April 26, 2026 7:28 pm

ਮੋਗਾ ਕਾਂਡ ’ਤੇ ‘ਆਪ’ ਨੇ ਮੁੱਖ ਮੰਤਰੀ ਬਾਦਲ ਦਾ ਪੁਤਲਾ ਫੂਕਿਆ

ਪਟਿਆਲਾ, 1 ਮਈ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਦੇ ਪਰਿਵਾਰ ਦੀ ਓਰਬਿੱਟ ਕੰਪਨੀ ਦੀ ਬੱਸ ਵਿਚ ਇੱਕ ਨਾਬਾਲਿਗ ਲੜਕੀ ਅਤੇ ਉਸਦੀ ਮਾਂ ਨਾਲ ਵਾਪਰੀ ਛੇੜਛਾੜ ਅਤੇ ਉਨ੍ਹਾਂ ਨੂੰ ਚਲਦੀ ਬੱਸ ਵਿਚੋਂ ਧੱਕਾ ਦੇਣ ਕਾਰਨ ਲੜਕੀ ਦੀ ਮੌਤ ਦਾ ਮਾਮਲਾ ਕਾਫੀ ਤੂਲ ਫੜਦਾ ਜਾ ਰਿਹਾ ਹੈ ਜਿਸਦੀ ਪੂਰੇ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਭਾਰੀ ਨਿੰਦਾ ਕੀਤੀ ਜਾ ਰਹੀ ਹੈ। ਅੱਜ ਆਮ ਆਦਮੀ ਪਾਰਟੀ ਦੇ ਜਿਲ੍ਹਾ ਪਟਿਆਲਾ ਦੇ ਕਨਵੀਨਰ ਜਰਨੈਲ ਸਿੰਘ ਮਨੂੰ ਦੀ ਅਗਵਾਈ ਵਿਚ ਪਟਿਆਲਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲੇ ਫੂਕਿਆ ਗਿਆ ਅਤੇ ਨਾਲ ਹੀ ਕੈਂਡਲ ਮਾਰਚ ਕੱਢ ਕੇ ਮ੍ਰਿਤਕ ਲੜਕੀ ਨੂੰ ਸਰਧਾਂਜਲੀਆਂ ਦਿੱਤੀਆਂ ਗਈਆਂ। ਇਸ ਮੌਕੇ ’ਤੇ ਬੋਲਦਿਆਂ ਜਰਨੈਲ ਸਿੰਘ ਮਨੂੰ ਨੇ ਬਾਦਲ ਨੂੰ ਬਹੁ

