April 26, 2026 6:29 am

ਐਨ.ਆਰ.ਆਈ. ਬੀਬੀ ਤੇ ਚਚੇਰੇ ਭਰਾ ਦਾ ਜਾਇਦਾਦ ਦੇ ਕਬਜ਼ੇ ਕਾਰਨ ਟਕਰਾਅ

ਜੈਤੋ, 28 ਅਪ੍ਰੈਲ (ਜੋਗਿੰਦਰ ਸਿੰਘ ਕਾਲੜਾ)- ਪਿੰਡ ਰੋੜੀਕਪੂਰਾ ਵਿੱਚ ਇੱਕ ਐਨ.ਆਰ. ਆਈ. ਬੀਬੀ ਤੇ ਉਸ ਦੇ ਚਚੇਰੇ ਭਾਈ ਅਜੀਤ ਸਿੰਘ ਜਾਇਦਾਦ ਦੇ ਕਬਜੇ ਟਕਰਾਅ ਹੋ ਗਿਆ ਹੈ ਗੁਰੂ ਘਰ ਦੇ ਸਪੀਕਰ ਦੀ ਅਵਾਜ ਰਹੀ ਲੋਕ ਇਕੱਤਰ ਹੋਏ।  ਐਨ.ਆਰ.ਆਈ. ਮਹਿਲਾ ਜਸਵਿੰਦਰ ਕੌਰ ਸਪੁੱਤਰੀ ਅੰਗਰੇਜ ਸਿੰਘ ਉਸ ਦੇ ਤਿੰਨਾਂ ਸਮਰਥਕਾ ਵਿਰੁੱਧ 452, 506, 120, 109 427, 34 ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਜੀਤ ਸਿੰਘ ਪੁੱਤਰ ਧੰਨਾ ਸਿੰਘ ਨੇ ਕਿਹਾ ਕਿ ਉਸ ਦੀ ਚਚੇਰੀ ਭੈਣ ਜਸਵਿੰਦਰ ਕੌਰ ਸਪੁੱਤਰੀ ਅੰਗਰੇਜ ਸਿੰਘ ਵਿਦੇਸ ਦੀ ਜੰਮਪਲ ਹੈ ਅਤੇ ਇਸ ਸਮੇ ਭਾਰਤ ਵਿੱਚ ਇਕ ਪ੍ਰਾਈਵੇਟ ਕੰਪਨੀ ਵਿੱਰ ਕੰਮ ਕਰਦੀ ਹੈ। ਉਸ ਨੇ ਦੋਸ ਲਗਾਉਦਿਆ ਕਿਹਾ ਕੁਝ ਦਿਨ ਪਹਿਲਾ ਜਸਵਿੰਦਰ ਕੌਰ ਉਸ ਦੇ ਘਰ ਤੇ ਕਬਜੇ ਦੀ ਨੀਅਤ ਨਾਲ ਆਪਣੇ ਹਮਾਇਤੀਆ ਨਾਲ ਆਈ ਘਰ ਦੇ ਵਿਹੜੇ ਵਿੱਚ ਖੜ੍ਹੇ ਦਰਖ਼ਤ ਵੱਢ ਦਿੱਤੇ ।

ਅੱਜ  ਫਿਰ ਫਾਰਚੂਰਨ ਗੱਡੀ ਅਤੇ ਤਿੰਨ ਵਿਅਕਤੀਆ ਨੂੰ ਨਾਲ ਲੈ ਕੇ ਆਈ ਪਰਿਵਾਰ ਨੇ ਆਪਣੀ ਬਚਾ ਲਈ ਅੰਦਰੋ ਘਰ ਦਰਵਾਜਾ ਬੰਦ ਕਰ ਲਿਆ। ਮਗਰੋਂ ਉਨ੍ਹਾਂ ਨੇ ਚਾਰ ਦੀਵਾਰੀ ਨੂੰ ਬਾਹਰੋ ਪੌੜੀ ਲਾ ਕੇ ਪ੍ਰਵੇਸ ਕੀਤਾ ਅਤੇ ਕੰਧ ਢਾਹੁਣੀ ਸੁਰੂ ਕਰ ਦਿੱਤੀ ਅਜੀਤ ਸਿੰਘ ਦੋਸ ਲਾਇਆ ਕਿ ਉਨ੍ਹਾਂ ਦੁਆਰਾ ਇੱਟਾ ਵੱਟਿਆ ਨਾਲ ਪਰਿਵਾਰਕ ਮੈਂਬਰਾਂ ਤੇ ਕਥਿਤ ਹਮਲਾ ਕੀਤਾ, ਜਿਸ ਨਾਲ ਘਰ ਦੇ ਕਮਰਿਆਂ ਦੀਆਂ ਬਾਰੀਆਂ ਦੇ ਸੀਸੇ ਟੁੱਟ ਗਏ। ਪਿੰਡ ਦੇ ਭਾਰੀ ਇੱਕਠ ਦੌਰਾਨ ਸਾਬਕਾ ਸਰਪੰਚ ਕੁਲਵੰਤ ਸਿੰਘ ਨੇ ਦੱਸਿਆ ਜਸਵਿੰਦਰ ਕੌਰ ਤੇ ਅਜੀਤ ਸਿੰਘ ਦੇ ਪੁਰਖ਼ਿਆ ਦੀ ਜਾਇਦਾਦ ਦੀ ਲਿਖਤੀ ਰੂਪ ਵਿੱਚ ਵੰਡ ਬਹੁਤ ਸਮਾ ਪਹਿਲਾ ਹੋ ਚੁੱਕੀ ਹੈ ਪਰ ਜਸਵਿੰਦਰ ਕੌਰ ਹੁਣ ਆਪਣੇ ਪੁਸ਼ਤੈਨੀ ਘਰ ਤੇ ਹੱਕ ਜਤਾ ਰਹੀ ਹੈ। ਘਟਨਾ ਪਿੱਛੋ ਪੁਲਿਸ ਰੋੜੀਕਪੂਰਾ ਪੁੱਜੀ ਅਤੇ ਜਸਵਿੰਦਰ ਕੌਰ ਤੇ ਉਸ ਤੇ ਤਿੰਨ ਸਮਰਥਕਾਂ ਇੰਦਰਜੀਤ ਸਿੰਘ  ਵਾਸੀ ਮੰਡੀਰਾਂ,ਅਵਤਾਰ ਸਿੰਘ ਹਰੀ ਨੌ,ਹਰਦੀਪ ਸਿੰਘ ,ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਉਨ੍ਹਾਂ ਕੋਲੋ ਇੱਥ ਬਾਰ੍ਹਾ ਬੋਰ ਦੀ ਬੰਦੂਕ ਵੀ ਕਬਜੇ ਵਿੱਚ ਲਈ ਹੈ। ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਏ. ਐਸ. ਆਈ ਜਗਤਾਰ ਸਿੰਘ ਮੁਤਾਬਕਾ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।

Send this to a friend