ਪਠਾਨਕੋਟ, 7 ਮਈ (ਅਜੇ ਕੁਮਾਰ)- ਪੁਲਿਸ ਮਹਿਕਮੇ ਵੱਲੋਂ ਲੋਕ ਸੇਵਾਵਾਂ ਅਤੇ ਵਧੀਆ ਕਾਰਗੁਜ਼ਾਰੀ ਨੂੰ ਦੇਖਦਿਆਂ ਡੀਜੀਪੀ ਪੰਜਾਬ ਚੰਡੀਗੜ ਸੁਮੇਧ ਸੈਨੀ ਵੱਲੋਂ ਪਠਾਨਕੋਟ ਦੇ ਸੀਨੀਅਰ ਕਪਤਾਨ ਰਾਕੇਸ਼ ਕੋਸ਼ਲ ਨੂੰ ਕੋਮੋਡੇਸ਼ਨ ਡਿਸਕ ਅਵਾਰਡ ਨਾਲ ਨਵਾਜ਼ਿਆ ਗਿਆ। ਇਸ ਬਾਰੇ ਸੀਨੀਅਰ ਕਪਤਾਨ ਨੇ ਦੱਸਿਆ ਕੀ ਉਨ੍ਹਾਂ ਨੂੰ ਕੱਲ੍ਹ ਹੀ ਮਿਲੇ ਆਰਡਰਾਂ ’ਚ ਸਾਫ਼ ਤੌਰ ’ਤੇ ਲਿਖਿਆ ਕੀ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਲੋਕ ਸੇਵਾਵਾਂ ਦੇ ਸਦਕੇ ਉਨ੍ਹਾਂ ਨੂੰ ਇਹ ਮੈਡਲ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਸੀਨੀਅਰ ਕਪਤਾਨ ਰਾਕੇਸ਼ ਕੋਸ਼ਲ ਵੱਲੋਂ ਡੀ ਜੀ ਪੀ ਪੰਜਾਬ ਚੰਡੀਗੜ ਸੁਮੇਧ ਸੈਨੀ ਅਤੇ ਪੁਲਿਸ ਮਹਿਕਮੇ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਕਾਰਨ ਉਨ੍ਹਾਂ ਨੂੰ ਸਨਮਾਨ ਮਿਲਿਆ।ਇਸ ਤੋਂ ਪਹਿਲਾਂ ਸਾਲ 2011 ਵਿੱਚ ਸੀਨੀਅਰ ਕਪਤਾਨ ਰਾਕੇਸ਼ ਕੋਸ਼ਲ ਨੂੰ ਸਰਵਸ਼੍ਰੇਟ ਸੇਵਾਵਾਂ ਲਈ ਵਧੀਆਂ ਕਾਰ ਗੁਜਾਰੀ ਨਾਲ ਡਿਉਟੀ ਨਿਭਾਉਣ ਲਈ ਪ੍ਰੇਜ਼ੀਡੈਂਟ ਮੈਡਲ ਅਤੇ ਮੁਖ ਮੰਤਰੀ ਪਦਕ ਦੇ ਮੈਡਲ ਨਾਲ ਨਵਾਜ਼ਿਆ ਜਾ ਚੁੱਕਾ ਹੈ।