April 25, 2026 2:36 pm

ਅਮਰੀਕਾ ਦੌਰੇ ਦੌਰਾਨ ਬੀਜੇਪੀ ਲੀਡਰ ਸਿੱਖਾਂ ਦੇ ਅੱਥਰੂ ਬਿਆਨਾਂ ਰਾਹੀਂ ਪੂੰਝਣ ਤੱਕ ਹੀ ਸੀਮਿਤ

ਵਾਸ਼ਿੰਗਟਨ ਡੀਸੀ, 25 ਅਪ੍ਰੈਲ (ਗਿੱਲ)- ਸਿੱਖ ਕਮਿਊਨਿਟੀ ਦੇ ਲੀਡਰ ਹਮੇਸ਼ਾ ਹੀ ਚੁਰਾਸੀ ਦੇ ਦੰਗਿਆਂ ਸਬੰਧੀ ਸਜ਼ਾਵਾਂ ਦਿਵਾਉਣ ਬਾਰੇ ਬਹੁਤ ਹੀ ਉਤਸੁਕ ਹਨ। ਜਦੋਂ ਵੀ ਕੋਈ ਕੇਂਦਰੀ ਮੰਤਰੀ ਅਮਰੀਕਾ ਫੇਰੀ ’ਤੇ ਆਉਂਦਾ ਹੈ ਤਾਂ ਉਸ ਨੂੰ ਹਮੇਸ਼ਾ ਇਹੀ ਸਵਾਲ ਕੀਤਾ ਜਾਂਦਾ ਹੈ ਕਿ ਸਿੱਖ ਚੁਰਾਸੀ ਦੰਗਿਆਂ ਸਬੰਧੀ ਕਦੋਂ ਇਨਸਾਫ ਪ੍ਰਾਪਤ ਕਰਨਗੇ। ਹੈਰਾਨੀ ਦੀ ਗੱਲ ਹੈ ਕਿ ਮੰਤਰੀ ਅਜਿਹੇ ਸਬਜ਼ਬਾਗ ਦਿਖਾ ਕੇ ਜਾਂਦੇ ਹਨ ਕਿ ਕਮਿਊਨਿਟੀ ਲੀਡਰ ਝੱਟ ਵਿਸ਼ਵਾਸ ਕਰ ਲੈਂਦੇ ਹਨ ਜਿਵੇਂ ਕਿ ਭਾਰਤ ਪਹੁੰਚ ਕੇ ਇਹ ਦੰਗਾ ਦੋਸ਼ੀਆਂ ਨੂੰ ਟੰਗ ਦੇਣਗੇ। ਅਜਿਹਾ ਹੀ ਕੁਝ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਦੁਪਹਿਰ ਦੇ ਖਾਣੇ ’ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਦਕਰ ਨੂੰ ਪੁੱਛਿਆ ਕਿ ਸਿੱਖਾਂ ਦੀਆਂ ਮੰਗਾਂ ਸਬੰਧੀ ਮੋਦੀ ਸਾਹਿਬ ਵਾਅਦਾ ਕਰਕੇ ਗਏ ਸਨ ਕਿ ਚੁਰਾਸੀ ਦੇ ਦੰਗਾ ਪੀੜਤਾਂ ਦੇ ਦੋਸ਼ੀਆਂ ਨੂੰ ਸਜ਼ਾ

