ਨਵੀਂ ਦਿੱਲੀ, 6 ਮਈ (ਪੀ. ਟੀ.)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਵਿਦੇਸ਼ੀ ਧਰਤੀ ’ਤੇ ਪਹਿਲਾ ਦੀਆਂ ਸਰਕਾਰਾਂ ਦੀ ਨਿਖੇਧੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ।ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਰਾਹੁਲ ਗਾਂਧੀ ਵੱਲੋਂ ਹਾਲ ਹੀ ’ਚ ਸਰਕਾਰ ’ਤੇ ਹਮਲਾ ਕੀਤੇ ਜਾਣ ਤੋਂ ਬਾਅਦ ਸੋਨੀਆ ਨੇ ਅੱਜ ਨਰਿੰਦਰ ਮੋਦੀ ਸਰਕਾਰ ’ਤੇ ਜੰਮ ਕੇ ਹਮਲਾ ਕੀਤਾ।ਸੋਨੀਆ ਨੇ ਸਰਕਾਰ ’ਤੇ ਸੰਸਦ ’ਚ ਅੜੀਅਲ ਹੰਕਾਰੀ ਰਵੱਈਆ ਅਪਣਾਉਣ ਦਾ ਦੋਸ਼ ਲਗਾਇਆ। ਸੋਨੀਆ ਨੇ ਪ੍ਰਧਾਨ ਮੰਤਰੀ ’ਤੇ ਸੱਤਾ ਦੇ ਕੇਂਦਰੀਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਸਰਕਾਰ ਇਕ ਵਿਅਕਤੀ ਦੀ ਤੇ ਕੁਝ ਚੋਣਵੇ ਲੋਕਾਂ ਦੀ ਲਈ ਹੈ।