April 25, 2026 10:31 pm

ਅੱਜ ਓਲੰਪਿਕ ਕਮੇਟੀ ਦੇ ਮੁਖੀ ਬਾਕ ਨੂੰ ਮਿਲਣਗੇ ਪ੍ਰਧਾਨ ਮੰਤਰੀ

ਨਵੀਂ ਦਿੱਲੀ, 26 ਅਪ੍ਰੈਲ (ਪੀ. ਟੀ.)- ਓਲੰਪਿਕ-2024 ਦੀ ਮੇਜ਼ਬਾਨੀ ਦਾ ਭਾਰਤ ਵਲੋਂ ਦਾਅਵਾ ਕੀਤੇ ਜਾਣ ਦੀ ਸੰਭਾਵਨਾ ਦੀਆਂ ਅਟਕਲਾਂ ਵਿਚਾਲੇ ਕੌਮਾਂਤਰੀ ਓਲੰਪਿਕ ਕਮੇਟੀ ਦੇ ਮੁਖੀ ਥਾਮਸ ਬਾਕ ਭਾਰਤੀ ਖੇਡਾਂ ਦੇ ਵਿਕਾਸ ‘ਤੇ ਚਰਚਾ ਲਈ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਬਾਕ 2013 ਵਿਚ ਆਈ.ਓ.ਸੀ. ਪ੍ਰਮੁੱਖ ਬਣਨ ਤੋਂ ਬਾਅਦ ਪਹਿਲੀ ਵਾਰ ਭਾਰਤ ਆ ਰਹੇ ਹਨ। ਉਹ ਕੱਲ ਸ਼ਾਮ ਇੱਥੇ ਪਹੁੰਚਣਗੇ ਤੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਾਲ ਮਿਲਣਗੇ। ਉਹ ਅੱਜ ਰਾਤ ਇੱਥੇ ਪਹੁੰਚਣਗੇ। ਪ੍ਰਧਾਨ ਮੰਤਰੀ ਨਾਲ ਉਹ ਸੋਮਵਾਰ ਨੂੰ ਸ਼ਾਮਲ ਮਿਲਣਗੇ। ਇਸ ਤੋਂ ਪਹਿਲਾਂ ਸ਼ਹਿਰ ਦੇ ਇਕ ਹੋਟਲ ਵਿਚ ਭਾਰਤੀ ਓਲੰਪਿਕ ਸੰਘ ਦੀ ਕਾਰਜਕਾਰੀ ਕਮੇਟੀ ਨਾਲ ਮੁਲਾਕਾਤ ਕਰਨਗੇ। ਖੇਡ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਖੇਡ ਮੰਤਰੀ ਸਰਬਾਨੰਦ ਸੋਨੋਵਾਰ ਕੱਲ ਉਨ੍ਹਾਂ ਦੇ ਸਨਮਾਨ ਵਿਚ ਲੰਚ ਦੇਣਗੇ। ਲੁਸਾਨੇ ਜਾਣ ਤੋਂ ਪਹਿਲਾਂ ਵਾਕ ਮੀਡੀਆ ਨਾਲ ਵੀ ਗੱਲਬਾਤ ਕਰ ਸਕਦੇ ਹਨ।

Send this to a friend