April 27, 2026 8:03 am

ਵੋਟਰ ਕਾਰਡ ਅਤੇ ਅਧਾਰ ਕਾਰਡ ਨੂੰ ਜੋੜਨ ਲਈ ਲੱਗਣਗੇ ਸਪੈਸ਼ਲ ਕੈਂਪ

ਸੰਗਰੂਰ, 5 ਮਈ (ਗਰੋਵਰ)-ਭਾਰਤ ਚੋਣ ਕਮਿਸ਼ਨ ਵੱਲੋਂ ਰਾਸ਼ਟਰੀ ਪੱਧਰ ਤੇ ਵੋਟਰ ਸੂਚੀ ਦੀ ਸੁਧਾਈ ਅਤੇ ਪ੍ਰਮਾਣਕਿਤਾ ਸਬੰਧੀ ਮੁਹਿੰਮ ਚਲਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ.ਅਰਸ਼ਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਖੇ ਬੀ.ਐਲ.ਓ ਆਪਣੇ ਸਬੰਧਤ ਪੋ¦ਿਗ ਸਟੇਸ਼ਨਾਂ ਤੇ ਮਿਤੀ 10 ਮਈ 2015 ਅਤੇ 14 ਜੂਨ ਅਤੇ 5 ਜੁਲਾਈ ਵਾਲੇ ਦਿਨ ਸਪੈਸ਼ਲ ਕੈਂਪ ਲਗਾਉਣਗੇ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵੋਟਰਾਂ ਕੋਲੋ ਵੋਟਰ ਕਾਰਡ ਅਤੇ ਅਧਾਰ ਕਾਰਡ ਨੂੰ ਜੋੜਨ ਲਈ ਡਾਟਾ ਇੱਕਠਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੈਂਪ ਵਿਖੇ ਫਾਰਮ ਨੰਬਰ 6, ਫਾਰਮ ਨੰਬਰ 7, ਫਾਰਮ ਨੰਬਰ 8 ਅਤੇ ਫਾਰਮ ਨੰਬਰ 8 ਏ ਵੀ ਪ੍ਰਾਪਤ ਕੀਤੇ ਜਾਣਗੇ। ਸ. ਥਿੰਦ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਪਰੋਕਤ ਮਿਤੀ ਵਾਲੇ ਦਿਨ ਲਗਾਏ ਜਾ ਰਹੇ ਸਪੈਸ਼ਲ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ, ਤਾਂ ਜੋ ਜ਼ਿਲ੍ਹੇ ਦੇ ਸਮੂਹ ਵੋਟਰਾਂ ਦੇ ਅਧਾਰ ਕਾਰਡ ਨੰਬਰ ਨੂੰ ਵੋਟਰਾਂ ਦੇ ਡਾਟੇ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਦੋਹਰੀ ਰਜ਼ਿਸ਼ਟ੍ਰੇਸਨ ਨੂੰ ਖ਼ਤਮ ਕੀਤਾ ਜਾਵੇ।

Send this to a friend