April 27, 2026 12:47 pm

ਰਾਹੁਲ ਅਗਲੇ ਹਫ਼ਤੇ ਜਾਣਗੇ ਤੇਲੰਗਾਨਾ ਕਿਸਾਨਾਂ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ, 6 ਮਈ (ਪੀ. ਟੀ.)- ਪੰਜਾਬ ਤੇ ਮਹਾਰਾਸ਼ਟਰ ਤੋਂ ਬਾਅਦ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਹੁਣ ਅਗਲੇ ਹਫ਼ਤੇ ਤੇਲੰਗਾਨਾ ਜਾਣਗੇ ਤੇ ਉਥੇ ਕਿਸਾਨਾਂ ਨਾਲ ਮੁਲਾਕਾਤ ਕਰਨਗੇ। ਤੇਲੰਗਾਨਾ ਕਾਂਗਰਸ ਵਲੋਂ ਜਾਰੀ ਇਕ ਬਿਆਨ ਅਨੁਸਾਰ 12 ਮਈ ਨੂੰ ਅਦਿਲਾਬਾਦ ਜ਼ਿਲ੍ਹੇ ‘ਚ ਰਾਹੁਲ ਪੈਦਲ ਯਾਤਰਾ ਵੀ ਕਰਨਗੇ। ਰਾਹੁਲ 11 ਮਈ ਨੂੰ ਦਿੱਲੀ ਤੋਂ ਹੈਦਰਾਬਾਦ ਪਹੁੰਚਣਗੇ ਤੇ ਰਾਤ ਭਰ ਉਥੇ ਹੀ ਰੁਕਣਗੇ। 12 ਮਈ ਦੀ ਸਵੇਰ ਉਹ ਅਦਿਲਾਬਾਦ ਜ਼ਿਲ੍ਹੇ ‘ਚ ਨਿਰਮਲ ਪਹੁੰਚਣਗੇ ਤੇ 15 ਕਿੱਲੋਮੀਟਰ ਲੰਬੀ ਪੈਦਲ ਯਾਤਰਾ ਕਰਨਗੇ।

Send this to a friend