ਧੂਰੀ, 24 ਅਪ੍ਰੈਲ (ਹਰਜੀਤ ਸਿੰਘ ਹਸਨਪੁਰੀ)- ਮੰਡੀਆਂ ’ਚ ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ ਦੇ ਵਿਰੋਧ ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਧੂਰੀ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ 17 ਕਿਸਾਨ ਮਜ਼ਦੂਰ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ ’ਤੇ ਧੂਰੀ ਸੰਗਰੂਰ ਰੋਡ ਉਪਰ ਸਥਿਤ ਪਿੰਡ ਬੇਨੜਾ ਵਿਖੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸੜਕ ਜਾਮ ਕਰਕੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਸ਼ਿਆਮ ਦਾਸ ਕਾਂਝਲੀ ਨੇ ਕਿਹਾ ਕਿ ਕਿਸਾਨ ਪਿਛਾਲੇ 10,12 ਦਿਨਾਾਂ ਤੋਂ ਆਪਣੀ ਫਸਲ ਵੇਚਣ ਲਈ ਖੱਜਲ ਖੁਆਰ ਹੋ ਰਹੇ ਹਨ।ਓੁਨ੍ਹਾ ਦੇ ਪਰਿਵਾਰ ਪੰਜਾਬ ਸਰਕਾਰ ਦੀਆ ਕਿਸਾਨ ਮਾਰੂ ਨੀਤੀਆਂ ਕਾਰਨ ਦੁਖ ਝੱਲਨ ਲਈ ਮਜਬੂਰ ਹਨ। ਪੰਜਾਬ ਦੇ ਭੋਲੇ-ਭਾਲੇ ਕਿਸਾਨ ਨੂੰ ਗੁੰਮਰਾਹ ਕਰਨ ਲਈ ਪੰਜਾਬ ਭਰ ਚ ਸਰਕਾਰ ਦੇ ਮੰਤਰੀਆ ਅਤੇ ਵਿਧਾਇਕਾਂ ਵੱਲੋਂ ਮੰਡੀਆਂ ਵਿੱਚ ਕਣਕ ਦੀ ਖਰੀਦ
ਲਈ ਉਦਘਾਟਨ ਕੀਤੇ ਜਾ ਰਹੇ ਹਨ ਪਰ ਇਸਦੇ ਉਲਟ ਕਿਸਾਨ ਅਤੇ ਮਜ਼ਦੂਰ ਮੰਡੀਠਾਂ ਵਿੱਚ ਕਣਕ ਦੀ ਫਸਲ ਵੇਚਣ ਲਈ ਤਰਲੋਮੱਛੀ ਹੋ ਰਹੇ ਹਨ।ਉਨ੍ਹਾ ਕਿਹਾ ਕਿ ਅੱਜ ਤੱਕ ਸਰਕਾਰ ਨੇ ਕਣਕ ਦਾ ਇੱਕ ਵੀ ਦਾਣਾ ਨਹੀਂ ਖਰੀਦਿਆ। ਉਨ੍ਹਾ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਣਕ ਦੀ ਖਰੀਦ ਜੇਕਰ ਫੌਰੀ ਸ਼ੁਰੂ ਨਹੀਂ ਹੋਈ ਤਾਂ ਕਿਸਾਨ ਜਥੇਬੰਦੀਆ ਵੱਲੋਂ ਮਜਬੂਰ ਹੋ ਕੇ 24,25 ਅਪ੍ਰੈਲ ਨੁੰ ਪੰਜਾਬ ਪੱਧਰ ਤੇ ਚੱਕਾ ਜਾਮ ਕਰਕੇ ਧਰਨੇ ਦਿੱਤੇ ਜਾਣਗੇ ਅਤੇ ਜੇਕਰ ਸਰਕਾਰ ਫਿਰ ਵੀ ਸਰਕਾਰ ਕੁੰਭਕਰਨੀ ਨੀਂਦ ਤੋਂ ਨਾ ਜਾਗੀ ਤਾਂ 27,28 ਨੂੰ ਰੇਲਾਂ ਦਾ ਚੱਕਾ ਜਾਮ ੀਤਾ ਜਾਵੇਗਾ।