ਅੰਮ੍ਰਿਤਸਰ, 7 ਮਈ (ਜੈਦੀਪ ਸਿੰਘ ਜਿੰਮੀ)- ਮਨੁੱਖੀ ਅਧਿਕਾਰ ਮੰਚ ਦੇ ਜਿਲ੍ਹਾ ਚੇਅਰਮੈਨ ਮਨਜੀਤ ਸਿੰਘ ਖਾਲਸਾ ਨੇ ਆਪਣੇ ਨਾਲ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੱਤੀ। ਮੰਚ ਦੇ ਕੋਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਜੀ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਅੱਜ ਫਤਿਹਗੜ੍ਹ ਚੂੜੀਆਂ ਬਲਾਕ ਦੇ 10 ਪਿੰਡਾਂ ਦੇ ਸਰਪੰਚਾਂ, ਪੰਚਾਂ ਨਾਲ ਮੀਟਿੰਗ ਹੋਈ। ਜਿਨ੍ਹਾਂ ਨੂੰ ਖਾਲਸਾ ਜੀ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਮਨੁੱਖੀ ਅਧਿਕਾਰ ਮੰਚ 13 ਸਾਲ 5 ਮਹੀਨੇ ਤੋਂ ਹਰੇਕ ਵਰਗ ਦੇ ਲੋਕਾਂ ਦੀ ਮਦਦ ਲਈ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਉਪਰਾਲੇ ਕਰ ਰਿਹਾ ਹੈ। ਜਿਸ ਵਿੱਚ ਨਸ਼ੇ ਨੂੰ ਖਤਮ ਕਰਨਾ ਦਾਜ ਦਹੇਜ ਨੂੰ ਖਤਮ ਕਰਨਾ, ਭੂਰਣ ਹੱਤਿਆ, ਰਿਸ਼ਵਤ ਖੋਰੀ, ਜਮ੍ਹਾਖੋਰੀ ਅਤੇ ਹੋਰ ਵੀ ਜੋ ਸਮਾਜ ਵਿੱਚ ਬੁਰਾਈਆਂ ਫੈਲੀਆਂ ਹੋਈਆਂ ਹਨ ਉਨ੍ਹਾਂ ਨੂੰ ਦੂਰ ਕਰਨ ਦਾ ਮਨੁੱਖੀ ਅਧਿਕਾਰ ਮੰਚ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਨਿਸਚਾ ਕੀਤਾ ਹੋਇਆ ਹੈ । ਇਸ ਮੋਕੇ ਤੇ
ਵੱਖ ਵੱਖ ਪਿੰਡਾ ਦੇ ਸਰਪੰਚ ਮਨੁੱਖੀ ਅਧਿਕਾਰ ਮੰਚ ਵਿੱਚ ਅਹੁਦੇਦਾਰੀ ਅਤੇ ਮੈਂਬਰਸ਼ਿਪ ਲਈ ਫਾਰਮ ਭਰੇ। ਇਸ ਮੋਕੇ ਤੇ ਚੇਅਰਮੈਨ ਮਨਜੀਤ ਸਿੰਘ ਖਾਲਸਾ, ਸਲਾਹਕਾਰ ਜੈਦੀਪ ਸਿੰਘ, ਪ੍ਰੈਸ ਸਕੱਤਰ ਸਤਨਾਮ ਸਿੰਘ, ਵਾਰਡ ਪ੍ਰਧਾਨ ਅਮਰਜੀਤ ਸਿੰਘ ਮਸੋਣ, ਮੈਂਬਰ ਸੁਲੱਖਣ ਸਿੰਘ, ਮੈਂਬਰ ਸਕੱਤਰ ਸਿੰਘ ਅਤੇ ਪਿੰਡ ਕੱਕੜਮੰਜ ਭਿੰਡੀਆਂ ਸੈਂਦਾ, ਸ਼ਿਕਾਰਮਾਸ਼ੀਆਂ, ਧਿਆਨਪੁਰ ਕੋਟਲੀ , ਸੂਰਤਮਲ ਆਦਿ ਪਿੰਡਾਂ ਤੋਂ ਲੋਕ ਹਾਜ਼ਰ ਸਨ।