April 27, 2026 6:29 pm

ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਬਾਪੂ ਤਰਲੋਕ ਸਿੰਘ ਅਗਵਾਨ ਦਾ ਦੇਹਾਂਤ

01_03 ਬਟਾਲਾ, 8 ਮਈ (ਪੀ. ਟੀ.)-ਪੰਥਕ ਹਲਕਿਆਂ ‘ਚ ਇਹ ਖਬਰ ਬੜੇ ਦੁ¤ਖ ਨਾਲ ਪੜ੍ਹੀ ਜਾਵੇਗੀ ਕਿ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਪਿਤਾ ਬਾਪੂ ਸ: ਤਰਲੋਕ ਸਿੰਘ ਅਗਵਾਨ ਨਹੀਂ ਰਹੇ। ਲੰਬੀ ਬਿਮਾਰੀ ਤੋਂ ਪੀੜ੍ਹਤ ਬਾਪੂ ਤਰਲੋਕ ਸਿੰਘ ਦਾ ਅ¤ਜ ਸਵੇਰੇ ਦੇਹਾਂਤ ਹੋ ਗਿਆ ਅਤੇ ਉਨ੍ਹਾਂ ਹਸਪਤਾਲ ‘ਚ ਪਿਛਲੇ ਕਰੀਬ ਇਕ ਮਹੀਨੇ ਤੋਂ ਚ¤ਲ ਰਹੇ ਇਲਾਜ ਦੌਰਾਨ ਸਵੇਰੇ 8:30 ਵਜੇ ਆਖਰੀ ਸਵਾਸ ਲਏ। ਜ਼ਿਕਰਯੋਗ ਹੈ ਕਿ ਬਾਪੂ ਤਰਲੋਕ ਸਿੰਘ ਲੰਬੇ ਸਮੇਂ ਤੋਂ ਬਿਮਾਰੀ ਦੀ ਜਕੜ ‘ਚ ਸਨ ਅਤੇ ਉਨ੍ਹਾਂ ਦਾ ਇਲਾਜ ਨਿਰੰਤਰ ਜਾਰੀ ਸੀ, ਪਰ ਦਿਲ ਦੇ ਮਰੀਜ਼ ਹੋਣ ਦੇ ਨਾਲ ਕ¤ਲ੍ਹ ਤੋਂ ਉਨ੍ਹਾਂ ਦੇ ਗੁਰਦਿਆਂ ਨੇ ਵੀ ਕੰਮ ਕਰਨਾ ਬੰਦ ਕਰ ਦਿ¤ਤਾ ਸੀ। ਇਸ ਤਰ੍ਹਾਂ ਉਹ ਪ੍ਰਮਾਤਮਾ ਵ¤ਲੋਂ ਬਖਸ਼ੀ ਆਯੂ ਬਤੀਤ ਕਰਦਿਆਂ ਅਕਾਲ ਚਲਾਣਾ ਕਰ ਗਏ,

ਜਿਨ੍ਹਾਂ ਦਾ ਅੰਤਮ ਸਸਕਾਰ 12 ਮਈ ਨੂੰ ਉਨ੍ਹਾਂ ਦੇ ਜ¤ਦੀ ਪਿੰਡ ਅਗਵਾਨ ਵਿਖੇ ਕੀਤਾ ਜਾਵੇਗਾ, ਤਦ ਤ¤ਕ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਹਸਪਤਾਲ ‘ਚ ਹੀ ਸੰਭਾਲ ਲਿਆ ਗਿਆ ਹੈ, ਕਿਉਂਕਿ ਉਨ੍ਹਾਂ ਦੇ ਪੁ¤ਤਰ ਦੇ ਨਿਊਜੀਲੈਂਡ ਤੋਂ ਆਉਣ ‘ਤੇ ਹੀ ਅੰਤਮ ਸਸਕਾਰ ਕੀਤਾ ਜਾਣਾ ਹੈ। ਸਿ¤ਖ ਕੌਮ ਦੀਆਂ ਸਤਿਕਾਰਤ ਸ਼ਖਸੀਅਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ, ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ, ਗਿਆਨੀ ਮ¤ਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਗੁਰਮੁ¤ਖ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਹੈ¤ਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਭਾਈ ਸੁਖਵਿੰਦਰ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਭਾਈ ਈਸ਼ਰ ਸਿੰਘ ਸਪੁ¤ਤਰ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ, ਸੰਤ ਬਾਬਾ ਚਰਨਜੀਤ ਸਿੰਘ ਜ¤ਸੋਵਾਲ, ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇ: ਸਵਰਨਜੀਤ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਆਦਿ ਸਮੇਤ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਬਾਪੂ ਤਰਲੋਕ ਸਿੰਘ ਦੇ ਪੁ¤ਤਰਾਂ ਭਾਈ ਗੁਰਨਾਮ ਸਿੰਘ, ਭਾਈ ਵਰਿਆਮ ਸਿੰਘ, ਭਾਈ ਸਰਵਨ ਸਿੰਘ ਅਤੇ ਪੋਤਰੇ ਭਾਈ ਸੁਖਵਿੰਦਰ ਸਿੰਘ ਅਗਵਾਨ ਨਾਲ ਦੁ¤ਖ ਪ੍ਰਗਟ ਕੀਤਾ ਹੈ।
ਜਥੇਦਾਰ ਅਵਤਾਰ ਸਿੰਘ ਵੱਲੋਂ  ਡੂੰਘੇ ਦੁੱਖ ਦਾ ਇਜ਼ਹਾਰ- ਅੰਮ੍ਰਿਤਸਰ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਆਨ ਤੇ ਸ਼ਾਨ ਲਈ ਸ਼ਹੀਦ ਹੋਣ ਵਾਲੇ ਭਾਈ ਸਤਵੰਤ ਸਿੰਘ ਦੇ ਪਿਤਾ ਭਾਈ ਤਰਲੋਕ ਸਿੰਘ ਅਗਵਾਨ ਦੇ ਅਕਾਲ ਚਲਾਣੇ ’ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਾਈ ਤਰਲੋਕ ਸਿੰਘ ਇਕ ਸ਼ਹੀਦ ਦੇ ਪਿਤਾ ਸਨ ਤੇ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਪੰਥ ਨੂੰ ਇਕ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ, ਪਰ ਅਕਾਲ ਪੁਰਖ ਦਾ ਭਾਣਾ ਅਟੱਲ ਹੈ ਤੇ ਉਸ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ।
ਉਨ੍ਹਾਂ ਕਿਹਾ ਮੇਰੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਉਹ ਭਾਈ ਤਰਲੋਕ ਸਿੰਘ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪ੍ਰੀਵਾਰ, ਸਨੇਹੀਆਂ ਤੇ ਸਿੱਖ ਪੰਥ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਸਦਾ ਚੜ੍ਹਦੀਆਂ ਕਲਾਂ ਵਿੱਚ ਰੱਖਣ।

Send this to a friend