ਨਵੀਂ ਦਿੱਲੀ, 3 ਮਈ (ਪੀ. ਟੀ.)- ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਨੇ ਕਿਹਾ ਕਿ ਉਹ ਭੂਮੀ ਬਿਲ ਤੇ ਧਰਮਨਿਰਪੇਖ ਵਰਗੇ ਮੁੱਦਿਆਂ ’ਤੇ ਸੰਸਦ ਦੇ ਅੰਦਰ ਕਾਂਗਰਸ ਨਾਲ ਮੋਰਚਾ ਬਣਾਉਣ ਨੂੰ ਤਿਆਰ ਹੈ, ਪਰ ਉਸ ਨੇ ਸੰਸਦ ਦੇ ਬਾਹਰ ਕਿਸੇ ਰਾਸ਼ਟਰੀ ਮੋਰਚੇ ਜਾਂ ਗਠਜੋੜ ਦਾ ਹਿੱਸਾ ਬਣਨ ਤੋਂ ਇਨਕਾਰ ਕੀਤਾ ਹੈ ਕਿਉਂਕਿ ਉਸ ਦੇ ਮੁਤਾਬਿਕ ਇਹ ਭਰੋਸੇਯੋਗ ਨਹੀਂ ਹੈ। ਪਾਰਟੀ ਦੇ ਨਵੇ ਚੁਣੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਸਵੀਕਾਰ ਕੀਤਾ ਕਿ ਬਿਹਾਰ ਦੇ ਆਗਾਮੀ ਵਿਧਾਨ ਸਭਾ ਚੋਣਾਂ ਭਾਜਪਾ ਵਿਰੋਧੀ ਦਲਾਂ ਲਈ ਵੱਡਾ ਇਮਤਿਹਾਨ ਹੋਵੇਗਾ ਤੇ ਇਹ ਇੰਤਜਾਰ ਕਰਨਾ ਤੇ ਦੇਖਣਾ ਹੋਵੇਗਾ ਕਿ ਰਣਨੀਤੀ ਦਾ ਫੈਸਲਾ ਕਰਨ ਦੇ ਸੰਦਰਭ ‘ਚ ਜਨਤਾ ਪਰਿਵਾਰ ਦਾ ਰਲੇਵਾਂ ਕੀ ਰੂਪ ਧਾਰਦਾ ਹੈ।