ਨਵੀਂ ਦਿੱਲੀ, 8 ਮਈ (ਪੀ. ਟੀ.)- ਲੋਕ ਸਭਾ ਦੇ ਬਜਟ ਇਜਲਾਸ ਦੀ ਮਿਆਦ ਨੂੰ ਤਿੰਨ ਦਿਨ ਲਈ ਹੋਰ ਵਧਾਉਣ ਦੀ ਸਰਕਾਰ ਦੀ ਯੋਜਨਾ ਨੂੰ ਤਾਨਾਸ਼ਾਹੀ ਕਰਾਰ ਦਿੰਦੇ ਹੋਏ ਇਕਜੁੱਟ ਵਿਰੋਧੀ ਧਿਰ ਨੇ ਅੱਜ ਭਾਰੀ ਹੰਗਾਮਾ ਕੀਤਾ ਜਿਸ ਕਾਰਨ ਲੋਕ ਸਭਾ ‘ਚ ਪ੍ਰਸ਼ਨਕਾਲ ਦੀ ਕਾਰਵਾਈ ਇਕ ਵਾਰ ਟਾਲਣ ਤੋਂ ਬਾਅਦ ਪੌਣੇ 12 ਵਜੇ 15 ਮਿੰਟ ਲਈ ਫਿਰ ਟਾਲਣੀ ਪਈ। ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਸਰਕਾਰ ਸਦਨ ਦੀ ਕਾਰਵਾਈ ਤਿੰਨ ਦਿਨ ਵਧਾਉਣ ਜਾ ਰਹੀ ਹੈ।ਸਰਕਾਰ ਅਜਿਹਾ ਸਦਨ ਨੂੰ ਵਿਸ਼ਵਾਸ ’ਚ ਲਏ ਬਗੈਰ ਕਰ ਰਹੀ ਹੈ। ਉਨ੍ਹਾਂ ਨੇ ਸਪੀਕਰ ਨੂੰ ਕਿਹਾ ਕਿ ਉਹ ਸਰਬਉੱਚ ਹਨ ਤੇ ਉਹ ਸੰਸਦ ਮੈਂਬਰਾਂ ਦੇ ਅਧਿਕਾਰਾਂ ਦੀ ਸੁਰੱਖਿਆ ਕਰਨ।