April 27, 2026 10:04 am

ਰੇਲਵੇ ਦੇ ਡਾਕਟਰ ਨੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ, 5 ਮਈ (ਜੈਦੀਪ ਸਿੰਘ ਜਿੰਮੀ)- ਪੱਤਰਕਾਰਾ ਨੂੰ ਜਾਣਕਾਰੀ ਮਿਲੀ ਕਿ ਅੱਜ ਰੇਲਵੇ ਕਲੋਨੀ ਬੀ-ਬਲਾਕ ਵਿੱਚ ਰਹਿਣ ਵਾਲੇ ਸੀਨੀਅਰ ਫਾਰਮਾਸੀਸਟ ਡਾਕਟਰ ਰਾਜੇਸ਼ ਕੁਮਾਰ ਜਿਨ੍ਹਾਂ ਦੀ ਡਿਊਟੀ ਰੇਲਵੇ ਸਟੇਸ਼ਨ ਤੇ ਸੀ ਜਿਨ੍ਹਾਂ ਦੀ ਮੌਤ ਅੱਜ ਰਾਤ ਕਰੀਬ 11 ਵਜੇ ਕਿਸੇ ਜਹਰਿਲੀ ਦਵਾਈ ਖਾਣ ਨਾਲ ਹੋ ਗਈ। ਜਿਸ ਉੱਪਰ ਮੌਕੇ ’ਤੇ ਉਨ੍ਹਾਂ ਦੇ ਨੋਕਰ ਉਨ੍ਹਾ ਦੇ ਅਸਿੱਸਟੈਂਟ ਨੂੰ ਫੋਨ ਕਰਕੇ  ਡਾ. ਰਾਜੇਸ਼ ਕੁਮਾਰ ਦੀ ਹਾਲਤ ਬਾਰੇ ਦੱਸਿਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਬੀ-ਬਲਾਕ ਰੇਲਵੇ ਹਸਪਤਾਲ ਵਿੱਚ ਡਾਕਟਰ ਦਵਿੰਦਰ ਸਿੰਘ ਨੇ ਉਨ੍ਹਾਂ ਦਾ ਇਲਾਜ ਕੀਤਾ ਅਤੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਹਿਰ ਜ਼ਿਆਦਾ ਫੈਲਣ ਕਰਕੇ ਡਾ. ਰਾਜੇਸ਼ ਕੁਮਾਰ ਡਾਕਟਰ ਦੀ ਮੋਤ ਹੋ ਗਈ। ਡਾਕਟਰ ਦੇ ਕਥਤ ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਡਾਕਟਰ ਸਾਹਿਬ ਦੀ ਲਵ ਮੈਰਿਜ ਹੋਈ ਸੀ ਅਤੇ ਉਨ੍ਹਾ ਦੀ ਪਤਨੀ ਦੀਪਿਕਾ ਜੋ ਕਿ ਐਮ.ਡੀ. ਦੀ ਪੋਸਟ ਤੇ ਦਿੱਲੀ ਲੱਗੀ ਹੋਈ ਹੈ। ਉਸ ਨਾਲ 7 ਮਹੀਨਿਆ ਤੋਂ ਅਨ-ਬਨ ਚੱਲ ਰਹੀ ਸੀ।

Send this to a friend