ਨਵੀਂ ਦਿੱਲੀ, 4 ਅਗਸਤ (ਪੀ. ਟੀ.)- ਸੀ. ਬੀ. ਆਈ. ਸੁਪਰੀਮ ਕੋਰਟ ਦੇ ਸਾਹਮਣੇ ਅਪਣਾ ਪੱਖ ਪੁਰਜ਼ੋਰ ਤਰੀਕੇ ਨਾਲ ਰੱਖੇਗੀ ਕਿ ਉਸਦੀ ਖੁਦਮੁਖਤਾਰੀ ਦੀ ਮੰਗ ਕਾਨੂੰਨੀ ਹੈ ਅਤੇ ਇਸ ਤਰ੍ਹਾਂ ਉਹ ਆਪਣੇ ਕੰਮਕਾਜ ‘ਚ ਦਖਲ ਅੰਦਾਜੀ ਨੂੰ ਰੋਕਣ ਲਈ ਰਸਤਾ ਸਾਫ ਕਰਾਉਣ ਦੀ ਕੋਸ਼ਿਸ਼ ਕਰੇਗੀ। ਗੌਰਤਲਬ ਹੈ ਕਿ ਸਰਕਾਰ ਨੇ ਸੀ.ਬੀ.ਆਈ. ਦੇ ਡਾਇਰੈਕਟਰ ਨੂੰ ਹੋਰ ਜਿਆਦਾ ਅਧਿਕਾਰ ਦੇਣ ਦੇ ਏਜੰਸੀ ਦੇ ਸੁਝਾਅ ਨੂੰ ਨਾਮਨਜ਼ੂਰ ਕਰ ਦਿੱਤਾ ਹੈ।