April 25, 2026 1:49 am

ਪਿੰਡ ਨਾਲੂਂਗਾ ਦੇ ਸ਼ਮਸ਼ਾਨਘਾਟ ਕੋਲ ਹੋ ਰਹੀ ਨਜਾਇਜ਼ ਮਾਇਨਿੰਗ ਦੀ ਜਾਂਚ ਕਰਨ ਲਈ ਪੁੱਜੀ ਟੀਮ

ਪਠਾਨਕੋਟ, 22 ਅਪ੍ਰੈਲ (ਅਜੇ)- ਰੋਜ਼ਾਨਾ ਪੰਜਾਬ ਟਾਇਮਜ਼ ਦੇ ਪੱਤਰਕਾਰ ਵੱਲੋਂ ਬਾਰ-ਬਾਰ ਪਠਾਨਕੋਟ ਦੇ ਨਾਲ ਮੀਰਥਲ ਅਬਾਦਗੜ ਕੋਲ ਹੋ ਰਹੀ ਨਜਾਇਜ਼ ਮਾਇਨਿੰਗ ਨੂੰ  ਪ੍ਰਸ਼ਾਸਨ ਦੇ ਧਿਆਨ ਵਿੱਚ ਖਬਰਾਂ ਰਾਹੀਂ ਲਿਆਂਦਾ ਗਿਆ ਸੀ ਅਤੇ ਕੁਝ ਦਿਨ ਪਹਿਲਾਂ  ਪਠਾਨਕੋਟ ਦੇ ਡੀ.ਸੀ. ਸੁਖਵਿੰਦਰ ਸਿੰਘ ਵੱਲੋਂ ਮਾਇਨਿੰਗ ਭਿਵਾਗ ਦੇ ਅਫਸਰਾਂ ਨੂੰ  ਵੀ ਸਖਤ ਨਿਰਦੇਸ਼ ਵੀ ਦਿੱਤੇ ਗਏ ਸੀ ਕਿ  ਉਹ ਨਜਾਇਜ਼ ਮਾਇਨਿੰਗ ਕਰਨ ਵਾਲਿਆਂ ’ਤੇ ਕਾਰਵਾਈ ਕਰਨ  ਪਰ ਇਹਨਾ ਅਫਸਰਾਂ ਵੱਲੋਂ ਫਿਰ ਡੀ.ਸੀ. ਸਾਹਿਬ ਦੇ ਨਿਰਦੇਸਾਂ ਨੂ ਠੇਂਗਾ ਹੀ ਦਿਖਾਇਆ ਜਾ ਰਿਹਾ ਸੀ ਪਰ ਹੁਣ ਰੋਜ਼ਾਨਾ ਪੰਜਾਬ ਟਾਈਮਜ਼ ਅਖਬਾਰ ’ਚ ਲੱਗੀਆਂ ਖ਼ਬਰਾਂ ਦਾ ਅਸਰ ਦੇਖਣ  ਨੂੰ  ਉਸ ਸਮੇਂ  ਮਿਲਿਆ ਜਦੋਂ  ਮੀਰਥਲ  ਏਰੀਆ ਵਿੱਚ  ਕੀਤੀ ਜਾ ਰਹੀ ਨਜਾਇਜ਼ ਮਾਇਨਿੰਗ ਦੀਆਂ ਖ਼ਬਰਾਂ ਛਾਪਣ  ਤੇ ਮਾਇਨਿੰਗ  ਵਿਭਾਗ  ਦੀਆਂ ਅਖਾਂ ਖੁੱਲੀਆਂ ਅਤੇ ਉਹ ਮੀਰਥਲ ਦੇ ਕੋਲ ਪਿੰਡ ਨਾਲੂਂਗਾ ਦੇ ਸ਼ਮਸ਼ਾਨਘਾਟ ਕੋਲ ਹੋ ਰਹੀ ਨਜਾਇਜ਼

