ਨਵੀਂ ਦਿ¤ਲੀ, 20 ਅਪ੍ਰੈਲ (ਪੀ.ਟੀ.)- ਆਮ ਆਦਮੀ ਪਾਰਟੀ (ਆਪ) ਦੇ ਬਾਗ਼ੀ ਨੇਤਾ ਪ੍ਰਸ਼ਾਂਤ ਭੂਸ਼ਨ ਨੇ ਪਾਰਟੀ ਦੇ ਨੇਤਾਵਾਂ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਪ੍ਰਸ਼ਾਂਤ ਨੇ ਆਮ ਆਦਮੀ ਪਾਰਟੀ ਵ¤ਲੋਂ ਭੇਜੇ ਗਏ ਕਾਰਨ ਦ¤ਸੋ ਨੋਟਿਸ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ’ਤੇ ਲਗਾਏ ਗਏ ਸਾਰੇ ਇਲਜ਼ਾਮ ਝੂਠੇ ਹਨ। ਉਨ੍ਹਾਂ ਨੇ 28 ਮਾਰਚ ਨੂੰ ਹੋਈ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਨੂੰ ਅਸੰਵਿਧਾਨਿਕ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਸ ਬੈਠਕ ’ਚ ਲਏ ਗਏ ਫ਼ੈਸਲੇ ਗ਼ੈਰਕਾਨੂੰਨੀ ਹਨ। ਪ੍ਰਸ਼ਾਂਤ ਭੂਸ਼ਨ ਨੇ ਆਮ ਆਦਮੀ ਪਾਰਟੀ ਦੇ ਨੇਤਾ ਆਸ਼ੀਸ਼ ਖੇਤਾਨ ਤੇ ਪੰਕਜ ਗੁਪਤਾ ’ਤੇ ਕਰੋੜਾਂ ਰੁਪਏ ਰਿਸ਼ਵਤ ਲੈਣ ਦਾ ਇਲਜ਼ਾਮ ਲਗਾਇਆ ਹੈ।
ਪ੍ਰਸ਼ਾਂਤ ਨੇ ਪਾਰਟੀ ਦੇ ਦਿ¤ਗਜ ਨੇਤਾ ਆਸ਼ੀਸ਼ ਖੇਤਾਨ ’ਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਤਹਿਲਕਾ ਮੈਗਜ਼ੀਨ ’ਚ ਕੰਮ ਕਰਨ ਦੇ ਦੌਰਾਨ ਐ¤ਸਾਰ ਗਰੁ¤ਪ ਦੇ ਪ¤ਖ ’ਚ ਖ਼ਬਰ ਲਿਖਣ ਲਈ ਕੰਪਨੀ ਤੋਂ 3 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ। ਉਨ੍ਹਾਂ ਨੇ 2ਜੀ ਘੋਟਾਲੇ ’ਚ ਦੋਸ਼ੀ ਕੰਪਨੀ ਦਾ ਸਮਰਥਨ ਕਰਨ ਲਈ ਪੇਡ ਨਿਊਜ਼ ਲਿਖੀ ਸੀ।