ਮੁੰਬਈ, 8 ਮਈ (ਪੀ. ਟੀ.)- 2002 ਹਿੱਟ ਐਂਡ ਰਨ ਮਾਮਲੇ ਵਿੱਚ ਫਿਲਮ ਅਦਾਕਾਰ ਸਲਮਾਨ ਖਾਨ ਨੂੰ ਆਖਿਰਕਾਰ ਬਾਂਡ ਭਰਨ ਦੇ ਬਾਅਦ ਸੈਸ਼ਨਜ਼ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ। ਹੁਣ ਸਲਮਾਨ ਖਾਨ ਜ਼ੁੰਮੇ ਦੀ ਰਾਤ ਆਪਣੇ ਘਰ ਵਿੱਚ ਸਕੂਨ ਨਾਲ ਗੁਜ਼ਾਰਨਗੇ। ਸਲਮਾਨ ਨੇ ਅਦਾਲਤ ਵਿੱਚ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾਂ ਆਤਮ ਸਮਰਪਣ ਕੀਤਾ। ਅਤੇ ਫਿਰ 30 ਹਜ਼ਾਰ ਰੁਪਏ ਦਾ ਬਾਂਡ ਭਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਮਿਲੀ। ਜ਼ਿਕਰਯੋਗ ਹੈ ਕਿ ਅੱਜ ਹੀ ਸਲਮਾਨ ਦੀ ਅੰਤਰਿਮ ਜ਼ਮਾਨਤ ਦੀ ਮਿਆਦ ਖਤਮ ਹੋ ਰਹੀ ਸੀ ਇਸ ਲਈ ਉਨ੍ਹਾਂ ਨੂੰ ਨਵਾਂ ਜ਼ਮਾਨਤੀ ਬਾਂਡ ਭਰਨਾ ਪਿਆ। ਬੋਂਬੇ ਹਾਈਕਰੋਟ ਦੇ ਜਸਟਿਸ ਥਿਪਸੇ ਨੇ ਸਲਮਾਨ ਖਾਨ ਦੀ 5 ਸਾਲ ਦੀ ਸਜ਼ਾ ਉੱਪਰ ਰੋਕ ਲਗਾ ਦਿੱਤੀ ਹੈ, ਜਿਹੜੀ ਸੈਸ਼ਨਜ਼ ਕੋਰਟ ਨੇ ਦਿੱਤੀ ਸੀ। ਹੁਣ ਮਾਮਲੇ ਦੀ ਅਗਲੀ ਸੁਣਵਾਈ 15 ਜੂਨ ਨੂੰ ਹੋਵੇਗੀ।