ਵਾਂ ਦਿੱਤੀਆਂ ਜਾਣਗੀਆਂ, ਉਸ ਸਬੰਧੀ ਸਰਕਾਰ ਦੀ ਢਿੱਲਮੱਠ ਵਿਦੇਸ਼ੀ ਸਿੱਖਾਂ ਨੂੰ ਹਜ਼ਮ ਨਹੀਂ ਹੋ ਰਹੀ ਹੈ।
ਪ੍ਰਕਾਸ਼ ਜਾਵੇਦਕਰ ਨੇ ਕਿਹਾ ਕਿ ਚੁਰਾਸੀ ਦੇ ਦੰਗਾ ਦੋਸ਼ੀਆਂ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੁਠਿਆਂ ਟੰਗ ਕੇ ਸਾਹ ਲਵੇਗੀ। ਇਸ ਲਈ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ। ਸਿੱਖਾਂ ਦਾ ਇੱਕ ਵਫਦ ਕੰਵਲਜੀਤ ਸਿੰਘ ਸੋਨੀ, ਸੁਰਿੰਦਰ ਸਿੰਘ ਰਹੇਜਾ ਅਤੇ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ ਪ੍ਰਕਾਸ਼ ਜਾਵੇਦਕਰ ਨੂੰ ਮਿਲਿਆ ਜਿੱਥੇ ਸਿੱਖਾਂ ਦੀਆਂ ਮੰਗਾਂ ਸਬੰਧੀ ਪ੍ਰਕਾਸ਼ ਜਾਵੇਦਕਰ ਨੂੰ ਜਾਣੂ ਕਰਵਾਇਆ ਅਤੇ ਇਸ ਸਬੰਧੀ ਸਰਕਾਰ ਦੇ ਸਟੈਂਡ ਬਾਰੇ ਪੁੱਛਿਆ ਗਿਆ। ਜਿੱਥੇ ਉਨ੍ਹਾਂ ਦੋਸ਼ੀਆਂ ਦੀਆਂ ਸਜ਼ਾਵਾਂ ਸਬੰਧੀ ਬਿਠਾਈ ਸਿਟ ਕਮੇਟੀ ਦਾ ਜ਼ਿਕਰ ਕੀਤਾ ਉਥੇ ਸਰਕਾਰ ਦੀਆਂ ਕਾਰਗੁਜ਼ਾਰੀਆਂ ਸਬੰਧੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਦੀ ਕਾਂਗਰਸ ਸਰਕਾਰ ਦੇ ਕੂੜੇ ਨੂੰ ਸਾਫ ਕਰਨ ਲਈ ਪੰਜ ਸਾਲ ਦਾ ਸਮਾਂ ਵੀ ਘੱਟ ਹੈ ਪਰ ਅਸੀਂ ਦ੍ਰਿੜ ਇਰਾਦੇ ਨਾਲ ਕੰਮ ਕਰਕੇ ਵਿਖਾਵਾਂਗੇ, 2020 ਤੱਕ ਹਰੇਕ ਨੂੰ ਘਰ ਮੁਹੱਈਆ ਕਰਵਾਵਾਂਗੇ। ਰੁਜ਼ਗਾਰ ਦੇ ਵਸੀਲੇ ਵਧਾਵਾਂਗੇ ਅਤੇ ਵਿਕਾਸ ਦੀ ਰਫਤਾਰ ਤੇਜ਼ ਕਰਕੇ ਸਵੱਛ ਭਾਰਤ ਨੂੰ ਸੰਸਾਰ ਦਾ ਅਹਿਮ ਦੇਸ਼ ਬਣਾਵਾਂਗੇ।
ਭਾਵੇਂ ਸ਼ਬਦੀ ਵਾਅਦੇ ਅਤੇ ਭਰੋਸੇ ਨੇ ਸਿੱਖਾਂ ਦਾ ਮਨ ਜਿੱਤਿਆ ਪਰ ਇਹ ਵਫਦ ਉਦੋਂ ਤੱਕ ਕਦੇ ਵੀ ਅਵੇਸਲਾ ਨਹੀਂ ਹੋਵੇਗਾ ਜਦੋਂ ਤੱਕ ਪੰਜਾਬੀਆਂ ਅਤੇ ਸਿੱਖਾਂ ਦੀਆਂ ਮੰਗਾਂ ਨੂੰ ਸਰਕਾਰ ਤੋਂ ਮਨਵਾ ਨਹੀਂ ਲੈਂਦੇ। ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਡਾ. ਸੁਖਪਾਲ ਧਨੋਆ, ਹਰਜੀਤ ਸਿੰਘ ਹੁੰਦਲ ਅਕਾਲੀ ਨੇਤਾ, ਪਰਮਜੀਤ ਸਿੰਘ ਬੇਦੀ, ਸਾਜਿਦ ਤਰਾਰ ਅਤੇ ਡਾ. ਸੁਰਿੰਦਰ ਗਿੱਲ ਜੋ ਅਡਿਪਾ ਪ੍ਰਸਾਦ ਪ੍ਰਧਾਨ ਭਾਰਤੀ ਜਨਤਾ ਪਾਰਟੀ ਸਮੇਤ ਅੰਜੂ ਰਾਣੀ ਵੀ ਹਾਜ਼ਰ ਸੀ।

Send this to a friend