ਹੈਦਰਾਬਾਦ, 6 ਮਈ (ਪੀ. ਟੀ.)- ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੀਰੀਆ ਤੇ ਇਰਾਕ ’ਚ ਸਰਗਰਮ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ’ਚ ਸ਼ਾਮਲ ਹੋਣ ਜਾ ਰਹੇ 14 ਵਿਦਿਆਰਥੀਆਂ ਨੂੰ ਹੈਦਰਾਬਾਦ ਦੇ ਹਵਾਈ ਅੱਡੇ ‘ਤੇ ਹੀ ਰੋਕ ਲਿਆ। ਹਾਲ ਹੀ ‘ਚ ਆਈ.ਐਸ. ’ਚ ਸ਼ਾਮਲ ਹੋਣ ਗਏ ਹੈਦਰਾਬਾਦ ਦੇ ਨੌਜਵਾਨ ਦੀ ਸੀਰੀਆ ’ਚ ਲੜਦੇ ਹੋਏ ਮੌਤ ਹੋਣ ਤੋਂ ਬਾਅਦ ਰਾਜ ਸਰਕਾਰ ਦੇ ਨਾਲ ਨਾਲ ਖ਼ੁਫ਼ੀਆ ਏਜੰਸੀਆਂ ਨੇ ਅਜਿਹੇ ਵਿਦਿਆਰਥੀਆਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ, ਜੋ ਅੱਤਵਾਦੀ ਸੰਗਠਨ ਤੋਂ ਪ੍ਰਭਾਵਿਤ ਹਨ। ਪੁਲਿਸ ਦੇ ਇਕ ਉੱਘੇ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਹਵਾਈ ਅੱਡੇ ‘ਤੇ ਰੋਕਣ ਤੋਂ ਬਾਅਦ ਉਨ੍ਹਾਂ ਨੂੰ ਸਮਝਾਇਆ ਕਿ ਆਈ.ਐਸ. ‘ਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਹੋਣ ਵਾਲਾ। ਉਨ੍ਹਾਂ ਨੇ ਦੱਸਿਆ ਕਿ ਇਹ ਸਾਰੇ 14 ਵਿਦਿਆਰਥੀ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀ ਹਨ।੍ਯ