April 26, 2026 10:36 pm

ਰਾਜਪਾਲ ਸੋਲੰਕੀ ਪਰਿਵਾਰ ਸਮੇਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਸ੍ਰੀ ਅਨੰਦਪੁਰ ਸਾਹਿਬ, 2 ਮਈ (ਦਵਿੰਦਰਪਾਲ ਸਿੰਘ)- ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋ¦ਕੀ ਨੇ ਅੱਜ ਆਪਣੇ ਪਰਿਵਾਰ ਸਮੇਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕੀਰਤਨ ਸਰਵਣ ਕੀਤਾ। ਤਖਤ ਸਾਹਿਬ ਦੇ ਮਾਤਾ ਨਾਨਕੀ ਨਿਵਾਸ ਵਿਖੇ ਤਖਤ ਸਾਹਿਬ ਦੇ ਜਥੇਦਾਰ ਗਿ:ਮੱਲ ਸਿੰਘ ਤੇ ਵਧੀਕ ਸਕੱਤਰ ਜਗੀਰ ਸਿੰਘ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਮੈਂ ਪਹਿਲੀ ਵਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਭਾਖੜਾ ਡੈਮ ਅਤੇ ਨੈਣਾਂ ਦੇਵੀ ਮੰਦਰ ਵਿਖੇ ਆਇਆਂ ਹਾਂ ਤੇ ਮੈਨੂੰ ਇਥੇ ਆ ਕੇ ਬਹੁਤ ਸਕੂਨ ਮਿਲਿਆ। ਉਨ੍ਹਾਂ ਕਿਹਾ ਕਿ ਇਹ ਪੰਜ ਪਿਆਰਿਆਂ ਦਾ ਪਵਿੱਤਰ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ਖਾਲਸੇ ਦੀ ਸਿਰਜਣਾ ਕੀਤੀ ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਕੁਰਬਾਨੀ ਦਿਤੀ। ਉਨ੍ਹਾਂ ਕਿਹਾ ਕਿ ਜਦੋ ਤੱਕ ਦੇਸ਼ ਹੈ ਗੁਰੂ ਸਾਹਿਬ ਦੀ ਕੁਰਬਾਨੀ ਯਾਦ ਰੱਖੀ ਜਾਵੇਗੀ। ਉਨ੍ਹਾਂ ਕਿਹਾ

ਕਿ ਇਹ ਉਹ ਪਾਵਨ ਅਸਥਾਨ ਹੈ ਜਿੱਥੇ ਕੋਈ ਭੁੱਖਾ ਨਹੀ ਜਾਂਦਾ। ਪੰਜਾਬ ਅਤੇ ਹਰਿਆਣਾ ਵਿਚ ਕੁੱਛ ਮਾਮਲਿਆਂ ਬਾਰੇ ਚਲ ਰਹੇ ਮੱਤਭੇਦਾਂ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਚੁੱਣੀਆਂ ਹੋਈਆਂ ਸਰਕਾਰਾਂ ਨੇ ਹੀ ਸਭ ਕੁਛ ਕਰਨਾ ਹੁੰਦਾ ਹੈ ਤੇ ਸਾਰੇ ਮੁੱਦੇ ਸਹਿਮਤੀ ਨਾਲ ਹੀ ਹੱਲ ਕਰਨੇ ਚਾਹੀਦੇ ਹਨ। ਹਰਿਆਣੇ ਵਿਖੇ ਵੱਖਰੀ ਸਿੱਖ ਗੁਰਦੂਆਰਾ ਕਮੇਟੀ ਦੇ ਮੁੱਦੇ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ਵਿਚ ਹੈ ਤੇ ਹੁਣ ਉਹ ਹੀ ਇਸ ਬਾਰੇ ਕੋਈ ਫੈਸਲਾ ਕਰ ਸਕਦੀ ਹੈ। ਇਸ ਮੋਕੇ ਉਨ੍ਹਾ ਦੇ ਪਰਿਵਾਰਕ ਮੈਂਬਰਾਂ ਵਿਚ ਉਨ੍ਹਾ ਦੀ ਧਰਮ ਪਤਨੀ ਰਾਣੀ ਸੋ¦ੰਕੀ, ਬੇਟੀ ਜੋਤੀ ਸੋ¦ਕੀ, ਦੋਹਤਾ ਚੇਤਨ, ਦੋਹਤੀ ਨੇਹਾ, ਤੋ ਇਲਾਵਾ ਜਗਤ ਪ੍ਰਵੇਸ਼ ਦਈਆ, ਡਾ:ਰਕੇਸ਼ ਤਲਵਾੜ, ਐਸਪੀਡੀ ਹਰਮੀਤ ਸਿੰਘ ਹੁੰਦਲ, ਐਸਡੀਐਮ ਅਮਰਜੀਤ ਬੈਂਸ, ਡੀਐਸਪੀ ਸੰਤ ਸਿੰਘ ਧਾਰੀਵਾਲ, ਤਹਿਸੀਲਦਾਰ ਸੁਰਿੰਦਰਪਾਲ ਸਿੰਘ, ਮੀਤ ਮੈਨੇਜਰ ਰਣਬੀਰ ਸਿੰਘ, ਸੰਦੀਪ ਸਿੰਘ ਕਲੌਤਾ, ਹਰਦੇਵ ਸਿੰਘ ਹੈਪੀ, ਸੁਖਵਿੰਦਰ ਸਿੰਘ ਗੁਲਾਲੀਪੁਰੀਆ, ਲਖਵਿੰਦਰ ਸਿੰਘ ਆਦਿ ਹਾਜਰ ਸਨ।

Send this to a friend