ਪਠਾਨਕੋਟ, 28 ਅਪ੍ਰੈਲ (ਅਜੇ)-ਕਰੋੜਾਂ ਦੀ ਲਾਗਤ ਨਾਲ ਪੰਜਾਬ ਵਾਟਰ ਸਪਲਾਈ ਸਕੀਮ ਬੋਰਡ ਦਾ ਡਿਸਪੋਜ਼ਲ ਪਲਾਂਟ ਪਿੰਡ ਲਾਡੋ ਚੱਕ ’ਚ ਬਣ ਕੇ ਤਿਆਰ ਹੋ ਚੁੱਕਾ ਹੈ। ਪ੍ਰੰਤੁ ਬਿਜਲੀ ਵਿਭਾਗ ਵੱਲੋਂ ਕੁਨੈਕਸ਼ਨ ਨਾ ਦੇਣ ’ਤੇ ਇਸ ਨੂੰ ਚਾਲੂ ਨਹੀਂ ਕੀਤਾ ਜਾ ਸਕਿਆ।ਇਸ ਬਾਰੇ ਇੰਜੀਨੀਅਰ ਦੀਪਕ ਸੈਣੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਕਰੀਬ 17 ਕਰੋੜ ਕੰਸਟਰਕਸ਼ਨ ਅਤੇ 2.78 ਕਰੋੜ ਰੁਪਏ ਆਪਰੇਸ਼ਨ ਅਤੇ ਮੇਨਟੀਨੇਂਸ ਲਈ ਅਨੁਮਾਨਿਤ ਰਾਸ਼ੀ ਰਖੀ ਗਈ ।ਉਨ੍ਹਾਂ ਦੱਸਿਆ ਕੀ ਇਸ ਪ੍ਰੋਜੈਕਟ ਦੇ ਬਣਨ ਦੇ ਨਾਲ ਸ਼ਹਿਰ ’ਚ ਸੀਵਰੇਜ ਸਮਸਿਆਂ ਦਾ ਹੱਲ ਹੋਵੇਗਾ।ਉਨ੍ਹਾਂ ਦੱਸਿਆ ਕਿ ਬਿਜਲੀ ਬੋਰਡ ਨੂੰ ਕੁਨੇਕਸ਼ਨ ਲਈ ਪ੍ਰੋਸੇਸਿੰਗ ਫੀਸ ਪਹਿਲਾ 9 ਲਖ 78 ਹਜ਼ਾਰ ਜਮਾਂ ਕਰਵਾ ਚੁਕੇ ਹਨ ਅਤੇ ਕੁਝ ਪੇਸੇ ਜਮਾ ਕਰਵਾਉਣੇ ਬਾਕੀ ਹੈ ਜਿਸਨੇ ਜਮਾ ਕਰਵਾ ਦਿੱਤਾ ਜਾਵੇਗਾ ਪ੍ਰੁੰਤੁ ਉਹਨਾਂ ਨੂੰ ਵਿਭਾਗ ਵਲੋਂ ਕੁਨੇਕਸ਼ਨ ਨਹੀ ਦਿੱਤਾ ਗਿਆ। ਇਸ ਪਲਾਂਟ ਦੇ ਨਾਲ ਸ਼ਹਿਰ ਵਿੱਚ ਬਰਸਾਤ ਦੇ ਕਾਰਨ
ਸੀਵਰੇਜ ਵਿੱਚ ਜਮਾਂ ਹੋਣ ਵਾਲਾ ਪਾਣੀ, ਅਤੇ ਨਾਲੀਆਂ ਦਾ ਪਾਣੀ ਹੁਣ ਇਸ ਪਲਾਂਟ ਦੇ ਜਰੀਏ ਸਾਫ਼ ਹੋਵੇਗਾ। ਇਸ ਪਲਾਂਟ ਦਾ ਕੰਮ ਨੰਬਰ 2011 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਕਰੀਬ 95 ਪ੍ਰੀਸ਼ਤ ਕੰਮ ਪੂਰਾ ਹੋ ਚੁੱਕਾ ਹੈ।
ਇਸ ਬਾਰੇ ਕੰਪਨੀ ਦੇ ਸਾਇਟ ਇੰਜੀਅਰ ਯੋਗੇਸ਼ ਸੈਨੀ ਨੇ ਦੱਸਿਆ ਕੀ ਇਸ ਡਿਸਪੋਜਲ ਪਲਾਂਟ ਦਾ ਠੇਕਾ ਆਂਧਰਾ ਪਰਦੇਸ਼ ਦੀ ਕੰਪਨੀ ਨੂੰ ਦਿੱਤਾ ਹੈ। ਪਿਛਲੇ ਮਹੀਨੇ ਇਸ ਪਲਾਂਟ ਦੀ ਟੇਸਟਿੰਗ ਕਿੱਤੀ ਜਾ ਚੁੱਕੀ ਹੈ ਜੋ ਸਹੀ ਰਹੀ। ਉਹਨਾਂ ਦੱਸਿਆ ਕੀ ਪਲਾਂਟ ਵਿਚ ਪੇਨਲਾਂ ਨੂੰ ਪੂਰੀ ਤਰਾਂ ਫਿਟ ਕਰ ਦਿੱਤਾ ਗਿਆ ਹੈ।