ਸ੍ਰੀ ਅਨੰਦਪੁਰ ਸਾਹਿਬ 26 ਅਪ੍ਰੈਲ (ਦਵਿੰਦਰਪਾਲ ਸਿੰਘ/ਅੰਕੁਸ਼)- ਪੰਜਾਬ ਦੇ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਨੇ ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਸਮਾਗਮਾਂ ਵਿੱਚ ਦੇਸ਼ ਵਿਦੇਸ਼ ਦੀਆਂ ਉਘੀਆਂ ਹਸਤੀਆਂ ਨੂੰ ਸ਼ਾਮਲ ਕਰਨ ਤੇ ਜੋਰ ਦਿੱਤਾ ਹੈ। ਉਹਨਾਂ ਨੇ ਇਹਨਾਂ ਸਮਾਗਮਾਂ ਵਿਚ ਵੱਖ ਵੱਖ ਧਰਮਾਂ ਦੇ ਆਗੂਆਂ ਅਤੇ ਪ੍ਰਮੁੱਖ ਧਾਰਮਿਕ ਸਖਸ਼ੀਅਤਾ ਨੂੰ ਸ਼ਾਮਲ ਕਰਨ ਤੇ ਵੀ ਜੋਰ ਦਿੱਤਾ ਹੈ ਅਤੇ ਸ਼੍ਰੀ ਅਨੰਦਪੁਰ ਸਾਹਿਬ ਦਾ ਇਹ 350 ਸਾਲਾ ਸਥਾਪਨਾ ਦਿਵਸ ਪੂਰੇ ਜਾਹੋ ਜਲਾਲ ਮਨਾਇਆ ਜਾਵੇਗਾ।
ਇਹ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਪੱਤਰਕਾਰਾ ਨਾਲ ਇਕ ਵਿਸੇਸ ਗੱਲਬਾਤ ਦੋਰਾਨ ਕੀਤਾ। ਉਹਨਾਂ ਨੇ ਕਿਹਾ ਕਿ ਜੂਨ ਮਹੀਨੇ ਵਿਚ 350ਵਾਂ ਸਥਾਪਨਾ ਦਿਵਸ ਮਨਾਉਣ ਲਈ ਪ੍ਰਬੰਧਾ ਬਾਰੇ
ਮੁੱਖ ਮੰਤਰੀ ਦੀ ਪ੍ਰਧਾਨਗੀ ਵਿਚ ਮੀਟਿੰਗ ਹੋ ਚੁੱਕੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਧਰਤੀ ਦਾ ਸਿੱਖ ਇਤਿਹਾਸ ਵਿਚ ਮਹੱਤਵਪੂਰਨ ਸਥਾਨ ਹੈ। ਇਸ ਲਈ ਜੂਨ ਮਹੀਨੇ 17 ਤੋਂ 19 ਜੂਨ ਤੱਕ ਹੋਣ ਵਾਲੇ ਸਮਾਗਮਾਂ ਵਿਚ ਦੇਸ਼ ਵਿਦੇਸ਼ ਦੀਆਂ ਪ੍ਰਮੁੱਖ ਧਾਰਮਿਕ, ਰਾਜਨੀਤਕ ਤੇ ਸਮਾਜਿਕ ਸ਼ਖਸ਼ੀਅਤਾ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇਗਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹਨਾਂ ਸਮਾਗਮਾ ਦੀਆਂ ਤਿਆਰੀਆਂ ਲਈ ਇਕ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ 1999 ਦੇ ਖਾਲਸਾ ਸਿਰਜਣਾ ਦਿਵਸ ਸਮਾਗਮਾਂ ਦੀ ਤਰ੍ਹਾਂ ਸਫੇਦ ਰੰਗ ਵਿਚ ਰੰਗ ਦਿੱਤਾ ਜਾਵੇਗਾ। ਜਿਸਦੇ ਲਈ ਦਿੱਲੀ ਤੋਂ 2 ਮੈਂਬਰੀ ਟੀਮ ਸ੍ਰੀ ਅਨੰਦਪੁਰ ਸਾਹਿਬ ਪੁੱਜ ਗਈ ਹੈ। ਜਿਸਦੇ ਮੈਂਬਰਾ ਕੁਲਦੀਪ ਸਿੰਘ ਭੋਗਲ ਅਤੇ ਧੰਨਵੰਤ ਸਿੰਘ ਨੇ ਪ੍ਰਸ਼ਾਸ਼ਨ ਨਾਲ ਮੀਟਿੰਗ ਕਰਕੇ ਅਨਦਾਜਨ ਖਰਚੇ ਉਤੇ ਵਿਚਾਰ ਕਰਨਾ ਸੁਰੂ ਕਰ ਦਿਤਾ ਹੈ ਇਹ ਕਮੇਟੀ ਅਗਲੇ ਤਿੰਨ ਦਿਨਾ ਵਿਚ ਆਪਣੀ ਰਿਪੋਰਟ ਦੇ ਦੇਵੇਗੀ ਅਤੇ 1 ਮਈ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਚ ਸਫੇਦ ਰੰਗ ਨਾਲ ਰੰਗਣ ਦਾ ਕੰਮ ਸੁਰੂ ਹੋ ਜਾਵੇਗਾ। ਜੋ ਕਿ ਮਈ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗ। ਪ੍ਰ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਾਲ 1999 ਚ ਮਨਾਏ ਗਏ 300 ਸਾਲਾ ਖਾਲਸਾ ਸਿਰਜਣਾ ਦਿਵਸ ਵਾਂਗ ਹੀ ਮਨਮੋਹਕ ਲਾਈਟਿੰਗ ਨਾਲ ਸ੍ਰੀ ਅਨੰਦਪੁਰ ਸਾਹਿਬ ਨੂੰ ਇਕ ਹਫਤੇ ਲਈ ਰੋਸ਼ਨਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਜੋਰਾਂ ਸੋਰਾ ਨਾਲ ਮਨਾਉਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਸਮਾਗਮਾਂ ਜੋਰਾ ਸੋਰਾਂ ਨਾਲ ਮਨਾਏ ਜਾਣਗੇ ਅਤੇ ਫੰਡਾ ਦੀ ਕੋਈ ਘਾਟ ਨਹੀ ਆਵੇਗੀ। ਉੁਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਗੱਠੀਤ ਹੋਈ ਕਮੇਟੀ ਵਿਚ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ, ਸ੍ਰੀ ਸੁਨੀਲ ਜਾਖੜ, ਸ.ਚਰਨਜੀਤ ਸਿੰਘ ਅਟਵਾਲ, ਸ੍ਰੀ ਮਦਨ ਮੋਹਨ ਮਿੱਤਲ,ਸ.ਸੋਹਣ ਸਿੰਘ ਠੰਡਲ, ਜਥੇਦਾਰ ਅਵਤਾਰ ਸਿੰਘ, ਜਥੇਦਾਰ ਮਨਜੀਤ ਸਿੰਘ ਜੀ.ਕੇ., ਸ.ਚਰਨਜੀਤ ਸਿੰਘ ਚੱਢਾ, ਸੰਪਾਦਕ ਬਰਜਿੰਦਰ ਸਿੰਘ ਹਮਦਰਦ, ਸ.ਸੁਖਦੇਵ ਸਿੰਘ ਢੀਡਸ਼ਾ, ਸ. ਬਲਵਿੰਦਰ ਸਿੰਘ ਭੂੰਦੜ, ਸ.ਰਣਜੀਤ ਸਿੰਘ ਬ੍ਰਹਮਪੁਰਾ, ਵੀ.ਸੀ.ਡਾ.ਜਸਪਾਲ ਸਿੰਘ,ਪ੍ਰੋ. ਕਿਰਪਾਲ ਸਿੰਘ, ਪਿਰਥੀ ਪਾਲ ਸਿੰਘ ਕਪੂਰ, ਸ.ਤਰਲੋਚਨ ਸਿੰਘ, ਬੀਬੀ ਜਗੀਰ ਕੋਰ, ਡਾ.ਜਸਵੰਤ ਸਿੰਘ ਨੇਕੀ, ਜਨਾਬ ਇਜ਼ਹਾਰ ਆਲਮ, ਬ੍ਰਿਗੇਡੀਅਰ ਗੁਗਨੇਜਾ ਅਤੇ ਦਾਸ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼ਾਮਲ ਕੀਤਾ ਗਿਆ ਹੈ। ਜਦੋ ਕਿ ਸਮਾਗਮਾਂ ਦੀਆਂ ਤਿਆਰੀਆਂ ਲਈ ਗਠਤ 5 ਮੈਂਬਰੀ ਕਮੇਟੀ ਵਿਚ ਭਾਈ ਅਮਰਜੀਤ ਸਿੰਘ ਚਾਵਲਾ ਨੂੰ ਵਿਸੇਸ ਤੋਰ ਤੇ ਸਾਮਿਲ ਕੀਤਾ ਗਿਆ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜੂਨ ਮਹੀਨੇ ਵਿਚ ਹੋਣ ਵਾਲੇ ਸਮਾਗਮਾਂ ਵਿਚ ਸਾਂਝੀ ਵਾਲਤਾ, ਮਾਨਵਤਾ ਦਾ ਭਲਾ ਅਤੇ ਮਨੁੱਖੀ ਹੱਕਾ ਦੀ ਰਾਖੀ ਵਿਸੇ ਉਤੇ ਸੈਮੀਨਾਰ ਵੀ ਕਰਵਾਏ ਜਾਣਗੇ। ਪੰਜਾਬ ਸਰਕਾਰ ਵਲੋਂ ਇਹਨਾਂ ਸਮਾਗਮਾਂ ਦੀ ਰੂਪ ਰੇਖਾ ਜਲਦੀ ਤਿਆਰ ਕਰ ਲਈ ਜਾਵੇਗੀ। ਇਸ ਮੋਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਅਮਰਜੀਤ ਸਿੰਘ ਚਾਵਲਾ, ਮਹਿੰਦਰ ਸਿੰਘ ਵਾਲੀਆਂ ਪ੍ਰਧਾਨ ਨਗਰ ਕੋਸ਼ਲ, ਅਮਰਜੀਤ ਬੈਂਸ ਐਸ.ਡੀ.ਐਮ., ਦਿਲਬਾਗ ਸਿੰਘ ਨਾਇਬ ਤਹਿਸੀਲਦਾਰ, ਇੰਦਰਜੀਤ ਸਿੰਘ ਬੇਦੀ, ਹਰਭਜਨ ਸਿੰਘ ਮਜਾਰਾ, ਗੁਰਵਿੰਦਰ ਸਿੰਘ ਵਾਲੀਆਂ , ਤਖਤ ਸ੍ਰੀ ਕੇਸਗੜ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ, ਹਰਦੇਵ ਸਿੰਘ ਪੀ.ਏ. , ਗੁਰਅਵਤਾਰ ਸਿੰਘ ਚੰਨ, ਆਸ਼ੂ ਧੀਮਾਨ, ਪਰਮਜੀਤ ਸਿੰਘ ਪੰਮਾ, ਮਨਜਿੰਦਰ ਸਿੰਘ ਬਰਾੜ, ਮਨਜੀਤ ਸਿੰਘ ਬਾਸੋਵਾਲ, ਨਰਿੰਦਰ ਸਿੰਂਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।