇ ਨਹੀਂ ਦ¤ਸੀ ਗਈ ਤੇ ਇਸ ਲੜਕੇ ਨੂੰ ਸੋਮਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਮੈਲਬੋਰਨ ‘ਚ ਪਿਛਲੇ ਮਹੀਨੇ ਵੀ ਪੰਜ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ। ਇਹ ਲੋਕ ਕਥਿਤ ਤੌਰ ’ਤੇ ?ੰਜੇਕ ਡੇ ਸਮਾਰੋਹ ਦੌਰਾਨ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਆਸਟਰੇਲੀਆ ਤੇ ਨਿਊਜ਼ੀਲੈਂਡ ‘ਚ ਇਹ ਦਿਨ ਉਨ੍ਹਾਂ ਲੋਕਾਂ ਦੀ ਯਾਦ ‘ਚ ਮਨਾਇਆ ਜਾਂਦਾ ਹੈ ਜੋ ਯੁ¤ਧ ਸੰਘਰਸ਼ ਜਾਂ ਸ਼ਾਂਤੀ ਮੁਹਿੰਮਾਂ ਦੌਰਾਨ ਮਾਰੇ ਗਏ।

Send this to a friend