April 24, 2026 5:44 pm

ਕਿਸਾਨ ਆਗੂ ਜਰਨੈਲ ਸਿੰਘ ਕਿਸ਼ਨਗੜ੍ਹ ਐਸ ਡੀ ਐਮ ਬੁਢਲਾਡਾ ਦੇ ਦਫਤਰ ਅੱਗੇ ਬੈਠਣਗੇ ਮਰਨ ਵਰਤ ’ਤੇ

ਬਰੇਟਾ, 20 ਅਪ੍ਰੈਲ (ਨਛੱਤਰ ਸਿੰਘ ਕਾਹਨਗੜ੍ਹ)- ਪਿਛਲੇ ਕਈ ਦਿਨਾਂ ਤੋਂ ਮੰਡੀ ਵਿੱਚ ਲਗਾਤਾਰ ਆ ਰਹੀ ਕਣਕ ਦੀ ਕਿਸੇ ਵੀ ਖਰੀਦ ਏਜੰਸੀ ਵੱਲੋਂ ਖਰੀਦ ਸ਼ੁਰੂ ਨਾ ਕੀਤੇ ਜਾਣ ਤੋਂ ਦੁਖੀ ਕਿਸਾਨਾਂ ਨੂੰ ਲਾਮ ਬੰਦ ਕਰਨ ਲਈ ਇਲਾਕੇ ਦੇ ਕਈ ਪਿੰਡ ਜਿਵੇਂ ਕਿ ਕਾਹਨਗੜ੍ਹ, ਬਖਸੀਵਾਲਾ, ਬਰੇਟਾ ਮੰਡੀ , ਕਿਸ਼ਨਗੜ੍ਹ ਆਦਿ ਪਿੰਡਾ ਵਿੱਚ ਆਪਣੀ ਟੀਮ ਸਮੇਤ ਜਾ ਕੇ ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਕਿਸ਼ਨਗੜ ਨੇ ਦੱਸਿਆ ਕਣਕ ਦੀ ਬੋਲੀ ਨਾ ਹੋਣ ਕਰਕੇ ਬਹੁਤ ਸਾਰੇ ਕਿਸਾਨ ਇਕ ਹਫਤੇ ਤੋਂ ਕਣਕ ਦੀ ਰਾਖੀ ਲਈ ਮੰਡੀਆਂ ਵਿਚ ਰੁਲ ਰਹੇ ਹਨ।ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਪ੍ਰਬੰਧ ਪੂਰੇ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਮਾਰਕੀਟ ਕਮੇਟੀ ਅਧੀਨ ਆਉਂਦੇ ਬਰੇਟਾ ਮੰਡੀ ਮੁੱਖ ਯਾਰਡ ਸਮੇਤ ਸਾਰੇ ਖਰੀਦ ਕੇਂਦਰਾਂ ਤੇ ਅਜੇ ਤਕ ਬੋਲੀ ਸ਼ੁਰੂ ਨਾ ਹੋਣ ਕਰਕੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਜਾ ਰਹੀ ਹੈ। ਕਿਸਾਨਾਂ ਨੂੰ ਇਸ ਮੁਸ਼ਕਲ ਵਿੱਚੋਂ ਕੱਢਣ ਲਈ

ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਕਿਸ਼ਨਗੜ ਨੇ ਦੱਸਿਆ ਕਿ ਉਹ 23 ਅਪ੍ਰੈਲ ਨੂੰ ਐਸ ਡੀ ਐਮ ਦਫ਼ਤਰ ਅੱਗੇ ਮਰਨ ਵਰਤ ਤੇ ਬੈਠਣਗੇ।  ਕਣਕ ਦੀ ਖਰੀਦ ਨਾ ਸ਼ੁਰੂ ਕਰਨ ਦੇ ਵਿਰੋਧ ਵਿਚ ਅਨਾਜ ਮੰਡੀਆਂ ਵਿਚ ਬੈਠੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਖ਼ਰੇਬਾਜ਼ੀ ਕਰਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਅਤੇ ਕਿਸਾਨ ਆਗੂ ਜਰਨੈਲ ਸਿੰਘ ਕਿਸ਼ਨਗੜ੍ਹ ਦਾ ਇਸ ਸੰਘਰਸ਼ ਵਿੱਚ ਸਾਥ ਦੇਣ ਦਾ ਭਰੋਸਾ ਵੀ ਦਿਵਾਇਆ। ਕਿਸਾਨ ਆਗੂ ਭਗਵਾਨ ਸਿੰਘ ਕਾਹਨਗੜ੍ਹ ਨੇ ਦੱਸਿਆ ਕਿ ਸਰਕਾਰ ਜਾਣ ਬੁਝ ਕੇ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀ ਹੈ। ਉਨਾਂ ਕਿਹਾ ਕਿ ਜਰਨੈਲ ਸਿੰਘ ਵੱਲੋਂ ਇੱਕ ਪੱਤਰ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਦਿੱਤਾ ਜਿਸ ਵਿੱਚ ਲਿਖਿਆ ਹੈ ਕਿ ਜੇ ਕਣਕ ਦੀ ਖਰੀਦ ਸ਼ੁਰੂ ਨਾ ਹੋਈ ਤਾਂ 23 ਅਪ੍ਰੈਲ ਦੇ ਹੋਣ ਜਾ ਰਹੇ ਸੰਘਰਸ਼ ਦਾ ਜਿਮੇਵਾਰ ਸਬੰਧਤ ਵਿਭਾਗ ਅਤੇ ਪੰਜਾਬ ਸਰਕਾਰ ਹੋਵੇਗੀ। ਖਰੀਦ ਕੇਂਦਰਾਂ ਵਿੱਚ ਬੈਠੀ ਲੇਬਰ ਨੇ ਕਿਹਾ ਕਿ ਉਹ ਪਿਛਲੇ 8 ਦਿਨਾਂ ਤੋਂ ਖਰੀਦ ਇਜੰਸੀਆਂ ਵੱਲ ਵੇਖ ਰਹੇ ਹਨ ਨਾਂ ਤਾਂ ਉਹ ਕੋਈ ਹੋਰ ਮਜਦੂਰੀ ਕਰ ਸਕਦੇ ਹਨ ਜਿਸ ਕਰਕੇ ਵੇਹਲੇ ਖਰੀਦ ਕੇਂਦਰਾਂ ਵਿੱਚ ਖਰਚਾ ਖਾ ਰਹੇ ਹਨ। ਖਰੀਦ ਨਾ ਹੋਣ ਦੇ ਸਬੰਧ ਵਿੱਚ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਟਰਾਂਸਪੋਰਟ ਅਤੇ ਲੇਬਰ ਦੀ ਹੜਤਾਲ ਕਾਰਨ ਖਰੀਦ ਕਰਨ ਵਿੱਚ ਦੇਰੀ ਹੋ ਰਹੀ ਹੈ ਜਦੋਂ ਕੋਈ ਹੱਲ ਹੋ ਗਿਆ ਤਾਂ ਤੁਰੰਤ ਖਰੀਦ ਸ਼ੁਰੂ ਕੀਤੀ ਜਾਵੇਗੀ।

Send this to a friend