April 27, 2026 8:05 pm

ਬੀਬੀ ਹਰਸਿਮਰਤ ਬਾਦਲ ਨੇ ਅਮੇਠੀ ਫੂਡ ਪਾਰਕ ਮਾਮਲੇ ’ਚ ਰਾਹੁਲ ਨੂੰ ਤੱਥਾਂ ਦਾ ਸ਼ੀਸ਼ਾ ਦਿਖਾਇਆ

images ਚੰਡੀਗੜ੍ਹ/ਨਵੀ ਦਿੱਲੀ , 8 ਮਈ (ਪੀ. ਟੀ.)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੂੰ ਸਲਾਹ ਦਿੱੱਤੀ ਕਿ ਉਹ ਅਮੇਠੀ ਫੂਡ ਪਾਰਕ ਦੇ ਰੱਦ ਹੋਣ ਸਬੰਧੀ ਤੱੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਕਰਕੇ ਦੇਸ਼ ਵਾਸੀਆਂ ਨੂੰ  ਗੁਮਰਾਹ ਕਰਨ ਦਾ ਯਤਨ ਨਾ ਕਰਨ । ਉਨ੍ਹਾਂ ਕਿਹਾ ਕਿ ਮੈਗਾ ਫੂਡ ਪਾਰਕ ਪਰੋਜੈਕਟ ਰੱਦ ਹੋਣਾਂ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਦੀ ਨਲਾਇਕੀ ਅਤੇ ਨਕਾਮੀ ਦਾ ਸਿੱਟਾ ਹੈ ਕਿਉਕਿ ਰਾਹੁਲ ਨੇ ਆਪਣੀ ਹੀ ਸਰਕਾਰ ਵਿੱਚ ਸਮਾਂ ਰਹਿੰਦਿਆਂ    ਪ੍ਰੋਜੈਕਟ ਲਾਗੂ ਕਰਵਾਉਣ ਲਈ ਕੋਈ ਠੋਸ ਯਤਨ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ ਗੁੰਮਰਾਹਕੁੰਨ ਸਿਆਸਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।

