April 27, 2026 8:50 am

ਬਹੁਤੇ ਸੰਸਦ ਮੈਂਬਰ ਪਾਰਲੀਮੈਂਟ ਅੰਦਰ ਰਾਸ਼ਟਰੀ ਭਾਸ਼ਾ ’ਚ ਗੱਲ ਕਰਨੀ ਠੀਕ ਨਹੀਂ ਸਮਝਦੇ : ਪ੍ਰਿੰ. ਤਰਸਿੱਕਾ

ਖੁਜਾਲਾ, 5 ਮਈ (ਸਿਕੰਦਰ ਸਿੰਘ ਖਾਲਸਾ, ਸੋਨੀ)- ਭਾਰਤ ਇੱਕ ਵਿਸ਼ਾਲ ਦੇਸ਼ ਹੋਣ ਦਾ ਮਾਣ ਰੱਖਦਾ ਹੈ ਕਿਉਂਕਿ ਇਸ ਵਿੱਚ ਵੱਖ-ਵੱਖ ਧਰਮਾਂ, ਬੋਲੀਆਂ, ਸੁਭਾਅ, ਖੇਤਰ ਦੇ ਲੋਕ ਰਹਿੰਦੇ ਹਨ, ਇੰਨ੍ਹਾਂ ਸਭ ਨੂੰ ਇੱਕ ਮਾਲਾ ਵਿੱਚ ਪ੍ਰੋਣ ਲਈ ਇੱਕ ਸਾਂਝੀ ਭਾਸ਼ਾ ਨੂੰ ਅਪਣਾਇਆ ਗਿਆ ਜਿਸ ਨੂੰ ਹਿੰਦੀ ਰਾਸ਼ਟਰੀ ਭਾਸ਼ਾ ਹੋਣ ਦਾ ਮਾਣ ਪ੍ਰਾਪਤ ਹੋਇਆ ਤਾਂ ਕਿ ਸਾਰੇ ਰਾਸ਼ਟਰ ਨੂੰ ਭਾਸ਼ਾ ਦੇ ਆਧਾਰ ਤੇ ਭਾਈਚਾਰਕ ਸਾਂਝ ਨਾਲ ਮਜ਼ਬੂਤ ਕੀਤਾ ਜਾ ਸਕੇ ਜਿਸ ਨਾਲ ਭਾਰਤ ਦੇ ਸਾਰੇ ਲੋਕ ਰਾਸ਼ਟਰੀ ਭਾਸ਼ਾ ਨਾਲ ਬਰਾਬਰਤਾ ਵਾਲੀ ਭਾਵਨਾ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੰਮ ਕਰ ਸਕਣਗੇ ਪਰ ਅਫਸ਼ੋਸ ਇਸ ਦੇ ਉਲਟ ਸਾਡੇ ਬਹੁਤੇ ਰਾਸ਼ਟਰੀ ਨੇਤਾ ਦੇਸ਼ ਦੀ ਪਾਰਲੀਮੈਂਟ ਵਿੱਚ ਦੇਸ਼ ਦੇ ਮਸਲੇ ਚੁੱਕਣ ਲਈ ਰਾਸ਼ਟਰੀ ਭਾਸ਼ਾ ਦੀ ਥਾਂ ਵਿਦੇਸ਼ੀ ਭਾਸ਼ਾ ਜਿੰਨ੍ਹਾਂ ਨੇ ਸਾਡੇ ਤੇ ਕਰੀਬ 2 ਸੌ ਸਾਲ ਰਾਜ ਕੀਤਾ ਤੇ ਸਾਡੇ ਵੱਡੇ ਵਿਡੇਰਿਆਂ ਨੂੰ ਥਾਂ-ਥਾਂ ਜ਼ਲੀਲ ਕਰਕੇ ਸਾਡਾ ਸ਼ੋਸਣ ਕਰਦੇ ਰਹੇ ਭਾਵ ਅੰਗਰੇਜ਼ਾਂ ਦੀ

ਅੰਗਰੇਜ਼ੀ ਭਾਸ਼ਾ ਵਿੱਚ ਗੱਲਬਾਤ ਅਕਸ਼ਰ ਕਰਦੇ ਹਨ ਜਿਸ ਦਾ ਸਿੱਧਾ ਅਸਰ ਸਾਡੀ ਰਾਸ਼ਟਰੀ ਪਿਆਰ ਤੇ ਭਾਈਚਾਰਕ ਸਾਂਝ ਤੇ ਪੈਂਦਾ ਹੈ। ਕਿਉਂਕਿ ਦੇਸ਼ ਅੰਦਰ ਰਾਸ਼ਟਰੀ ਭਾਸ਼ਾ ਦਾ ਸਤਿਕਾਰ ਘੱਟ ਹੋਣ ਦਾ ਖ਼ਦਸਾ ਕਾਫੀ ਵੱਧ ਰਿਹਾ ਹੈ ਤੇ ਨਵੀਂ ਪੀੜੀ ਅੰਗਰੇਜ਼ੀ ਭਾਸਾ ਨੂੰ ਹੀ ਰਾਸ਼ਟਰ ਦੀ ਸਾਂਝੀ ਭਾਸ਼ਾ ਸਮਝਣ ਵੱਲ ਤੇਜ਼ੀ ਨਾਲ ਵੱਧ ਰਹੀ ਜੋ ਸਾਡੇ ਰਾਸ਼ਟਰ ਲਈ ਚੰਗੀ ਗੱਲ ਨਹੀਂ ਇਹ ਸ਼ਬਦ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਰਜ਼ਿ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਬਲਾਕ ਤਰਸਿੱਕਾ ਵਿਖੇ ਲਹਿਰ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ, ਪ੍ਰਿੰਸੀਪਲ ਤਰਸਿੱਕਾ ਨੇ ਅੱਗੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਜਿਸ ਰਾਸ਼ਟਰ ਕਾਰਣ ਸਾਡੀ ਸੰਸਾਰ ਵਿੱਚ ਇੱਜ਼ਤ ਮਾਣ ਤੇ ਸਤਿਕਾਰ ਹੈ ਉਸ ਰਾਸ਼ਟਰ ਦੀ ਰਾਸ਼ਟਰੀ ਭਾਸ਼ਾ ਵਿੱਚ ਸਾਡੇ ਬਹੁਤ ਸਾਰੇ ਰਾਸ਼ਟਰੀ ਨੇਤਾ ਗੱਲ ਕਰਨੀ ਉਚਿਤ ਨਹੀਂ ਸਮਝਦੇ, ਅੱਜ ਸਾਡੇ ਦੇਸ਼ ਦੀ ਪਾਰਲੀਮੈਂਟ ਭਾਵ ਭਾਰਤ ਦੀ ਪਾਰਲੀਮੈਂਟ ਹੋਣ ਦੀ ਥਾਂ ਵਿਦੇਸ਼ੀ ਜਿਆਦਾ ਨਜ਼ਰ ਲੱਗਦੀ ਹੈ ਕਿਉਂਕਿ ਬਹੁਤੇ ਕੇਂਦਰੀ ਮੰਤਰੀ ਅੰਗਰੇਜ਼ੀ ਭਾਸ਼ਾ ਵਿੱਚ ਬੋਲਦੇ ਨਜ਼ਰ ਆਉਂਦੇ ਹਨ,ਪ੍ਰਿੰਸੀਪਲ ਤਰਸਿੱਕਾ ਨੇ ਭਾਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪ ਰਾਸ਼ਟਰੀ ਭਾਸ਼ਾ ਨੂੰ ਮਾਣ ਸਤਿਕਾਰ ਦੇਣ।

Send this to a friend