April 26, 2026 11:58 pm

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧੀ ਪਾਰਟੀਆਂ ਨੂੰ ‘ਮੋਗਾ ਮਾਮਲੇ’ ’ਤੇ ਸਿਆਸਤ ਨਾ ਖੇਡਣ ਦੀ ਅਪੀਲ

ਅਕਾਲੀ ਦਲ ਦੇ ਪ੍ਰਧਾਨ ਵਿਰੁਧ ਕਾਰਵਾਈ ਦੀ ਮੰਗ ਨੂੰ ਹਾਸੋਹੀਣਾ ਕਰਾਰ ਦਿੱਤਾ
ਜਲੰਧਰ/ਚੰਡੀਗੜ੍ਹ, 2 ਮਈ- ਸ਼੍ਰੋਮਣੀ  ਅਕਾਲੀ  ਦਲ  ਵਲੋ  ਅੱਜ ਮੋਗਾ ਦੀ ਘਟਨਾ ਲਈ ਜ਼ਿੰਮ੍ਹੇਵਾਰ  ਅਨਸਰਾਂ  ਵਿਰੁੱਧ  ਮਿਸਾਲੀ ਸਜ਼ਾ ਦੇਣ ਦੀ ਗੱਲ  ਮੁੜ ਦੁਹਰਾੳਂੁਦੇ  ਹੋਏ  ਵਿਰੋਧੀ  ਪਾਰਟੀ  ਨੂੰ ਇਸ ਮਸਲੇ ਤੇ ਰਾਜਨੀਤੀ ਕਰਕੇ ਸਿਆਸੀ ਰੋਟੀਆਂ ਨਾ ਸੇਕਣ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਇੱਕ ਬੱਚੀ ਦੀ ਮੌਤ ਨੂੰ  ਸਿਆਸੀ ਅਖਾੜਾ ਬਣਾਕੇ ਅਕਾਲੀ ਦੱਲ ਦੇ ਪ੍ਰਧਾਨ ਵਿਰੁਧ ਕਾਰਵਾਈ ਦੀ ਮੰਗ ਨੂੰ ਵੀ ਹਾਸੋਹੀਣਾ ਕਰਾਰ ਦਿੱਤਾ ਗਿਆ। ਸਿਆਸੀ ਪਾਰਟੀਆਂ ਨੂੰ ਅਪੀਲ ਜਾਰੀ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਨੂੰ ਸੂਬੇ ਦੇ ਮੁੱਖ ਮੰਤਰੀ  ਸ. ਪਰਕਾਸ਼ ਸਿੰਘ ਬਾਦਲ ਦੇ ਸਬਦਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਇਸ ਘਟਨਾ ਦੇ ਦੋਸ਼ੀਆਂ ਲਈ ਸਖਤ ਤੋ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਬਿਆਨ ਵਿੱਚ ਕਿਹਾ ਗਿਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਸੂਬੇ ਵਿੱਚ ਆਪਣਾ ਖੁਸਿਆ ਸਿਆਸੀ ਆਧਾਰ ਹਾਸਲ ਕਰਨ ਲਈ ਇੱਕ ਨਾਬਾਲਿਗ ਬੱਚੀ ਦੀ ਮੌਤ ਨੂੰ ਸਿਆਸੀ ਮੁੱਦਾ ਬਣਾ ਕੇ ਪੇਸ਼ ਕਰ ਰਹੀਆਂ ਹਨ ਜੋ ਕਿ ਅਤਿ ਨਿੰਦਣਯੋਗ ਹੈ। ਇੱਥੋ ਜਾਰੀ ਪ੍ਰੇੈਸ ਬਿਆਨ ਵਿਚ ਅਕਾਲੀ ਦਲ ਦੇ ਜਨਰਲ ਸਕੱਤਰ  ਸ.  ਮਹੇਸ਼ਇੰਦਰ ਸਿੰਘ ਗਰੇਵਾਲ  ਨੇ  ਕਿਹਾ ਕਿ ਇਹ ਬੜੀ ਹੀ ਬੇਤੁਕੀ ਗੱਲ ਹੈ ਕਿ ਕੁ¤ਝ ਕਰਿੰਦਿਆਂ ਵਲੋ ਕੀਤੇ ਗੁਨਾਹ ਬਦਲੇ ਬੱਸ ਦੇ ਮਾਲਕ ਵਿਰੁੱਧ ਕੇਸ ਦਾਇਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।  ਉਨ੍ਹਾਂ ਨੇ ਕਿਹਾ ਕਿ ਕਾਨੂੰਨੀ ਨੁਕਤੇ ਨਜ਼ਰ ਮੁਤਾਬਕ ਜਿਸ ਵਿਅਕਤੀ ਨੇ ਦੋਸ਼ ਕੀਤਾ ਹੁੰਦਾ ਹੇੈ ਕਾਰਵਾਈ  ਉਸ ਤੇ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਦਾ ਮੋਗਾ ਮਾਮਲੇ ਨਾਲ ਕੋਈ ਸਬੰਧ ਨਹੀ ਹੇੈ ਸਗੋਂ ਉਹ ਸਿਆਸੀ ਰੋਟੀਆਂ ਸੇਕ ਰਹੇ ਹਨ।ਸ . ਗਰੇਵਾਲ ਨੇ ਕਿਹਾ ਕਿ ਮੋਗਾ ਮਾਮਲੇ ਵਿੱਚ ਇਹ ਸਪਸ਼ਟ ਹੋ ਗਿਆ ਹੈ ਕਿ ਕੁਝ ਕਰਿੰਦੇ ਹੀ ਇਸ ਜ਼ਾਲਮਾਨਾ ਕਾਰਵਾਈ ਲਈ ਜ਼ਿੰਮੇਵਾਰ ਹਨ।  ਉਨ੍ਹਾਂ ਕਿਹਾ ਕਿ ਸਰਕਾਰ ਦੀ ਭਰੋਸੇਯੋਗਤਾ ਇਸ ਗੱਲ ਤੋ ਸਿੱਧ ਹੋ ਜਾਂਦੀ ਹੈ ਕਿ ਘਟਨਾ ਦੇ  ਫੌਰਨ ਮਗਰੋਂ  ਦੋ ਮੁੱਖ ਦੋਸ਼ੀਆਂ  ਨੂੰ ਗ੍ਰਿਫਤਾਰ ਕਰਕੇ  ਉਨਾਂ ਵਿਰੁੱਧ ਧਾਰਾ 302 ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ।

Send this to a friend