April 26, 2026 10:48 am

ਮੈਂ ਹਿੰਦੂ ਅਤੇ ਮੁਸਲਮਾਨ ਹਾਂ : ਸਲਮਾਨ ਖਾਨ

ਨਵੀਂ ਦਿ¤ਲੀ, 29 ਅਪ੍ਰੈਲ (ਪੀ. ਟੀ.)- ਕਾਲੇ ਹਿਰਨ ਮਾਮਲੇ ’ਚ ਅ¤ਜ ਸਲਮਾਨ ਖ਼ਾਨ ਜੋਧਪੁਰ ਕੋਰਟ ’ਚ ਪੇਸ਼ ਹੋਏ। ਅਦਾਲਤ ਦੀ ਕਾਰਵਾਈ ਦੌਰਾਨ ਉਨ੍ਹਾਂ ਨੂੰ ਜਦ ਜ¤ਜ ਨੇ ਪੁ¤ਛਿਆ ਕਿ ਤੁਹਾਡੀ ਜਾਤੀ ਕੀ ਹੈ। ਇਸ ਉ¤ਤੇ ਸਲਮਾਨ ਖ਼ਾਨ ਨੇ ਕਿਹਾ ਕਿ ਹਿੰਦੁਸਤਾਨੀ। ਜ¤ਜ ਨੇ ਕਿਹਾ ਕਿ ਇਹ ਕੋਈ ਜਾਤੀ ਨਹੀਂ ਹੋਈ। ਤਦ ਸਲਮਾਨ ਨੇ ਕਿਹਾ ਕਿ ਹਿੰਦੂ – ਮੁਸਲਮਾਨ। ਜ¤ਜ ਨੇ ਪੁ¤ਛਿਆ ਕਿ ਇਹ ਕਿਵੇਂ। ਸਲਮਾਨ ਨੇ ਕਿਹਾ ਕਿ ਪਿਤਾ ਮੁਸਲਮਾਨ ਹੈ, ਮਾਂ ਹਿੰਦੂ। ਇਹ ਸਵਾਲ ਸਲਮਾਨ ਤੋਂ ਦੋ ਵਾਰ ਪੁ¤ਛਿਆ ਗਿਆ। ਸਲਮਾਨ ਨੇ ਦੋਵਾਂ ਵਾਰ ਇਹੀ ਜਵਾਬ ਦਿ¤ਤਾ। ਕੋਰਟ ‘ਚ ਪੇਸ਼ ਹੋਣ ‘ਤੇ ਸਲਮਾਨ ਨਾਰਮਲ ਸਨ। ਲੇਕਿਨ ਜਦੋਂ ਤਾਰੀਖ਼ ਦਾ ਮਸਲਾ ਆਇਆ ਤੇ ਸਲਮਾਨ ਦੇ ਵਕੀਲ ਨੇ ਤਾਰੀਖ਼ ਮੰਗੀ ਤਾਂ ਜ¤ਜ ਨੇ ਵਕੀਲ ਦੀ ਗ¤ਲ ਨਾ ਮੰਨ ਕੇ ਜਲਦੀ ਦੀ ਤਾਰੀਖ਼ ਦੇ ਦਿ¤ਤੀ । ਕੋਰਟ ‘ਚ 4 ਸਰਕਾਰੀ ਗਵਾਹਾਂ ਦੇ

ਬਿਆਨ ਬਾਰੇ ‘ਚ ਪੁ¤ਛਿਆ ਗਿਆ ਤਾਂ ਸਲਮਾਨ ਨੇ ਕਿਹਾ ਕਿ ਇਹ ਤਮਾਮ ਇਲਜ਼ਾਮ ਝੂਠੇ ਹਨ। ਮੈਂ ਇਸ ‘ਤੇ ਜਵਾਬ ਦੇਣਾ ਚਾਹਾਂਗਾ ਤੇ ਦਸਤਾਵੇਜ਼ ਪੇਸ਼ ਕਰਾਂਗਾ। ਸਲਮਾਨ ਖ਼ਾਨ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਮੈਂ ਨਿਰਦੋਸ਼ ਹਾਂ, ਮੈਨੂੰ ਫਸਾਇਆ ਗਿਆ ਹੈ। ਬਹਰਹਾਲ, ਕੋਰਟ ਨੇ ਇੰਨੀ ਰਾਹਤ ਜ਼ਰੂਰ ਦਿ¤ਤੀ ਕਿ 4 ਮਈ ਨੂੰ ਸਲਮਾਨ ਨੂੰ ਆਉਣ ਦੀ ਜ਼ਰੂਰਤ ਨਹੀਂ ਹੈ। ਹੁਣ ਇਸ ਕੇਸ ‘ਚ ਸਲਮਾਨ ਖ਼ਾਨ ਦੇ ਵਕੀਲ 4 ਮਈ ਨੂੰ ਉਨ੍ਹਾਂ ਦਾ ਪ¤ਖ ਰ¤ਖਣਗੇ।

Send this to a friend