April 26, 2026 2:19 am

ਗਿਆਨੀ ਰਾਮ ਸਿੰਘ ਖਾਲਸਾ ਦਾ ਫਰੈਂਕਫਰਟ ’ਚ ਸਨਮਾਨ

ਫਰੈਂਕਫਰਟ, 27 ਅਪ੍ਰੈਲ (ਪੀ. ਟੀ.)- ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਾਮ ਸਿੰਘ ਖਾਲਸਾ ਮੁਖੀ ਦਮਦਮੀ ਟਲਸਾਲ ਸੰਗਰਾਵਾਂ ਨੇ ਆਪਣੇ ਯੂਰਪ ਦੇ ਧਰਮ ਪ੍ਰਚਾਰ ਦੌਰੇ ਦੌਰਾਨ ਪਹਿਲੇ ਪੜਾਅ ਜਰਮਨੀ ਦੇ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਦੋ ਰੋਜ਼ਾ ਗੁਰਬਾਣੀ ਦੀ ਲੋਅ ਚ ਕਥਾ-ਵਖਿਆਨ ਕੀਤਾ! ਹਫਤਤਾਵਾਰੀ ਸਜੇ ਦੀਵਾਨ ਚ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ਕਠਿਆਲੀ ਦੇ ਜੱਥੇ  ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ! ਸਿੱਖ ਫੈਡਰੇਸ਼ਨ ਦੇ ਸੀਨੀਅਰ ਆਗੂ ਭਾਈ ਗੁਰਦਿਆਲ ਸਿੰਘ ਲਾਲੀ ਨੇ ਆਪਣੇ ਸੰਬੋਧਨ ਚ ਗਿ: ਰਾਮ ਸਿੰਘ ਖਾਲਸਾ ਨੂੰ ਜੀ ਆਇਆ ਆਖਦਿਆਂ ਉਨ੍ਹਾਂ ਦੀ ਸ਼ਖਸ਼ੀਅਤ ਸਬੰਧੀ ਮਾਣਮੱਤੇ ਸ਼ਬਦਾਂ ਰਾਹੀਂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ! ਆਪਣੇ 90 ਮਿੰਟ ਦੇ ਵਖਿਆਨ ਚ ਗਿ: ਰਾਮ ਸਿੰਘ ਖਾਲਸਾ ਨੇ ਸ਼ਰਧਾ,ਸ਼ਰਧਾਲੂ ਬਾਰੇ ਵਿਸਥਾਰ ਨਾਲ ਰੌਸ਼

ਨੀ ਪਾਈ! ਗੁਰੂ ਲੜ ਲ੍ਹੱਗੇ,ਤੇ ਗੁਰੂ ਤੋਂ ਟੁੱਟੇ ਮਨੁੱਖ ਦੇ ਜੀਵਨ ਨੂੰ ਮੌਤ ਬਰਾਬਰ ਦੱਸਿਆ !  ਪ੍ਰਬੰਧਕ ਕਮੇਟੀ ਵੱਲੋਂ ਸ. ਅਨੂਪ ਸਿੰਘ ਘੋਤੜਾ ਨੇ ਗਿਆਨੀ ਰਾਮ ਸਿੰਘ ਖਾਲਸਾ ਤੇ ਸੰਗਤਾਂ ਦਾ ਧੰਨਵਾਦ ਕੀਤਾ! ਇਸ ਮੌਕੇ ਪ੍ਰਬੰਧਕਾਂ ਤੇ ਸੰਗਤ ਵੱਲੋਂ ਭਾਈ ਅਮਰੀਕ ਸਿੰਘ ਕਠਿਆਲੀ  ,ਭਾਈ ਸੰਦੀਪ ਸਿੰਘ ਖਾਲੜਾ ਨੇ ਗਿ: ਰਾਮ ਸਿੰਘ ਖਾਲਸਾ  ਨੂੰ ਸਿਰੋਪਾਓ ਦੀ ਬਖਸ਼ਿਸ਼  ਨਾਲ ਸਨਮਾਨਿਤ ਕੀਤਾ।

Send this to a friend