April 25, 2026 3:28 am

ਦੋ ਵਿਅਕਤੀਆਂ ਵੱਲੋਂ ਵਿਦਿਆਰਥਣ ਨਾਲ ਛੇੜਛਾੜ ਪੁਲਿਸ ਵੱਲੋਂ ਇੱਕ ਗ੍ਰਿਫਤਾਰ, ਦੂਜਾ ਫਰਾਰ

ਬਰਨਾਲਾ/ਧਨੌਲਾ 22 ਅਪ੍ਰੈਲ (ਰਾਮ ਧਨੌਲਾ)- ਧਨੌਲਾ ਮੰਡੀ ਦੇ ਡਰੇਨ ਦੇ ਨਜਦੀਕ ਆਰਜੀ ਠਹਿਰ ਬਣਾ ਕੇ ਬੈਠੀ ਲੇਬਰ ਵਿੱਚੋ ਇੱਕ ਜੇ ਸੀ ਬੀ ਮਸ਼ੀਨ ਦੇ ਡਰਾਇਵਰ ਬੇਅੰਤ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਹੀਰੋ-ਝਾੜੋ ਨੇ ਇੱਕ ਨਾ ਮਾਲੂਮ ਵਿਆਕਤੀ ਸਮੇਤ ਸਕੂਲ ਤੋ ਵਾਪਸ ਪਰਤ ਰਹੀ ਇੱਕ ਵਿਦਿਆਰਥਣ  ਨੂੰ ਜਬਰਦਸਤੀ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸਨ। ਉਕਤ ਘਟਨਾ ਬਾਰੇ ਇੱਕ ਸੜਕ ਤੋ ¦ਘ ਰਹੇ ਕਾਰ ਸਵਾਰ ਨੂੰ ਭਿਣਕ ਪੈ ਗਈ ਜਿਸਨੇ ਤੁਰੰਤ ਉਕਤ ਵਿਆਕਤੀਆ ਨੂੰ ਲਲਕਾਰਿਆ ਤੇ ਕੁਟਾਪਾ ਚਾੜ ਦਿੱਤਾ। ਕੁੱਝ ਸਮੇ ਬਾਅਦ ਹੋਰ ਵਿਅਕਤੀ ਵੀ ਘਟਨਾ ਸਥਾਨ ਤੇ ਪੁੱਜ ਗਏ। ਇਤਲਾਹ ਮਿਲਦਿਆਂ ਹੀ ਧਨੌਲਾ ਪੁਲਿਸ ਘਟਨਾ ਸਥਾਨ ’ਤੇ ਪੁੱਜ ਗਈ ਤੇ ਉਕਤ ਵਿਅਕਤੀ ਨੂੰ ਹਿਰਾਸਤ ਚ ਲੈ ਲਿਆ। ਇੱਕ ਵਿਆਕਤੀ ਭੱਜਣ ਚ ਸਫਲ ਹੋ ਗਿਆ। ਜਦੋ ਪੱਤਰਕਾਰਾਂ ਨੇ ਗ੍ਰਿਫਤਾਰ ਕੀਤੇ ਵਿਅਕਤੀ ਨੂੰ ਆਪਣੇ ਕੈਮਰੇ ’ਚ ਬੰਦ ਕਰਨ ਦੀ ਕੋਸਿਸ ਕਰਕੇ ਉਸ ਬਾਰੇ ਜਾਣਕਾਰੀ ਲੈਣੀ

ਚਾਹੀ ਤਾ ਪੁਲਿਸ ਪਾਰਟੀ ਨੇ ਉਸ ਵਿਆਕਤੀ ਨੂੰ ਢਕਣ ਦੀ ਕੋਸਿਸ ਕੀਤੀ ਤੇ ਗੱਡੀ ਭਜਾ ਕੇ ਚਲਦੇ ਬਣੇ ਭਰਵੇਂ ਇਕੱਠ ਚ ਇਹ ਚਰਚਾ ਚੱਲ ਰਹੀ ਸੀ ਕਿ ਉਕਤ ਜੇ ਸੀ ਬੀ ਡਰਾਇਵਰ ਜੇ ਕਿ ਐਸੋਸੀਏਟਡ ਕੰਪਨੀ ਦਾ ਹੋਣ ਕਰਕੇ ਪੁਲਸ ਨੇ ਅੰਦਰੂਨੀ ਗੰਡਤੁੱਪ ਕੀਤੀ ਹੋਈ ਹੈ। ਤੇ ਦੋਸੀ ਨੂੰ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਹ ਵੀ ਚਰਚਾ ਜੋਰਾ ਤੇ ਸੀ ਕਿ ਜੇਕਰ ਪੁਲਸ ਪੇਸੈ ਦੇ ਮੋਹ ਨੂੰ ਲੈ ਕੇ ਅਜਿਹੇ ਵਿਆਕਤੀਆ ਖਿਲਾਫ ਕਾਰਵਾਈ ਨਹੀ ਕਰਦੀ ਤਾ ਅਜਿਹੀਆ ਵਾਰਦਾਤਾ ਘਟਣ ਦੀ ਬਜਾਏ ਦਿਨੌ ਦਿਨ ਵਧਣਗੀਆ। ਖਬਰ ਲਿਖੇ ਜਾਣ ਤੱਕ ਪੁਲਸ ਵੱਲੋ ਕੋਈ ਵੀ ਕਾਰਵਾਈ ਅਮਲ ਚ ਨਹੀ ਲਿਆਦੀ ਗਈ ਸਗੋ ਪੁਲਸ ਵੱਲੋ ਇਹ ਕਹਿ ਕੇ ਸਾਰ ਦਿੱਤਾ ਗਿਆ ਕਿ ਲੜਕੀ ਵਾਲਿਆ ਦੇ ਕਹਿਣ ਤੇ ਕਾਰਵਾਈ ਕੀਤੀ ਜਾਵੇਗੀ। ਜਦੋ ਕਿ ਇਸ ਹੋਈ ਵਾਰਦਾਤ ਦੀ ਗੱਲ ਇਲਾਕੇ ਅੰਦਰ ਜੰਗਲ ਦੀ ਅੱਗ ਵਾਗ ਫੈਲ ਗਈ । ਦੇਖਣਾ ਇਹ ਹੈ ਕਿ ਪੁਲਸ ਪ੍ਰਸਾਸਨ ਅਜਿਹੀਆ ਘਿਨੌਣੀਆ ਹਰਕਤਾਂ ਕਰਨ ਵਾਲੇ ਵਿਆਕਤੀਆ ਖਿਲਾਫ ਕੀ ਕਾਰਵਾਈ ਕਰਦਾ ਹੈ ਜਾ ਨਹੀ ਇਹ ਤਾ ਸਮਾ ਹੀ ਦੱਸੇਗਾ।

Send this to a friend