April 24, 2026 10:50 pm

ਅਨਾਜ ਮੰਡੀਆਂ ਵਿਖੇ ਕਣਕ ਦੀ ਸਰਕਾਰੀ ਖਰੀਦ ਦੀ ਹੋਈ ਸ਼ੁਰੂਆਤ: ਐਸ.ਡੀ.ਐਮ

.ਸੁਨਾਮ- ਅੱਜ ਸੁਨਾਮ, ਮਹਿਲਾਂ ਚੌਂਕ, ਸੂਲਰ ਘਰਾਟ ਵਿਖੇ ਐਸ.ਡੀ.ਐਮ. ਸ਼੍ਰੀਮਤੀ ਪ੍ਰਨੀਤ ਸ਼ੇਰਗਿੱਲ ਦੇ ਸਦਕਾ ਇਨ੍ਹਾਂ ਮੰਡੀਆਂ ਵਿਚ ਕਣਕ ਦੀ ਸਰਕਾਰੀ ਖਰੀਦ ਵੱਖ-ਵੱਖ ਏਜੰਸੀਆਂ ਵੱਲੋਂ ਸ਼ੁਰੂ ਕਰ ਦਿੱਤੀ ਗਈ। ਐਸ.ਡੀ.ਐਮ. ਸਦਕਾ ਸਾਰੀਆਂ ਮੰਡੀਆਂ ਵਿਚ ਬਾਰਦਾਨਾ ਪਹੁੰਚਣਾ ਸ਼ੁਰੂ ਹੋ ਗਿਆ ਹੈ। ਅਨਾਜ ਮੰਡੀ ਮਹਿਲਾਂ ਚੌਂਕ ਵਿਖੇ ਐਸ.ਡੀ.ਐਮ. ਸਾਹਿਬਾ ਨੇ ਕਿਸਾਨਾਂ, ਆੜ੍ਹਤੀਆਂ ਅਤੇ ਮਜਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਇਹ ਇਕ-ਦੋ ਦਿਨਾਂ ਵਿਚ ਤੇਜੀ ਨਾਲ ਸ਼ੁਰੂ ਹੋ ਜਾਵੇਗੀ, ਜੋ ਵੀ ਮੁਸ਼ਕਿਲਾਂ ਆਉਣਗੀਆਂ, ਉਸ ਨੂੰ ਬੈਠ ਕੇ ਹੱਲ ਕਰ ਲਿਆ ਜਾਵੇਗਾ।

ਇਸ ਸਮੇਂ ਡੀ.ਐਸ.ਪੀ. ਸੁਨਾਮ ਸ੍ਰ: ਜਗਤਪ੍ਰੀਤ ਸਿੰਘ, ਐਸ.ਐਚ.ਓ. ਸਿਟੀ ਜਤਿੰਦਰਪਾਲ ਸਿੰਘ, ਡੀ.ਐਸ.ਪੀ. ਦਿੜ੍ਹਬਾ ਸ੍ਰ: ਮਨਜੀਤ ਸਿੰਘ ਬਰਾੜ, ਡੀ.ਐਮ. ਪੰਜਾਬ ਐਗਰੋ ਸ੍ਰ: ਰਣਵੀਰ ਸਿੰਘ, ਚੌਂਕੀ ਇੰਚਾਰਜ ਮਹਿਲਾਂ ਸ੍ਰ: ਸੁਰਜਣ ਸਿੰਘ, ਜੋਰਾ ਸਿੰਘ ਇੰਸਪੈਕਟਰ ਮਾਰਕਫੈਡ, ਆੜ੍ਹਤੀ ਸ਼ਿਵ ਕੁਮਾਰ ਜਿੰਦਲ, ਗੁਰਚਰਨ ਸਿੰਘ ਦੁੱਲਟ ਪ੍ਰਧਾਨ, ਦੀਵਾਨ ਚੰਦ, ਦਵਿੰਦਰ ਸਿੰਘ, ਮੇਘ ਰਾਜ, ਬਿੰਦੂ ਕੁਮਾਰ, ਰਾਮਜੀਵਨ ਛਾਜਲੀ, ਦਲਜੀਤ ਸਿੰਘ ਬਿੱਟੂ, ਪ੍ਰਿਤਪਾਲ ਸਿੰਘ ਹਾਂਡਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਸੁਨਾਮ, ਲਾਭ ਸਿੰਘ, ਪ੍ਰਨੀਤ ਮੱਖਣ, ਭੀਮ ਸੈਨ ਕਾਲੜਾ ਆਦਿ ਹਾਜਰ ਸਨ।

Send this to a friend