April 24, 2026 5:43 pm

ਪਾਕਿਸਤਾਨ ਵ¤ਲੋਂ ਫਿਰ ਜੰਗਬੰਦੀ ਦੀ ਉਲੰਘਣਾ

ਜੰਮੂ, 20 ਅਪ੍ਰੈਲ (ਪੀ.ਟੀ.)- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਨਾਲ ਲ¤ਗੀ ਅੰਤਰਰਾਸ਼ਟਰੀ ਸਰਹੱਦ ’ਤੇ ਪਾਕਿਸਤਾਨੀ ਜਵਾਨਾਂ ਨੇ ਗੋਲੀਬਾਰੀ ਕੀਤੀ ਤੇ ਮੋਰਟਾਰ ਦੇ ਗੋਲੇ ਦਾਗੇ। ਬੀਐਸਐਫ ਦੇ ਇ¤ਕ ਅਧਿਕਾਰੀ ਨੇ ਸੋਮਵਾਰ ਨੂੰ ਦ¤ਸਿਆ ਕਿ ਕ¤ਲ੍ਹ ਰਾਤ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ’ਚ ਗੋਲੀਬਾਰੀ ਹੋਈ ਤੇ ਗੋਲੇ ਦਾਗੇ ਗਏ। ਉਨ੍ਹਾਂ  ਦ¤ਸਿਆ ਕਿ ਕ¤ਲ੍ਹ ਸ਼ਾਮ ਛੇ ਵਜੇ ਹੀਰਾਨਗਰ ਸੈਕਟਰ ’ਚ ਤੈਨਾਤ ਬੀਐਸਐਫ ਜਵਾਨਾਂ ਨੇ ਅੰਤਰਰਾਸ਼ਟਰੀ ਸਰਹ¤ਦ ਦੇ ਨੇੜੇ ਦੋ ਪਾਕਿਸਤਾਨੀਆਂ ਦੀ ਸ਼¤ਕੀ ਗਤੀਵਿਧੀਆਂ ’ਤੇ ਯੂਬੀਜੀਐਲ ਤੋਂ ਦੋ ਰਾਉਂਡ ਚਲਾਏ। ਅਧਿਕਾਰੀ ਨੇ ਦ¤ਸਿਆ ਕਿ ਇਹ ਵਿਅਕਤੀ ਸੰਘਣੇ ਘਾਹ ਦੀ ਆੜ ’ਚ ਅੰਤਰਰਾਸ਼ਟਰੀ ਸਰਹ¤ਦ ਦੇ ਅੰਦਰ ਲਗਭਗ 20 ਮੀਟਰ ਤ¤ਕ ਵੜ ਆਏ ਸਨ। ਉਨ੍ਹਾਂ ਦ¤ਸਿਆ ਕਿ ਪਾਕਿਸਤਾਨੀ ਚੌਕੀ ਅਭਿਆਲ ਡੋਗਰਾ ਤੋਂ ਵੀ ਤ¤ਤਕਾਲ ਇਸ ਪਾਸੇ ਗੋਲੀਬਾਰੀ ਕੀਤੀ ਗਈ ਤੇ 82 ਐਮਐਮ ਰੇਂਜ ਦੇ ਮੋਰਟਾਰ ਦੇ ਦੋ ਗੋਲੇ ਦਾਗੇ ਗਏ।

Send this to a friend