April 22, 2026 7:03 pm

ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੇ ਕੀਤੀ ਬਾਪੂ ਸੁਰਤ ਸਿੰਘ ਨਾਲ ਮੁਲਾਕਾਤ

ਖਾਲਿਸਤਾਨ ਦੀ ਮੰਗ ਸਿੱਖਾਂ ਤੇ ਕੀਤੇ ਗਏ ਅਤਿਆਚਾਰ ਵਿਚੋਂ ਨਿਕਲੀ ਹੈ
ਲੁਧਿਆਣਾ, 3 ਮਈ (ਪੀ. ਟੀ.)- ਬੱਬਰ ਖਾਲਸਾ ਦੇ ਸਰਗਰਮ ਖਾੜਕੂ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੂਖ ਹੜਤਾਲ ਤੇ ਬੈਠੇ ਬਾਪੁ ਸੂਰਤ ਸਿੰਘ ਜੀ ਦੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਹਾਲਚਾਲ ਪਤਾ ਕੀਤਾ। ਉਨ੍ਹਾਂ ਦਸਿਆ ਕਿ ਬਾਪੂ ਜੀ ਦੀ ਸੇਹਤ ਅਗੇ ਨਾਲੋਂ ਬਹੁਤ ਢਿੱਲੀ ਹੋ ਗਈ ਹੈ ਪਰ ਉਹ ਅਪਣੇ ਇਰਾਦੇ ਤੇ ਦ੍ਰਿੜ ਹਨ ਕਿ ਜਾਂ ਤੇ ਸਿੰਘ ਬਰੀ ਹੋਣਗੇ ਨਹੀ ਤੇ ਭਾਣਾਂ ਵਰਤੇਗਾ । ਭਾਈ ਖਾਨਪੁਰੀ ਨੇ ਬਾਪੂ ਜੀ ਦੇ ਪਰਿਵਾਰਿਕ ਮੈਬਰਾਂ ਨੂੰ ਮਿਲ ਕੇ ਉਨ੍ਹਾ ਦਾ ਹਰ ਪਖੌ ਸਾਥ ਦੇਣ ਦਾ ਵੀ ਭਰੋਸਾ ਦਿੱਤਾ ਹੈ। ਭਾਈ ਕਾਨਪੁਰੀ ਨੇ ਪ੍ਰੈਸ ਨਾਲ ਗਲਬਾਤ ਕਰਦਿਆ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਵੱਲੋਂ ਸਿੱਖਾਂ ਨੂੰ ਹਲੂਣਦੇ ਹੋਏ ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ ਸੀ । ਉਸੇ ਸਮੇਂ ਤੋਂ ਹੀ ਅਣਖੀ ਸਿੰਘਾਂ ਨੇ ਮੈਦਾਨ ਵਿਚ ਨਿਤਰਦੇ ਹੋਏ ਸਿੱਖ ਕੌਮ ਤੇ ਜ਼ੁਲਮ ਕਰਨ ਵਾਲਿਆਂ ਨੂੰ ਵੰਗਾਰਦੇ ਹੋਏ ਮੋਰਚਾ ਸੰਭਾਲਿਆ ਸੀ ਜੋ ਕਿ ਅਜ ਵੀ ਕਿਸੇ ਨਾ ਕਿਸੇ ਰੂਪ

