ਸ੍ਰੀਨਗਰ / ਜੰਮੂ, 23 ਅਪ੍ਰੈਲ (ਪੀ. ਟੀ.)- ਵੱਖਵਾਦੀ ਨੇਤਾ ਮਸਰਤ ਆਲਮ ਭਟ ’ਤੇ ਸ਼ਕੰਜਾ ਕਸਦੇ ਹੋਏ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਉਸਦੇ ਖਿਲਾਫ ਕਠੋਰ ਜਨ ਸੁਰ¤ਖਿਆ ਕਾਨੂੰਨ (ਪੀਐਸਏ) ਲਾਗੂ ਕੀਤਾ ਤੇ ਉਸਨੂੰ ਘਾਟੀ ਤੋਂ ਜੰਮੂ ਦੀ ਇ¤ਕ ਜੇਲ੍ਹ ‘ਚ ਭੇਜ ਦਿ¤ਤਾ। ਪੀਐਸਏ ਦੇ ਤਹਿਤ ਕਿਸੇ ਵਿਅਕਤੀ ਨੂੰ ਸੁਣਵਾਈ ਦੇ ਬਿਨਾਂ ਘ¤ਟ ਤੋਂ ਘ¤ਟ ਛੇ ਮਹੀਨੇ ਤ¤ਕ ਜੇਲ੍ਹ ‘ਚ ਬੰਦ ਰ¤ਖਿਆ ਜਾ ਸਕਦਾ ਹੈ। ਮਸਰਤ ਨੂੰ ਹੁ¤ਰਿਅਤ ਕਾਨਫਰੰਸ ਦੇ ਕ¤ਟਰਪੰਥੀ ਗੁਟ ਦੇ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਵਲੋਂ ਆਯੋਜਿਤ ਇ¤ਕ ਰੈਲੀ ‘ਚ ਰਾਸ਼ਟਰ ਵਿਰੋਧੀ ਨਾਅਰੇ ਲਗਾਉਣ ਤੇ ਪਾਕਿਸਤਾਨੀ ਝੰਡਾ ਲਹਿਰਾਉਂਣ ਤੋਂ ਬਾਅਦ ਦੇਸ਼ਧ੍ਰੋਹ ਤੇ ਰਾਜਧ੍ਰੋਹ ਦੇ ਇਲਜ਼ਾਮ ‘ਚ 17 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਪੀਡੀਪੀ ਦੀ ਅਗਵਾਈ ਵਾਲੀ ਸਰਕਾਰ ਨੇ ਪੀਐਸਏ ਦੇ ਤਹਿਤ ਚਾਰ ਸਾਲ ਤੋਂ ਜਿਆਦਾ ਸਮੇਂ ਤ¤ਕ ਜੇਲ੍ਹ ‘ਚ ਬੰਦ ਰਹਿਣ ਤੋਂ ਬਾਅਦ ਉਸਨੂੰ ਬੀਤੇ ਮਹੀਨੇ ਰਿਹਾਅ ਕਰ ਦਿ¤ਤਾ ਸੀ।