ਨਵੀਂ ਦਿੱਲੀ, 5 ਮਈ (ਪੀ. ਟੀ.)- ਯੋਜਨਾ ਦੀ ਸ਼ੁਰੂਆਤ ਦੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਬਾਅਦ ਅੱਜ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਸੁਪਰਸੋਨਿਕ ਮਿਜ਼ਾਈਲ ਆਕਾਸ਼ ਨੂੰ ਫ਼ੌਜ ’ਚ ਸ਼ਾਮਲ ਕਰ ਲਿਆ ਗਿਆ।ਇਹ ਮਿਜ਼ਾਈਲ ਦੁਸ਼ਮਣ ਦੇ ਹੈਲੀਕਾਪਟਰਾਂ, ਜਹਾਜ਼ਾਂ ਤੇ ਮਨੁੱਖ ਰਹਿਤ ਜਹਾਜ਼ਾਂ ਨੂੰ 25 ਕਿੱਲੋਮੀਟਰ ਦੀ ਦੂਰੀ ਤੋਂ ਨਿਸ਼ਾਨਾ ਬਣਾ ਸਕਦੀ ਹੈ। ਰੱਖਿਆ ਖੋਜ ਤੇ ਵਿਕਾਸ ਸੰਗਠਨ ਵਲੋਂ ਵਿਕਸਿਤ ਕੀਤੀ ਗਈ ਮਿਜ਼ਾਈਲਾਂ ਸੈਨਾ ਹਵਾ ਰੱਖਿਆ ਕੋਰ ਲਈ ਖਾਸ ਹਲਾਸ਼ੇਰੀ ਦਾ ਕੰਮ ਕਰਨਗੀਆਂ।