ਬਰੇਟਾ, 30 ਅਪ੍ਰੈਲ (ਨਛੱਤਰ ਸਿੰਘ ਕਾਹਨਗੜ੍ਹ)- ਸਥਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਤੇ ਇਲਾਕੇ ਦੀ ਲੋਕਾਂ ਵੱਲੋ ਖੁਸ਼ੀ ਮਨਾਈ ਜਾ ਰਹੀ ਹੈ।ਸਥਾਨਕ ਨਗਰ ਕੌਸਲ ਦੇ ਪ੍ਰਧਾਨ ਵਿਕਾਸ ਗੋਇਲ ਕੌਸਲਰਾਂ ਵੱਲੋ ਖੁਸ਼ੀ ਪ੍ਰਗਟਾਈ ਗਈ। ਇਸੇ ਤਰਾਂ ਜਥੇਦਾਰ ਸੁਖਦੇਵ ਸਿੰਘ ਦਿਆਲਪੁਰਾ ਦੇ ਮਾਰਕੀਟ ਕਮੇਟੀ ਬਰੇਟਾ ਦਾ ਚੇਅਰਮੈਨ ਬਣਨ ਤੇ ਸਥਾਨਕ ਅਕਾਲੀ ਆਗੂਆਂ ਤੇ ਵਰਕਰਾਂ ਵੱਲੋ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਮਾਰਕੀਟਿੰਗ ਸੁਸਇਟੀ ਦੇ ਮੈਨੇਜਰ ਸ਼੍ਰ ਅਮਰੀਕ ਸਿੰਘ ਅਤੇ ਪ੍ਰਧਾਨ ਭੋਲਾ ਸਿੰਘ ਕਾਹਨਗੜ ਵੱਲੋ ਉਹਨਾਂ ਦਾ ਸੁਆਗਤ ਕੀਤਾ ਗਿਆ।
ਇਸ ਮੌਕੇ ਸੁਖਦੇਵ ਸਿੰਘ ਦਿਆਲਪੁਰਾ ਨੇ ਕਿਹਾ ਉਹ ਕਿਸਾਨਾ ਅਤੇ ਆੜਤੀਆਂ ਦੀਆਂ ਸਮੱਸਿਆਂਵਾ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਗੇ। ਇਸ ਨਵਨਿਯੁਕਤ ਮੈਂਬਰ ਟਹਿਲ ਸਿੰਘ ਖੁਡਾਲ, ਬਲਦੇਵ ਸਿੰਘ ਸਿਰਸੀਵਾਲਾ ਤੋ ਇਲਾਵਾ, ਸਿੰਕਦਰ ਸਿੰਘ ਜੈਲਦਾਰ ਕੌਸਲਰ, ਕੇਸਰ ਸਿੰਘ ਬਰੇਟਾ, ਗੁਰਵੀਰ ਸਿੰਘ ਲਾਲੀ ਨਰਿੰਦਰ ਸਿੰਘ ਕੈਂਥ, ਅਜੈਬ ਸਿੰਘ ਖੁਡਾਲ, ਮੇਹਰ ਚੰਦ ਚੁਲੜੀਆ, ਰਘਵੀਰ ਸਿੰਘ ਖੁਡਾਲ, ਬਸੰਤ ਸਿੰਘ ਬਖਸ਼ੀਵਾਲਾ ਬਿਰਛਾ ਸਿੰਘ ਕੇਵਲ ਕ੍ਰਿਸ਼ਨ ਆਦਿ ਹਾਜਰ ਸਨ।