April 23, 2026 6:15 pm

ਯੂਥ ਕਾਂਗਰਸੀਆਂ ਘੇਰੀ ਓਰਬਿਟ ਬੱਸ, ਬੀਬੀ ਕਾਂਗੜਾ ਸਣੇ ਦਰਜਨਾਂ ਕਾਂਗਰਸੀ ਆਗੂ ਗ੍ਰਿਫ਼ਤਾਰ

ਸੰਗਰੂਰ, 1 ਮਈ (ਗੁਰਜੰਟ ਸਿੰਘ ਚਾਹਲ)- ਬੀਤੇ ਦਿਨੀ ਮੋਗਾ ਵਿਖੇ ਇੱਕ ਦਲਿਤ ਔਰਤ ਅਤੇ ਉਸ ਦੀ ਮਾਸੂਮ ਬੇਟੀ ਨਾਲ ਬਾਦਲ ਪਰਿਵਾਰ ਦੀ ਓਰਬਿਟ ਬੱਸ ਅੰਦਰ ਹੋਈ ਛੇਡਛਾੜ ਅਤੇ ਮਾਸੂਮ ਲੜਕੀ ਦੀ ਹੋਈ ਮੋਤ ਤੋ ਖਫਾ ਯੂਥ ਕਾਂਗਰਸੀਆ ਸਥਾਨਕ ਬਰਨਾਲ ਚੋਕ ਵਿਖੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ ਦੀ ਅਗਵਾਈ ਹੇਠ ਰੋਸ ਵਜੋ ਇੱਕ ਓਰਬਿਟ ਬੱਸ ਨੂੰ ਘੇਰ ਲਿਆ ਅਤੇ ਜਿੱਥੇ ਭਾਰੀ ਪੁਲਿਸ ਪਾਰਟੀ ਸਮੇਤ ਪਹੁੰਚੇ ਐਸ.ਐਚ.ਓ ਸ੍ਰ ਸੁਖਦੇਵ ਸਿੰਘ ਅਤੇ ਪੁਲਿਸ ਮੁਲਾਜਮਾ ਵੱਲੋ ਖਿੱਚ ਧੂਹ ਕਰਕੇ ਬੀਬੀ ਕਾਂਗੜਾ ਸਣੇ ਭਾਰੀ ਗਿਣਤੀ ਵਿੱਚ ਯੂਥ ਕਾਂਗਰਸੀਆ ਨੂੰ ਗਿਰਫਤਾਰ ਕਰ ਲਿਆ ਜਿਨ੍ਹਾ ਵਿੱਚ ਮਹਿਲਾ ਯੂਥ ਕਾਂਗਰਸੀ ਆਗੂ ਵੀ ਹਾਜਰ ਸਨ। ਜਿਨ੍ਹਾ ਨੂੰ ਥਾਣਾ ਸਿਟੀ ਵਿਖੇ ਕੁਝ ਸਮਾਂ ਬੰਦ ਕਰਕੇ ਰਿਹਾ ਕਰ ਦਿੱਤਾ ਗਿਆ। ਇਸ ਮੋਕੇ ਯੂਥ ਕਾਗਰਸੀਆ ਵੱਲੋ ਬਾਦ

