ਸਾਦਿਕ, 8 ਮਈ (ਗੁਲਜ਼ਾਰ ਮਦੀਨਾ, ਗੁਰਵਿੰਦਰ ਸਾਦਿਕ)- ਸੰਤ ਬਾਬ ਰਾਮ ਸਿੰਘ ਜੀ ਅਤੇ ਸੰਤ ਬਾਬਾ ਅਰਜਨ ਸਿੰਘ ਜੀ ਗਿਆਰ੍ਹਵੀਂ ਵਾਲਿਆਂ ਦੀ ਦੇਣ ਐਸ.ਬੀ.ਆਰ.ਐਸ. ਕਾਲਜ ਫ਼ਾਰ ਵੋਮੈਨ ਘੁੱਦੂਵਾਲਾ ਵਿਖੇ ਰੋਜ਼ਾਨਾ ਪੰਜਾਬ ਟਾਇਮਜ਼ ਦੇ ਸੰਪਾਦਕ ਸ: ਬਲਜੀਤ ਸਿੰਘ ਬਰਾੜ ਦਾ ਚੇਅਰਮੈਨ ਸ: ਬੋਹੜ ਸਿੰਘ ਥਿੰਦ ਅਤੇ ਸਮੂਹ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ: ਥਿੰਦ ਅਤੇ ਸਮੂਹ ਮੈਨੇਜਮੈਂਟ ਵੱਲੋਂ ਸ: ਬਰਾੜ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸ: ਬਰਾੜ ਨੇ ਆਖਿਆ ਕਿ ਇਸ ਕਾਲਜ ਵਿੱਚ ਆ ਕੇ ਮੇਰਾ ਮਨ ਬਹੁਤ ਖ਼ੁਸ਼ ਹੋਇਆ ਹੈ ਕਿਉਂਕਿ ਪੱਛੜਿਆ ਇਲਾਕਾ ਹੋਣ ਕਰਕੇ ਇੱਥੇ ਲੜਕੀਆਂ ਦੇ ਕਾਲਜ ਦੀ ਬਹੁਤ ਜ਼ਰੂਰਤ ਸੀ। ਉਨ੍ਹਾਂ ਅੱਗੇ ਕਿਹਾ ਕਿ ਹਿਠਾੜ ਇਲਾਕੇ ਦੇ ਕਸਬਾ ਸਾਦਿਕ ਨੇੜੇ ਕਾਲਜ
ਨਾ ਹੋਣ ਕਰਕੇ ਲੜਕੀਆਂ ਨੂੰ ਉਚੇਰੀ ਪੜ੍ਹਾਈ ਲਈ ਫ਼ਰੀਦਕੋਟ, ਫ਼ਿਰੋਜ਼ਪੁਰ ਜਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਜਾਣਾ ਪੈਂਦਾ ਸੀ, ਜਿਸ ਨਾਲ ਕਾਫ਼ੀ ਪ੍ਰੇਸ਼ਾਨੀ ਤਾਂ ਆਉਂਦੀ ਹੀ ਸੀ ਉਸ ਦੇ ਨਾਲ-ਨਾਲ ਮਾਪੇ ਲੜਕੀਆਂ ਦੀ ਦੂਰ ਪੜ੍ਹਾਈ ਕਰਾਉਣ ਤੋਂ ਗੁਰੇਜ਼ ਕਰਦੇ ਸਨ, ਪਰ ਇੱਥੇ ਤਾਂ ਆ ਕੇ ਪਤਾ ਵੀ ਨਹੀਂ ਚੱਲਦਾ ਕਿ ਲੜਕੀਆਂ ਘਰ ਵਿੱਚ ਹਨ ਜਾਂ ਕਾਲਜ ਵਿੱਚ।
ਇਸੇ ਦੌਰਾਨ ਹੀ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ‘ਦਿਸ਼ਾ’ ਲਈ ਸ਼ੂਟਿੰਗ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਿੰਸੀਪਲ ਜਲੌਰ ਸਿੰਘ ਖੀਵਾ, ਗੁਲਾਬੀ ਸਿੰਘ, ਵਾਈਸ ਪ੍ਰਿੰਸੀਪਲ ਸ੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਪਰਮਪਾਲ ਕੌਰ, ਮੇਜਰ ਸਿੰਘ ਢਿੱਲੋਂ, ਬਲਤੇਜ ਸਿੰਘ, ਲੱਖਾ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਮੌਜੂਦ ਸੀ।