ਵਿਚ ਚਲ ਰਿਹਾ ਹੈ ਤੇ ਇਹ ਬਾਪੂ ਜੀ ਦਾ ਧਰਨਾ ਵੀ ਇਸੇ ਸੰਘਰਸ਼ ਦੀ ਹੀ ਇਕ ਕੜੀ ਹੈ। ਉਨ੍ਹਾਂ ਕਿਹਾ ਕਿ ਸੰਤ ਜੀ ਦੀ ਸ਼ਹਾਦਤ ਅਤੇ ਸਰਕਾਰੀ ਚਾਲਾਂ ਕਰਕੇ ਚਲ ਰਿਹਾ ਮੌਜੁਦਾ ਆਜ਼ਾਦੀ ਦਾ ਸੰਘਰਸ਼ ਵਿਚ ਹਿੱਸਾ ਪਾਉਣ ਵਾਲੇ ਮਰਜੀਵੜੀਆਂ ਦੀਆਂ ਸ਼ਹਾਦਤਾਂ ਕਰਕੇ ਮੱਧਮ ਜਰੂਰ ਪੈ ਗਿਆ ਹੈ ਪਰ ਸਾਨੂੰ ਅਜ ਵੀ ਵਿਸ਼ਵਾਸ ਹੈ ਕਿ ਸਾਡਾ ਸੰਘਰਸ਼ ਇਕ ਦਿਨ ਮੁੜ ਇਹ ਗਭਰੂਆਂ ਨੂੰ ਹਲੁਣਾਂ ਦੇਦੇਂ ਹੋਏ ਅਪਣੀ ਲੀਹਾਂ ਤੇ ਆਏਗਾ ਤੇ ਉਸ ਦਿਨ ਸਾਡੀ ਫ਼ਤਹਿ ਹੋਵੇਗੀ ।
ਉਨ੍ਹਾਂ ਕਿਹਾ ਕਿ ਗੁਰੁ ਪਿਆਰੇਉ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਖਾਲਿਸਤਾਨ ਦੀ ਮੰਗ ਸਿੱਖਾਂ ੳਤੇ ਕੀਤੇ ਅਤਿਆਚਾਰ ਵਿਚੋਂ ਨਿਕਲੀ ਹੈ ਜੋ ਸਿੱਖਾਂ ਤੇ ਕੀਤੇ ਗਏ ਅਤੇ ਕੀਤੇ ਜਾ ਰਹੇ ਹਨ ਤੇ ਇਹ ਮੰਗ ਉਦੋਂ ਤਕ ਬਣੀ ਰਹੇਗੀ ਜਦੋਂ ਤਕ ਸਾਡਾ ਅਪਣਾਂ ਘਰ ਠਖਾਲਿਸਤਾਨੂ ਹੋਂਦ ਵਿਚ ਨਹੀ ਆ ਜਾਦਾਂ।
ਗੁਰੁ ਪੀਰਾਂ ਦੀ ਧਰਤੀ ਤੇ ਕਦੇ ਵੀ ਬੀਬੀਆਂ ਦੇ ਖਿਲਾਫ ਅਤਿਆਚਾਰ ਨਹੀ ਹੋਇਆ ਸਗੋਂ ਗੁਰੁ ਸਾਹਿਬ ਦੇ ਸਮੇਂ ਤੋਂ ਹੀ ਸਿੱਖ ਅਬਦਾਲੀਆਂ ਵਰਗੇਆਂ ਤੋਂ ਹਿੰਦਵਾਣੀਆਂ ਨੂੰ ਛੁੜਵਾ ਕੇ ਸਹੀ ਸਲਾਮਤ ਉਨ੍ਹਾਂ ਦੇ ਘਰ ਪਹੁੰਚਾਦੇ ਸਨ। ਪਿਛਲੇ ਦਿਨ ਮੋਗਾ ਵਿਖੇ ਬਸ ਵਿਚ ਵਾਪਰੀ ਘਟਨਾ ਨੇ ਸਿੱਖਾਂ ਦੇ ਖਿੱਤੇ ਠਪੰਜਾਬ ਖਾਲਿਸਤਾਨੂ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਨਹੀ ਛੱਡੀ ਹੈ ।
ਅੰਤ ਵਿਚ ਉਨ੍ਹਾਂ ਕਿਹਾ ਕਿ ਆਉ ਅਪਣਾਂ ਫਰਜ਼ ਪਹਿਚਾਣਦੇ ਹੋਏ ਠਖਾਲਿਸਤਾਨੂ ਦੀ ਪ੍ਰਾਪਤੀ ਲਈ ਕਮਰਕੱਸੇ ਕਰੀਏ ਜੀ।

Send this to a friend