ਲ ਪਰਿਵਾਰ ਅਤੇ ਬਾਦਲ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜੀ ਕੀਤੀ ਗਈ। ਇਸ ਮੋਕੇ ਪਤੱਰਕਾਰਾ ਨਾਲ ਗੱਲ ਬਾਤ ਕਰਦਿਆ ਬੀਬੀ ਕਾਂਗੜਾ ਨੇ ਕਿਹਾ ਕਿ ਸੂਬੇ ਅੰਦਰ ਅੱਜ ਗੁੰਡਾ ਰਾਜ ਚੱਲ ਰਿਹਾ ਹੈ ਲੋਕ ਖੋਫ ਵਿੱਚ ਆਪਣੀ ਜਿੰਦਗੀ ਵਤੀਤ ਕਰ ਰਹੇ ਹਨ ਇਥੋ ਤੱਕ ਸਾਡੀ ਧੀਆ ਭੈਣਾ ਵੀ ਸੁਰੱਖਿਅਤ ਨਹੀ ਹਨ। ਉਨ੍ਹਾ ਕਿਹਾ ਕਿ ਮੋਗਾ ਵਿਖੇ ਬਾਦਲ ਪਰਿਵਾਰ ਦੀ ਓਰਬਿਟ ਬੱਸ ਵਿੱਚ ਗੁੰਡਿਆ ਵੱਲੋ ਦਲਿਤ ਮਾਂ ਬੇਟੀ ਨਾਲ ਕੀਤੀ ਘਿਨੋਣੀ ਹਰਕਤ ਨਾਲ ਬੇਟੀ ਦੀ ਮੋਤ ਹੋ ਗਈ ਅਤੇ ਮਾਂ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਜੋ ਕਿ ਸਮੂਹ ਪੰਜਾਬੀਆ ਲਈ ਸ਼ਰਮ ਵਾਲੀ ਗੱਲ ਹੈ। ਬੀਬੀ ਕਾਂਗੜਾ ਨੇ ਹਰਸਿਮਰਤ ਤੇ ਨਿਸ਼ਾਨਾ ਬਿੰਨਦੀਆ ਕਿਹਾ ਕਿ ਨੰਨ੍ਹੀ ਛਾਂ ਦਾ ਢੋਂਗ ਰਚਣ ਵਾਲੀ ਬੀਬਾ ਬਾਦਲ ਇੱਕ ਨੰਬਰ ਦੀ ਝੂਠੀ ਹੈ ਜੋ ਇਸ  ਬੱਸ ਨੂੰ ਆਪਣੀ ਮੰਨਣ ਤੋ ਇਨਕਾਰ ਕਰ ਰਹੀ ਹੈ ਜਦ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਵੀਕਾਰ ਕਰ ਰਹੇ ਹਨ ਇਹ ਮੰਦਭਾਗੀ ਬੱਸ ਸਾਡੀ ਹੀ ਸੀ। ਬੀਬੀ ਕਾਂਗੜਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋ ਆਪਣੇ ਓਰਬਿਟ ਦੇ ਸਾਰੇ ਮੁਲਾਜਮਾ ਨੂੰ ਗੁੰਡਾ ਗਰਦੀ ਕਰਨ ਦੀ ਪੂਰੀ ਹੱਲਾ ਸ਼ੇਰੀ ਦਿੱਤੀ ਹੋਈ ਹੈ ਜਿਸ ਕਾਰਨ ਉਹ ਲੋਕਾ ਦੀਆ ਜਿੰਦਗੀਆ ਨਾਲ ਖਿਲਵਾੜ ਕਰ ਰਹੇ ਹਨ। ਇਸ ਲਈ ਬੱਸ ਦੇ ਡਰਾਈਵਰ ਕੰਡੈਕਟਰ ਦੇ ਨਾਲ ਨਾਲ ਸੁਖਬੀਰ ਅਤੇ ਹਰਸਿਮਰਤ ਬਾਦਲ ਵਿਰੁੱਧ ਵੀ ਦਫਾ302 ਦਾ ਮੁੱਕਦਮਾ ਦਰਜ ਕੀਤਾ ਜਾਵੇ ਅਤੇ ਸੂਬੇ ਅੰਦਰ ਦੋੜ ਰਹੀਆ ਖੂਨੀ ਇਨ੍ਵਾ ਓਰਬਿਟ ਬੱਸਾ ਤੁਰੰਤ ਬੰਦ ਕੀਤੀਆ ਜਾਣ। ਉਨ੍ਹਾ ਚੇਤਾਵਨੀ ਦਿੰਦੀਆ ਕਿਹਾ ਕਿ ਜੇਕਰ ਓਰਬ੍ਯਿ ਬੱਸਾ ਦੇ ਸਾਰੇ ਪਰਮਿਟ ਬੰਦ ਨਾ ਕੀਤੇ ਤਾਂ ਕਾਂਗਰਸ ਪਾਰਟੀ ਵੱਲੇ ਬਾਦਲ ਪਰਿਵਾਰ ਅਤੇ ਬਾਦਲ ਸਰਕਾਰ ਵਿਰੁੱਧ ਮੋਰਚਾ ਖੋਲਿਆ ਜਾਵੇਗਾ। ਇਸ ਮੋਕੇ ਸੂਬਾ ਸਕੱਤਰ ਲਖਵੀਰ ਸਿੰਘ ਸੇਖੋ,ਯੂਥ ਕਾਂਗਰਸ ਦੇ ਜਨਰਲ ਸਕੱਤਰ ਹਰਪਾਲ ਸੋਨੂੰ, ਸਪੋਰਟਸ ਸੈਲ ਦੇ ਉਪ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ, ਸੀਨੀਅਰ ਯੂਥ ਕਾਂਗਰਸੀ ਪੂਸ਼ਪਾ ਰੰਗਾ, ਅੰਜੂ ਰਾਣੀ , ਸਰਬਜੀਤ ਕੋਰ ਸਿੇੱਧੂ, ਰਾਣੀ ਦੇਵੀ., ਵਿੰਨੋਦ ਕੋਹਰੀਆ, ਨਰੇਸ਼ ਰੰਗਾ, ਰਾਮ ਸਿੰਘ ਕਾਂਗੜਾ, ਅਵਤਾਰ ਤਾਰੀ ਸ਼ੇਰੋ, ਰਘਵੀਰ ਸਿੰਘ, ਅਮ੍ਰਿਤਪਾਲ ਸਿੰਘ , ਮਨਪ੍ਰੀਤ ਸਿੰਘ , ਰਾਮ ਸ਼ੇਰੋ ਆਦਿ ਹਾਜ਼ਰ ਸਨ।

Send this to a friend