ਇਸ ਪਲਾਂਟ ਵਿੱਚ 6 ਬਲਾਕ ਰਖੇ ਹਨ ਜਿਹਨਾਂ ਵਿਚ 4 ਬਲਾਕ ਕੰਮ ਕਰਨਗੇ ਅਤੇ 2 ਬਲਾਕਾਂ ਨੂੰ ਸ?ਪੇਇਰ ਰਖੀਆਂ ਗਿਆ ਹੈ। ਸ਼ਹਿਰ ਦੀ ਗੰਦਗੀ ਨੂੰ ਪਲਾਂਟ ਵਿੱਚ ਪਾਉਣ ਲਈ ਪਾਇਪਾਂ ਵੀ ਫਿਟ ਹੋਏ ਚੁੱਕੀਆਂ ਹਨ।
ਸ਼ਹਿਰ ਦੀ ਗੰਦਗੀ ਨੂੰ 2 ਏਨਲਟ ਦੇ ਜਰੀਏ ਪਲਾਂਟ ਦੇ ਅੰਦਰ ਫਿਲਟਰ ਰਾਹੀਂ ਪਾਇਆ ਜਾਇਗਾ।2 ਇਨਲਟਾ ਵਿਚ ਇਕ ਮੈਨੁਅਲ ਅਤੇ ਦੂਜਾ ਇਲੇਕਟ੍ਰਿਕ ਹੈ। ਜਿਸ ਤੋ ਬਾਅਦ ਗੇਇਜ ਫਲੋ ਮੀਟਰ ਰਹੀਂ ਰੋਜਾਨਾ ਪਾਣੀ ਦੇ ਫਲੋ ਨੂੰ ਜਾਚਿਆਂ ਜਾਵੇਗਾ। ਗੰਦੇ ਪਾਣੀ ਨੂੰ ਪਲਾਂਟ ਵਿੱਚ ਬਣੇ ਟੇੰਕਾ ਵਿੱਚ ਸੁੱਟਿਆ ਜਾਇਗਾ ਅਤੇ ਫੇਰ ਹਵਾ ਦੇ ਪ੍ਰੇਸ਼ਰ ਵਾਲਿਆ ਪਾਇਪਾਂ ਰਹੀ ਪਾਣੀ ਨੂੰ ਫਿਲਟਰ ਕੀਤਾ ਜਾਵੇਗਾ। ਜਿਸ ਤੋਂ ਬਾਅਦ ਕਲੋਰੀਨ ਮਿਕ?ਸ ਕਰਕੇ ਪਾਣੀ ਨਹਿਰਾਂ ਵਿੱਚ ਛੱਡਿਆ ਜਾਇਗਾ। ਉਹਨਾਂ ਦੱਸਿਆ ਕੀ ਇਹ ਪਾਣੀ ਨੂੰ ਫਸਲਾਂ ਨੂੰ ਦੇਣ ਲੈ ਬਹੁਤ ਉਪਯੋਗੀ ਸਿੱਧ ਹੋਵੇਗਾ।
ਕੀ ਕਹਿੰਦੇ ਨੇ -ਬਿਜਲੀ ਵਿਭਾਗ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸੁਰਿੰਦਰ ਕੁਮਾਰ- ਇਸ ਬਾਰੇ ਸਹਾਇਕ ਕਾਰਜਕਾਰੀ ਇੰਜੀਨੀਅਰ ਸੁਰਿੰਦਰ ਕੁਮਾਰ ਨੇ ਕਿਹਾ ਕੀ ਕੰਪਨੀ ਵਲੋਂ ਸ਼ਿਫਟਿੰਗ ਲਈ ਪ੍ਰੋਸੈਸਿੰਗ ਫੀਸ ਕਰੀਬ 9 ਲਖ 42 ਹਜ਼ਾਰ 500 ਰੁਪਏ ਜਮਾਂ ਕਰਵਾਏ ਗਏ ਜਿਸਦੇ ਬਾਅਦ ਵਿਭਾਗ ਵਲੋਂ ਉਹਨਾਂ ਨੂੰ ਕਈ ਡਿਮਾੰਡ ਨੋਟਿਸ ਭੇਜ ਕੇ ਪੇਸੇ ਜਮਾਂ ਕਰਵਾਉਣ ਲਈ ਕਿਹਾ ਗਿਆ। ਉਹਨਾਂ ਕਿਹਾ ਕੀ ਕੰਪਨੀ ਵਲੋਂ ਪੂਰੇ ਪੇਸੇ ਜਮਾਂ ਕਰਵਾਉਂਦ ਤੇ ਕਰੀਬ 40-45 ਦਿਨਾਂ ਦੇ ਅੰਦਰ ਕੁਨੇਕਸ਼ਨ ਦਿੱਤਾ ਜਾਵੇਗਾ।