ਵੱਖ-ਵੱਖ ਪਿੰਡਾਂ ਦੇ ਖਰੀਦ ਕੇਦਰਾਂ ਵਿੰਚ ਕਣਕ ਦੀ ਖਰੀਦ ਨਾ ਹੋਣ ਅਤੇ ਕੇਂਦਰ ਅਤੇ ਸੂਸ਼ਾ ਸਕਰਕਾਰ ਦੇ ਲਾਰਿਆਂ ਤੋਂ ਅੱਕੇ ਕਿਸਾਨਾ ਨੇ ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਸਭਾ, ਭਾਰਤੀ ਕਿਸਾਨ ਯੂਨ.ਅਨ (ਰਾਜੇਵਾਲ) ਤੇ ਦੇ ਆਗੂਲਾਂ ਦੀ ਅਗਵਾਈ ਵਿੱਖ ਸਾਝੇ ਤੌਰ ਤੇ ਸੰਗਰੂਰ ਬਰਨਾਲਾ ਮੁੱਖ ਮਾਰਗ ਤੇ ਵੱਖ-ਵੱਖ ਥਾ ਧਰਨੇ ਦਿੱਤੇ। ਕਿਸਾਨਾਂ ਨੇ ਪਿੰਡ ਕੁੰਨਰਾਂ ਦੇ ਨਾਕੇ ਤੇ ਇੱਕਠੇ ਹੋਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਲਾਇਆ।
ਧਰਨੇ ਦੀ ਭਿਣਕ ਪੈਂਦਿਆ ਹੀ ਥਾਣਾ ਲੌਂਗੋਵਾਲ ਦੇ ਐਸ.ਐਚ.ਓ ਗੁਮੇਲ ਸਿੰਘ ਅਤੇ ਚੌਰੀ ਇੰਚਾਰਜ ਨਿਰਮਲ ਸਿੰਘ ਬਡਰੁੱਖਾਂ ਪੁਲਿਸ ਸਮੇਤ ਮੌਕੇ ਤੇ ਪਹੁੰਚੇ ਤੇ ਸੰਗਰੂਰ ਤੋਂ ਬਰਨਾਲ ਜਾਣ ਵਾਲੀ ਟਰੈਫਿਕ ਨੁੰ ਬਦਲਵਾਂ ਰੂਟਾਂ ਰਾਹੀਂ ਭੇਜਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਰਤੀ ਕਿਸਾਨ ਯੂਨੀਅਨ ਦੇ ਜਿਲਾ ਸਕੱਤਰ ਦਰਸ਼ਨ ਸਿੰਘ ਨੇ ਕਿਹਾ ਕਿ ਸਰਕਾਰ ਸਾਂਤਾ ਕੁਮਾਰ ਕਮੇਟ. ਦੀਟਾ ਸ਼ਿਫਾਰਸਾਂ ਲਾਗੂ ਕਰਦਿਆਂ ਕਣਕ ਦੀ ਖਰੀਦ ਤੋਂ ਪਾਸਾ ਵੱਟ ਰਹੀ ਹੈ, ਜਿਸ ਕਰਕੇ ਕਿਸਾਨ ਪਿਛਲੇ 15 ਦਿਨਾਂ ਤੋਂ ਕਣਕ ਦੀ ਖਰੀਦ ਨੁੰ ਲੈ ਕੇ ਖਰੀਦ ਕੇਂਦਰਾਂ ਵਿੱਚ ਰੂਲ ਰਿਹਾ ਹੈ। ਇਸ ਮੌਕੇ ਹੋਰਨਾਂ ਜਥੇਬੰਦੀਆਂ ਦੇ ਆਗੁਆਂ ਨੇ ਵੀ ਸੰਬੋਧਨ ਕੀਤਾ।