ਤ ਕੋਸਿਆ ਅਤੇ ਉਕਤ ਕਾਂਡ ਦੀ ਜੰਮ ਕੇ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਸ ਘਟਨਾ ਦੀ ਜਿੰਨੀ ਨਿਖੇਧੀ ਕੀਤੀ ਜਾਵੇ, ਓਨੀ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਔਰਬਿਟ ਕੰਪਨੀਆਂ ਦੀਆਂ ਬੱਸਾਂ ਗੁੰਡਾਗਰਦੀ ਦੇ ਸਹਾਰੇ ਪੰਜਾਬ ਅੰਦਰ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਹੀਆਂ ਹਨ, ਸਮੁੱਚੇ ਮਾਲਵੇ ਵਿੱਚ ਔਰਬਿਟ ਬੱਸਾਂ ਦਾ ਸਾਰੇ ਕਮਾਈ ਵਾਲੇ ਰੂਟਾਂ ਉੱਤੇ ਕਬਜਾ ਹੈ, ਇਹਨਾਂ ਬੱਸਾਂ ਦੇ ਡਰਾਈਵਰ ਸੜਕਾਂ ’ਤੇ ਬਹੁਤ ਖਤਰਨਾਕ ਢੰਗ ਨਾਲ ਬੱਸਾਂ ਚਲਾਉਂਦੇ ਹਨ ਅਤੇ ਇਨ੍ਹਾਂ ਦੇ ਕਾਰਕੁੰਨ ਵੀ ਲੋਕਾਂ ਨਾਲ ਸ਼ਰੇਆਮ ਗੁੰਡਾ-ਗਰਦੀ ਕਰਦੇ ਹਨ। ਜਰਨੈਲ ਸਿੰਘ ਮਨੂੰ ਨੇ ਆਮ ਆਦਮੀ ਪਾਰਟੀ ਵੱਲੋਂ ਮੰਗ ਕੀਤੀ ਹੈ ਕਿ ਓਰਬਿਟ ਕੰਪਨੀ ਦਾ ਲਾਇਸੈਂਸ ਰੱਦ ਕੀਤੀ ਜਾਵੇ ਅਤੇ ਓਰਬਿਟ ਬੱਸ ਕੰਪਨੀ ਦੇ ਮਾਲਕ ਵਿਰੁੱਧ ਕੇਸ ਦਰਜ ਕੀਤਾ ਜਾਵੇ।
ਮਨੂੰ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਿਚ ਇਕ ਟੈਕਸੀ ਵਿਚ ਹੋਏ ਬਲਾਤਕਾਰ ਤੋਂ ਬਾਅਦ ਉਬੇਰ ਕੰਪਨੀ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ, ਹੁਣ ਦੇਖਦੇ ਹਾਂ ਕਿ ਮੋਦੀ ਸਾਹਿਬ ਓਰਬਿਟ ਕੰਪਨੀ ਦਾ ਲਾਇਸੈਂਸ ਰੱਦ ਕਰਵਾਉਣ ਲਈ ਕੀ ਕਰਦੇ ਹਨ?
ਬਾਦਲ ਪਰਿਵਾਰ ਦੇ ਪੁਤਲੇ ਫੁੱਕਣ ਮੌਕੇ ਅਤੇ ਮ੍ਰਿਤਕ ਲੜਕੀ ਨੂੰ ਸ਼ਰਧਾਂਜਲੀਆਂ ਦੇਣ ਲਈ ਕੱਢੇ ਕੈਂਡਲ ਮਾਰਚ ਦੌਰਾਨ ਜਰਨੈਲ ਸਿੰਘ ਮਨੂੰ ਤੋਂ ਇਲਾਵਾ ਅਮਨਦੀਪ ਭੰਗੂ, ਚੇਤਨ ਸਿੰਘ ਜੋੜੇਮਾਜਰਾ, ਕੁੰਦਨ ਗੋਗੀਆ, ਜੋਗਾ ਸਿੰਘ ਚਪੜ, ਗੁਰਵੰਤ ਪੂਨੀਆ, ਹਰਕੇਸ਼ ਸਿੱਧੂ (ਸਾਬਕਾ ਆਈ ਏ ਐਸ ਅਧਿਕਾਰੀ), ਹਰਜੀਤ ਸਿੰਘ ਅਦਾਲਤੀਵਾਲਾ, ਰਮਨ ਮਲਹੋਤਰਾ, ਗੁਰਮੁਖ ਸਿੰਘ ਘਨੌਰ, ਜੀ ਐਸ ਪੂਨੀਆ, ਹਰਚਰਨ ਟਿਵਾਣਾ, ਡਾ. ਬਲਬੀਰ, ਅਮਰਿੰਦਰ ਸਿੰਘ, ਲਾਲੀ ਧੰਜੂ, ਜਸਵੀਰ ਗਾਂਧੀ, ਨਰਿੰਦਰ ਕਾਲੇਕਾ, ਮੇਘ ਚੰਦ ਸ਼ੇਰਮਾਜਰਾ, ਸਤੀਸ਼ ਸ਼ਰਮਾ, ਕੇ ਐਸ ਸੇਖੋਂ, ਅੰਗਰੇਜ ਸਿੰਘ, ਗੁਲਜ਼ਾਰ ਸਿੰਘ, ਐਚ ਐਸ ਬੇਦੀ, ਯਸ਼ ਪਵਾਰ, ਸੁਰੇਸ਼ ਸ਼ਰਮਾ, ਕ੍ਰਿਸ਼ਨ ਕੁਮਾਰ, ਜਸਵੀਰ ਸਿੰਘ ਜੱਸੀ, ਦਨਵੇਸ਼ ਪੁਰੀ, ਮਨਮੋਹਨ ਸਿੰਘ, ਕੇ ਐਸ ਟਿਵਾਣਾ, ਮੈਡਮ ਕੁਲਦੀਪ ਕੌਰ, ਮਨਦੀਪ ਕੌਰ, ਜਯੋਤੀ ਤਿਵਾੜੀ ਅਤੇ ਆਮ ਆਦਮੀ ਪਾਰਟੀ ਦੇ ਸੈਂਕੜਿਆਂ ਦੀ ਗਿਣਤੀ ਵਿਚ ਹੋਰ ਵ¦ਟੀਅਰ ਵੀ ਹਾਜ਼ਰ ਸਨ।

Send this to a friend