ਕੇਦਾਰਨਾਥ, 24 ਅਪ੍ਰੈਲ (ਪੀ. ਟੀ.)- ਕੇਦਾਰਨਾਥ ਧਾਮ ਦੇ ਕਪਾਟ ਅ¤ਜ ਸਵੇਰੇ 8.50 ਵਜੇ ਖੋਲ੍ਹ ਦਿ¤ਤੇ ਗਏ ਹਨ। ਕਪਾਟ ਖੁ¤ਲ੍ਹਣ ਤੋਂ ਬਾਅਦ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਬਾਬਾ ਕੇਦਾਰਨਾਥ ਦੇ ਦਰਸ਼ਨ ਕੀਤੇ। ਇਸ ਦੌਰਾਨ ਮੰਦਰ ਦੇ ਪੁਜਾਰੀ ਨੇ ਵਿਧੀ ਵਿਧਾਨ ਦੇ ਨਾਲ ਰਾਹੁਲ ਨੂੰ ਪੂਜਾ ਅਰਚਨਾ ਕਰਵਾਈ। ਇਸ ਤੋਂ ਪਹਿਲਾ ਰਾਹੁਲ ਗਾਂਧੀ ਅ¤ਜ ਸਵੇਰੇ 6 ਕਿਲੋਮੀਟਰ ਦੀ ਪੈਦਲ ਚੜ੍ਹਾਈ ਕਰਕੇ ਲਿੰਚੋਲੀ ਤੋਂ ਕੇਦਾਰਨਾਥ ਧਾਮ ਪਹੁੰਚੇ। ਪੂਰੀ ਯਾਤਰਾ ਦੌਰਾਨ ਐਸ.ਪੀ.ਜੀ. ਤੇ ਪੁਲਿਸ ਦੇ ਜਵਾਨ ਵੀ ਉਨ੍ਹਾਂ ਦੇ ਨਾਲ ਸਨ।