ਸ੍ਰੀ ਰਾਹੁਲ ਗਾਂਧੀ ਵੱਲੋਂ ਐਨ.ਡੀ.ਏ ਸਰਕਾਰ ਵੱਲੋਂ ਬਦਲਾਖੋਰੀ ਭਾਵਨਾ ਨਾਲ ਕੀਤੀ ਜਾ ਰਹੀ ਸਿਆਸਤ ਦੇ ਦੋਸ਼ਾ ਨੂੰ ਮੁੱਢੋ ਨਕਾਰਦਿਆ ਕੇਂਦਰੀ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਖੁਦ ਹੀ ਅਮੇਠੀ ਦੇ ਲੋਕਾਂ ਨੂੰ ਫੂਡ ਪਾਰਕ ਦਾ ਲਾਰਾ ਲਾ ਕੇ ਬਾਦ ਵਿੱਚ ਉਨ੍ਹਾਂ ਨਾਲ  ਵਿਸਾਹਘਾਤ ਕੀਤਾ ਹੈ । ਉਨ੍ਹਾਂ ਸ਼ਕਤੀਮਾਨ ਮੈਗਾ ਫੂਡ ਪਾਰਕ ਪ੍ਰੋਜੈਕਟ ਦੇ ਰੱਦ ਹੋਣ ਸਬੰਧੀ  ਘਟਨਾ ਚੱਕਰ ਦਾ ਵੇਰਵਾ ਦਿੰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਇਸ ਸਬੰਧੀ ਤੱਥਾਂ ਨੂੰ ਚੰਗੀ ਤਰ੍ਹਾਂ ਘੋਖਣ ਉਪਰੰਤ ਹੀ ਆਪਣਾ ਪੱਖ ਰੱਖਣ ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵੇਲੇ 24 ਸਤੰਬਰ 2010 ਨੂੰ ਮੰਨਜੂਰ ਕੀਤਾ ਗਿਆ ਸੀ ਅਤੇ ਨਿਯਮਾਂ ਮੁਤਾਬਿਕ ਇਸ ਨੂੰ 24 ਮਹੀਨਿਆਂ ਦੇ ਅੰਦਰ ਚਾਲੂ ਕੀਤਾ ਜਾਣਾ ਸੀ  ਪਰ ਸਿਧਾਂਤਕ ਮੰਜੂਰੀ ਦੇ ਸਾਢੇ ਤਿੰਨ ਸਾਲ ਬੀਤ ਜਾਣ ਪਿੱਛੋਂ ਵੀ ਇਸ ਸਬੰਧੀ ਇਕ ਵੀ ਇੱਟ ਨਹੀਂ ਲੱਗੀ ।
ਉਨ੍ਹਾਂ ਕਿਹਾ ਕਿ ਪ੍ਰੋਜੈਕਟ ਲਈ ਜਮੀਨ ਤਬਦੀਲੀ ਦੀਆਂ ਵੱਖ-ਵੱਖ ਮੁਹਲਤਾਂ ਦਿੱਤੀਆਂ ਗਈਆ ਪਰ ਬਾਵਜੂਦ ਇਸ ਦੇ ਪ੍ਰੋਜੈਕਟ ਸ਼ੁਰੂ ਨਾ ਹੋ ਸਕਿਆਂ । ਇਸ ਸਬੰਧੀ ਪਹਿਲਾਂ 31 ਜੁਲਾਈ 2011,30  ਅਪ੍ਰੈਲ 2012, 30 ਜੂਨ 2012 , 30 ਸਤੰਬਰ 2012 , 31 ਦਸੰਬਰ 2012 ,       31 ਮਾਰਚ 2013 ਅਤੇ 30 ਸਤੰਬਰ 2013 ਤੱਕ ਲਈ ਵੱਖ – ਵੱਖ ਮੋਹਲਤਾਂ ਦਿੱਤੀਆਂ ਗਈਆਂ । ਉਨ੍ਹਾ ਕਿਹਾ ਕਿ ਪ੍ਰੋਜੈਕਟ ਸਬੰਧੀ ਤੈਅ ਸਮਾਂ ਸੀਮਾਂ ਵਿੱਚ ਕੋਈ ਗਤੀਵਿਧੀ ਨਹੀਂ ਹੋਈ ਸਿੱਟੇ ਵੱਜੋਂ 11 ਜੁਲਾਈ 2014 ਨੂੰ ਸਰਕਾਰ ਇਹ ਪ੍ਰੋਜੈਕਟ  ਰੱਦ ਕਰਨਾਂ ਪਿਆ ।ਉਨ੍ਹਾਂ ਕਿਹਾ ਕਿ ਸ਼੍ਰੀ ਰਾਹੁਲ ਗਾਂਧੀ ਖੁਦ ਦੀ ਅਤੇ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੀ ਨਕਾਮੀ ਲਈ ਹੁਣ ਅਮੇਠੀ ਵਾਸੀਆਂ ਲਈ ਮਗਰਮੱਛ ਦੇ ਹੰਝੂ ਬਹਾਅ ਰਹੇ ਹਨ ।
ਸ਼੍ਰੀਮਤੀ ਬਾਦਲ ਨੇ ਸਪਸ਼ਟ ਕੀਤਾ ਕਿ ਜੂਨ 2014 ਵਿੱਚ ਹੋਈ ਮੀਟਿੰਗ ਦੋਰਾਨ ਕੰਪਨੀ ਦੇ ਨੁਮਾਇੰਦਿਆਂ ਨੇ ਬਿਆਨ ਕੀਤਾ ਸੀ ਕਿ ਰਿਆਇਤੀ ਗੈਸ ਸਪਲਾਈ ਤੋਂ ਬਿਨਾਂ ਇਹ ਪ੍ਰੋਜੈਕਟ ਚੱਲਣਾਂ ਸੰਭਵ ਨਹੀਂ ਨਹੀਂ  ਜਦਕਿ ਪੈਟਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇਸ ਸਬੰਧੀ 18 ਜੂਨ, 2013 ਨੂੰ ਕੰਪਨੀ ਦੀ ਇਹ ਮੰਗ ਰੱਦ ਕਰ ਦਿੱਤੀ ਸੀ।
ਸ੍ਰੀਮਤੀ ਬਾਦਲ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਅਸਲੋਂ ਅਮੇਠੀ ਵਾਸੀਆਂ ਲਈ ਕੁੱਝ ਕਰਨਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਸਮਾਂ ਰਹਿੰਦਿਆਂ ਢੁਕਵੇਂ ਕਦਮ ਚੁੱਕਣੇ ਚਾਹਿਦੇ ਸਨ ਤਾਂ ਜੋ ਅੱਜ ਉਨ੍ਹਾਂ ਨੂੰ ਗੁਮਰਾਹਕੁੰਨ ਸਿਆਸਤ ਦਾ ਸਹਾਰਾ ਨਾ ਲੈਣਾ ਪੈਂਦਾ।

Send this to a friend