ਬੀਜਿੰਗ, 4 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਬੁੱਢੀ ਹੁੰਦੀ ਜਾ ਰਹੀ ਜਨਸੰਖਿਆ ਦੇ ਕਾਰਨ ਚੀਨ ਆਪਣੀ ਇਕ ਸੰਤਾਨ ਨੀਤੀ ‘ਚ ਹੋਰ ਰਿਆਇਤ ਦੇਣ ਦਾ ਵਿਚਾਰ ਕਰ ਰਿਹਾ ਹੈ। ਨਵੀਂ ਨੀਤੀ ਦੇ ਤਹਿਤ ਪਤੀ ਜਾਂ ਪਤਨੀ ਵਿਚੋਂ ਇਕ ਵੀ ਅਗਰ ਆਪਣੇ ਪਰਿਵਾਰ ਦੀ ਇਕਲੌਤੀ ਸੰਤਾਨ ਹੈਂ ਤਾਂ ਉਨ੍ਹਾਂ ਨੂੰ ਦੂਸਰੀ ਸੰਤਾਨ ਨੂੰ ਜਨਮ ਦੇਣ ਦੀ ਛੁੱਟ ਹੋਵੇਗੀ। ਹੁਣ ਦੀ ਨੀਤੀ ਅਨੁਸਾਰ ਜੇ ਪਤੀ ਜਾਂ ਪਤਨੀ ਦੋਵੇਂ ਹੀ ਆਪਣੇ ਪਰਿਵਾਰ ‘ਚ ਇਕਲੌਤੀ ਸੰਤਾਨਾ ਹਨ ਤਾਂ ਹੀ ਉਹ ਦੂਸਰੇ ਬੱਚੇ ਨੂੰ ਜਨਮ ਦੇ ਸਕਦੇ ਹਨ। ਸਰਕਾਰ ਦੁਆਰਾ ਸਖਤੀ ਨਾਲ ਲਾਗੂ ਕੀਤੀ ਜਾਣ ਵਾਲੀ ਇਸ ਨੀਤੀ ‘ਚ ਰਿਆਇਤ ਦੇਣ ਦੀ ਸਰਕਾਰੀ ਯੋਜਨਾ ਦਾ ਖੁਲਾਸਾ ਕਰਦੇ ਹੋਏ ਰਾਸ਼ਟਰੀ ਸਿਹਤ ਅਤੇ ਪਰਿਵਾਰ ਨਿਯੋਜਨ ਆਯੋਗ ਦੇ ਬੁਲਾਰੇ ਨੇ ਕਿਹਾ ਕਿ ਚੀਨ ਨੂੰ ਆਉਣ ਵਾਲੇ ਸਮੇਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਰਿਵਾਰ ਨਿਯੋਜਨ ਦੀ ਮੂਲ ਨੀਤੀ ‘ਚ ਬਦਲਾਅ ਕਰਨਾ ਹੋਵੇਗਾ। ਸਾਲ 1978 ਤੋਂ ਲਾਗੂ ਇਸ ਨੀਤੀ ‘ਚ ਸ਼ਹਿਰੀ ਖੇਤਰ ‘ਚ ਸਿਰਫ ਇਕ ਹੀ ਸੰਤਾਨ ਹੋ ਸਕਦੀ ਹੈ।