April 24, 2026 10:48 pm

ਕੈਪਟਨ ਅਮਰਿੰਦਰ ਨੇ ਸੁਰਿੰਦਰ ਕੌਰ ਦੇ ਦੇਹਾਂਤ ’ਤੇ ਅਫਸੋਸ ਪ੍ਰਗਟਾਇਆ

ਜ¦ਧਰ, 21 ਅਪ੍ਰੈਲ (ਪੀ. ਟੀ.)- ਲੋਕ ਸਭਾ ’ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਕਾਂਗਰਸੀ ਆਗੂ ਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਸੱਸ ਸੁਰਿੰਦਰ ਕੌਰ ਢੁੱਗਾ ਦੇ ਦਿਹਾਂਤ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਸੁਰਿੰਦਰ ਕੌਰ ਦਾ ਅੱਜ ਸਵੇਰੇ ਉਨ੍ਹਾਂ ਦੇ ਜੱਦੀ ਪਿੰਡ ਸੁਨਰਾ ’ਚ ਦਿਹਾਂਤ ਹੋ ਗਿਆ ਸੀ। ਉਹ 82 ਵਰ੍ਹਿਆਂ ਦੇ ਸਨ। ਉਹ ਆਪਣੇ ਪਿੱਛੇ ਪਤੀ ਜਸਦੇਵ ਸਿੰਘ, ਦੋ ਬੇਟੇ ਰਵਿੰਦਰ ਸਿੰਘ ਤੇ ਸਤਿੰਦਰ ਸਿੰਘ ਅਤੇ ਦੋ ਬੇਟੀਆਂ ਰਾਜਬੰਸ ਕੌਰ ਰਾਣਾ ਤੇ ਸੁਖਜਿੰਦਰ ਕੌਰ ਰਾਣਾ, ਦੋਵੇਂ ਸਾਬਕਾ ਵਿਧਾਇਕ, ਛੱਡ ਗਏ ਹਨ। ਉਹ 19 ਅਪ੍ਰੈਲ ਨੂੰ

ਪਾਕਿਸਤਾਨ ਤੋਂ ਪਰਤੇ ਸਨ, ਜਿਥੇ ਉਹ ਧਾਰਮਿਕ ਯਾਤਰਾ ’ਤੇ ਗਏ ਸਨ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਹ ਇਸ ਦੁੱਖ ਦੀ ਘੜੀ ’ਚ ਉਨ੍ਹਾਂ ਨਾਲ ਖੜ੍ਹੇ ਹਨ ਅਤੇ ਵਿਛੁੜੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਨ।

Send this to a friend