ਮਾਇਨਿੰਗ ਦੀ ਜਾਂਚ ਕਰਨ ਲਈ ਪੁੱਜੀ। ਮੋਕੇ ਤੇ ਪੁੱਜੀ ਵਿਭਾਗ ਦੀ ਟੀਮ ਨੂੰ ਪਿੰਡ ਦੇ ਸਰਪੰਚ ਦਿਨੇਸ਼ ਕੁਮਾਰ ਨੇ ਦੱਸਿਆ ਗੱਲਬਾਤ ਕਰਦੇ ਹੋਏ ਕਿਹਾ ਮਾਫ਼ੀਆ ਵੱਲੋਂ ਕੀਤੀ ਜਾ ਰਹੀ ਮਾਇਨਿੰਗ ਦੇ ਕਰਨ ਪਿੰਡ ਦੇ ਸ਼ਮਸ਼ਾਨਘਾਟ ਨੂੰ ਵੀ ਡਿੱਗਣ ਦਾ ਖਤਰਾ ਹੋ ਗਿਆ ਹੈ।ਮਾਇਨਿੰਗ ਵਿਭਾਗ ਵੱਲੋਂ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਗਈ ਹੈ ਅਤੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿੱਤਾ ਹੈ ਕੀ ਮਾਇਨਿੰਗ ਕਰਵਾ ਰਹੇ ਮਾਫੀਆ ਤੇ ਕਾਰਵਾਈ ਕੀਤੀ ਜਾਵੇਗੀ ਸਰਪੰਚ ਨੇ ਕਿਹਾ ਕੀ ਜੇਕਰ ਹੁਣ ਵੀ ਮਾਇਨਿੰਗ ਮਾਫੀਆ ਤੇ ਕਾਰਵਾਈ ਨਹੀ ਕੀਤੀ ਜਾਂਦੀ ਤਾਂ ਮਾਇਨਿੰਗ ਵਿਭਾਗ ਅਤੇ ਡੀ.ਸੀ. ਪਠਾਨਕੋਟ ਦੇ ਦਫ਼ਤਰ ਅੱਗੇ ਉਹਨਾ ਅਤੇ ਨਾਲੂਂਗਾ ਪਿੰਡ ਵਾਸੀਆਂ ਵੱਲੋਂ ਧਰਨਾ ਦਿੱਤਾ ਜਾਵੇਗਾ।ਦੂਜੇ ਪਾਸੇ ਮੋਕੇ ਤੇ ਪੁੱਜੇ ਮਾਇਨਿੰਗ ਵਿਭਾਗ ਦੇ ਇੰਸਪੈਕਟਰ ਸ਼ਿਵ ਕੁਮਾਰ ਨੇ ਦੱਸਿਆ ਕੀ ਕੀ ਉਹਨਾਂ ਦੀ ਟੀਮ ਵੱਲੋਂ ਆ ਕੇ ਮੋਕੇ ਤੇ ਦੇਖਿਆ ਗਿਆ ਹੈ ਅਤੇ ਕੀਤੀ ਗਈ ਨਜਾਇਜ਼ ਮਾਇਨਿੰਗ ਦੀ ਰਿਪੋਟ ਬਣਾ ਕੇ ਉਹ ਕਾਰਵਾਈ ਲਈ ਆਪਣੇ ਸੀਨੀਅਰ ਅਫਸਰਾਂ ਕੋਲ ਭੇਜ ਦੇਣਗੇ।ਹੁਣ ਦੇਖਣਾ ਇਹ  ਹੋਵੇਗਾ ਕੀ ਹੁਣ ਵੀ ਮਾਇਨਿੰਗ ਵਿਭਾਗ ਵੱਲੋਂ ਇਸ ਉੱਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਖਾਨਾ ਪੂਰਤੀ ਕਰ ਇਨ੍ਹਾਂ ਫਾਇਲਾਂ ਨੂੰ ਕੀਤੇ ਸਾਇਡ ਤੇ ਹੀ ਸੁੱਟਿਆ ਜਾਂਦਾ ਹੈ।

Send this to a friend